ਮਾਨਸ, 7 ਦਸੰਬਰ
ਕੌਮੀ ਸੇਵਾ ਯੋਜਨਾ ਪੰਜਾਬ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਮਾਨਸਾ ਸ਼੍ਰੀ ਡਾ ਮਲਕੀਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ ਵਿਖੇ ਚੱਲ ਰਹੇ ਸੱਤ ਰੋਜ਼ਾ ਕੈਂਪ ਵਿੱਚ ਚੌਥੇ ਦਿਨ ਦੀ ਸ਼ੁਰੂਆਤ ਸ਼ੈਸ਼ਨ ਵਲੰਟੀਅਰ ਗਗਨਦੀਪ ਸਿੰਘ ਲਾਅ ਅਫਸਰ ਨੂੰ ਰੂਬਰੂ ਕਰਵਾਇਆ ਗਿਆ ਜਿੰਨ੍ਹਾ ਦੁਆਰਾ ਮੌਲਿਕ ਅਧਿਕਾਰਾਂ ਮੌਲਿਕ ਕਰਤੱਵ ਬਾਰੇ ਦੱਸਿਆ ਇਸਤੋਂ ਇਲਾਵਾਂ ਸਾਈਬਰ ਕ੍ਰਾਈਮ ਬਾਰੇ ਜਾਣਕਾਰੀ ਦਿੰਦਿਆਂ ਓਹਨਾਂ 1930 ਉੱਪਰ ਸ਼ਕਾਇਤ ਤੇ ਚੌਕਸੀ ਵਰਤਣ ਬਾਰੇ ਦੱਸਿਆ ਗਿਆ। ਦਿੰਦੇ ਦੂਸਰੇ ਸੈਸ਼ਨ ਵਿੱਚ ਐਕਟਰ ਬਾਬਰ ਖ਼ਾਨ ਦੁਆਰਾ ਕਲਾ ਦੀ ਮਹੱਤਤਾ ਨੂੰ ਕਿਵੇਂ ਸਮਾਜ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾਉਂਦੀ ਹੈ ਨਾਲ਼ ਹੀ ਓਹਨਾਂ ਦੁਆਰਾ ਦੱਸਿਆ ਗਿਆ ਕਿ ਆਪਣੇ ਅੰਦਰ ਦੀ ਪ੍ਰਤੀਭਾ ਨੂੰ ਪਛਾਣਦੇ ਹੋਏ ਉਸ ਵਿੱਚ ਨਿਖਾਰ ਦੇ ਹੋਰ ਉੱਦਮ ਕਰਨੇ ਚਾਹੀਦੇ ਹਨ । ਇਸ ਮੌਕੇ ਭੁਪਿੰਦਰ ਸਿੰਘ ਪ੍ਰੋਗਰਾਮ ਅਫ਼ਸਰ ਸਕੂਲ ਇੰਚਾਰਜ ਜਤਿੰਦਰ ਕੁਮਾਰ ਜੀ ਗੁਰਮੀਤ ਸਿੰਘ ਸਕੂਲ ਲਾਇਬ੍ਰੇਰੀਅਨ, ਅਨੂੰ ਬਾਂਸਲ ਜੀ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ
