ਪੰਜਾਬ ਦੀ ਆਵਾਜ਼ ਬਣਨ ਵਾਲੇ ਉੱਘੇ ਡਾਕਟਰ, ਪੱਤਰਕਾਰ ਅਤੇ ਸਮਾਜ ਸੇਵੀ ਨੂੰ ਮਿਲੀ ਨਵੀਂ ਜ਼ਿੰਮੇਵਾਰੀ
ਮਹਿਲ ਕਲਾਂ, 11 ਜੁਲਾਈ (ਪੱਤਰ ਪ੍ਰੇਰਕ):
ਐਂਟੀ ਕਰਪਸ਼ਨ ਫੈਡਰੇਸ਼ਨ (ਇੰਡੀਆ), ਜੋ ਕਿ ਭਾਰਤ ਸਰਕਾਰ ਦੇ ਅਧੀਨ ਆਈਟੀਏ ਅਤੇ ਐਨਆਈਡੀਆਈ ਰਾਹੀਂ ਰਜਿਸਟਰਡ ਸੰਗਠਨ ਹੈ ਅਤੇ ਜਿਸਦਾ ਮੁੱਖ ਦਫ਼ਤਰ C-222, ਅਨੰਦ ਪਲਾਜ਼ਾ, ਤੁਰਗ ਨਗਰ, ਗਾਜੀਆਬਾਦ (ਯੂ.ਪੀ.) ਵਿੱਚ ਸਥਿਤ ਹੈ, ਵੱਲੋਂ ਡਾ. ਮਿੱਠੂ ਮੁਹੰਮਦ ਮਹਿਲ ਕਲਾਂ (ਜ਼ਿਲਾ ਬਰਨਾਲਾ) ਨੂੰ ਸੂਬਾ ਪ੍ਰੈੱਸ ਮੀਡੀਆ ਇੰਚਾਰਜ ਪੰਜਾਬ ਨਿਯੁਕਤ ਕੀਤਾ ਗਿਆ ਹੈ।
ਇਹ ਨਿਯੁਕਤੀ ਨੈਸ਼ਨਲ ਪ੍ਰਧਾਨ ਰਜੀਵ ਕੁਮਾਰ, ਨੈਸ਼ਨਲ ਜਨਰਲ ਸਕੱਤਰ ਅਤੇ ਫਾਊਂਡਰ ਜਤਿੰਦਰ ਕੁਮਾਰ ਗਾਜ਼ੀਆਬਾਦ, ਨੈਸ਼ਨਲ ਚੇਅਰਮੈਨ ਅਲੋਕ ਕੁਮਾਰ ਤਿਆਗੀ ਅਤੇ ਨੈਸ਼ਨਲ ਪੈਟਰਨ ਰਕੇਸ਼ ਸਵਾਮੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੀ ਗਈ। ਇਸ ਵਿੱਚ ਪੰਜਾਬ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਖੀਪਲ (ਗਿੱਦੜਬਾਹਾ), ਸੂਬਾ ਜਨਰਲ ਸਕੱਤਰ ਸਤੀਸ਼ ਕੁਮਾਰ ਗਰਗ, ਸੂਬਾ ਮੀਤ ਪ੍ਰਧਾਨ ਜਗਜੀਤ ਸਿੰਘ ਵਾਈਸ, ਸੂਬਾ ਚੇਅਰਮੈਨ ਅਤੇ ਵਿਜੀਲੈਂਸ/ਕਰਾਈਮ ਸੈੱਲ ਇੰਚਾਰਜ ਸੰਜੀਵ ਕੁਮਾਰ, ਸੂਬਾ ਚੇਅਰਮੈਨ ਡਾ. ਅਨਿਲ ਕੁਮਾਰ ਗਰਗ, ਸੂਬਾ ਡਾਇਰੈਕਟਰ ਚਰਨਜੀਤ ਸਿੰਘ ਲੁਧਿਆਣਾ, ਸੂਬਾ ਇੰਚਾਰਜ ਜਸਵਿੰਦਰ ਸਿੰਘ ਜੈਤੋ, ਮੈਡਮ ਰਾਮਨ ਸੇਖੋ (ਜਨਰਲ ਸਕੱਤਰ, ਵੂਮਨ ਸੈੱਲ ਪੰਜਾਬ, ਬਠਿੰਡਾ) ਦੀ ਅਣਥੱਕ ਮਿਹਨਤ ਅਤੇ ਕੋਸ਼ਿਸ਼ਾਂ ਰਾਹੀਂ ਸੰਭਵ ਹੋਇਆ।
ਡਾ. ਮਿੱਠੂ ਮੁਹੰਮਦ ਨੂੰ ਮਿਲੀ ਇਸ ਜ਼ਿੰਮੇਵਾਰੀ ਉਤੇ ਬਹੁਤ ਸਾਰੇ ਆਗੂਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਐਂਟੀ ਕਰਪਸ਼ਨ ਫੈਡਰੇਸ਼ਨ ਇੰਡੀਆ (ਜ਼ਿਲਾ ਬਰਨਾਲਾ) ਦੇ ਪ੍ਰਧਾਨ ਸਤਪਾਲ ਸਿੰਘ ਤਪਾ, ਸ਼ਹਿਰੀ ਪ੍ਰਧਾਨ ਡਾ. ਸਤੀਸ਼ ਕੁਮਾਰ ਜੈਨ, ਜਨਰਲ ਸਕੱਤਰ ਜਗਦੀਪ ਸਿੰਘ ਮਾਨ, ਜ਼ਿਲ੍ਹਾ ਚੇਅਰਮੈਨ ਅੰਗਰੇਜ਼ ਸਿੰਘ ਮਾਨ, ਜ਼ਿਲ੍ਹਾ ਇੰਚਾਰਜ ਨੀਰਜ ਜੈਨ, ਜ਼ਿਲ੍ਹਾ ਹੈਲਥ ਅਡਵਾਈਜ਼ਰ ਜਗਤਾਰ ਸਿੰਘ ਨੇ ਡਾ. ਮਿੱਠੂ ਮੁਹੰਮਦ ਨੂੰ ਨਵੇਂ ਅਹੁਦੇ ਲਈ ਮੁਬਾਰਕਾਂ ਦਿੱਤੀਆਂ।
ਇਸ ਮੌਕੇ ‘ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295’ ਦੇ ਸੂਬਾ ਆਗੂਆਂ ਵੱਲੋਂ ਵੀ ਵਧਾਈ ਸੰਦੇਸ਼ ਭੇਜੇ ਗਏ, ਜਿਨ੍ਹਾਂ ਵਿੱਚ ਸ਼ਾਮਲ ਹਨ –ਸੂਬਾ ਸਰਪ੍ਰਸਤ ਡਾ. ਬਲਕਾਰ ਸਿੰਘ (ਪਟਿਆਲਾ),ਸੂਬਾ ਐਕਟਿੰਗ ਪ੍ਰਧਾਨ ਡਾ. ਸਤਨਾਮ ਸਿੰਘ ਦਿਓ (ਤਰਨਤਾਰਨ),ਸੂਬਾ ਪ੍ਰਧਾਨ ਡਾ. ਜਸਵਿੰਦਰ ਸਿੰਘ ਕਾਲਖ (ਲੁਧਿਆਣਾ),ਸੂਬਾ ਜਨਰਲ ਸਕੱਤਰ ਡਾ. ਰਣਜੀਤ ਸਿੰਘ ਰਾਣਾ (ਤਰਨਤਾਰਨ),ਸੂਬਾ ਵਿੱਤ ਸਕੱਤਰ ਡਾ. ਧਰਮਪਾਲ ਸਿੰਘ (ਸੰਗਰੂਰ),ਸੂਬਾ ਆਰਗੇਨਾਈਜ਼ਰ ਸਕੱਤਰ ਡਾ. ਦੀਦਾਰ ਸਿੰਘ (ਸ਼੍ਰੀ ਮੁਕਤਸਰ ਸਾਹਿਬ),ਸੂਬਾ ਲੀਗਲ ਐਡਵਾਈਜ਼ਰ ਡਾ. ਜਗਦੇਵ ਸਿੰਘ ਚਹਿਲ (ਫਰੀਦਕੋਟ), ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਕੁੱਕੂ (ਬਰਨਾਲ਼ਾ), ਸੂਬਾ ਕੁਆਰਡੀਨੇਟਰ ਡਾਕਟਰ ਸਤਬੀਰ ਸਿੰਘ (ਫਿਰੋਜ਼ਪੁਰ),ਸੂਬਾ ਜੁਆਇੰਟ ਸਕੱਤਰ ਡਾ. ਸੁਖਚਰਨ ਸਿੰਘ ਬਰਾੜ (ਬਠਿੰਡਾ),ਡਾ. ਪ੍ਰਗਟ ਸਿੰਘ (ਮੋਗਾ),ਡਾ. ਗੁਰਮੁਖ ਸਿੰਘ (ਮੋਹਾਲੀ, ਵਾਈਸ ਚੇਅਰਮੈਨ),ਡਾ. ਰਜੇਸ਼ ਸ਼ਰਮਾ ਰਾਜੂ (ਲੁਧਿਆਣਾ, ਪ੍ਰੈੱਸ ਸਕੱਤਰ),ਡਾ. ਸਰਬਜੀਤ ਸਿੰਘ (ਅੰਮ੍ਰਿਤਸਰ, ਸੀਨੀਅਰ ਮੀਤ ਪ੍ਰਧਾਨ),ਡਾ. ਉਤਮ ਸਿੰਘ (ਮਲੇਰਕੋਟਲਾ),ਡਾ. ਮਲਕੀਤ ਸਿੰਘ (ਅੰਮ੍ਰਿਤਸਰ),ਡਾ. ਵੇਦ ਪ੍ਰਕਾਸ਼ (ਰੋਪੜ),ਡਾ. ਰਿੰਕੂ ਕੁਮਾਰ (ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ),ਡਾ. ਨਵਜੋਤ ਸਿੰਘ (ਮੋਹਾਲੀ),ਡਾ. ਬਲਵੀਰ ਸਿੰਘ ਗਰਚਾ (ਸ਼ਹੀਦ ਭਗਤ ਸਿੰਘ ਨਗਰ),ਡਾ. ਕੁਲਬੀਰ ਸਿੰਘ (ਮੋਹਾਲੀ, ਕਮੇਟੀ ਮੈਂਬਰ),ਡਾ. ਬਿਕਰਮ ਸਿੰਘ (ਫਤਿਹਗੜ੍ਹ ਸਾਹਿਬ),ਡਾ. ਪਰਮੇਸ਼ਰ ਸਿੰਘ (ਬਰਨਾਲਾ),ਡਾ. ਉਸਮਾਨ (ਮਲੇਰਕੋਟਲਾ),ਡਾ. ਸੁਖਵਿੰਦਰ ਸਿੰਘ ਅਟਵਾਲ (ਲੁਧਿਆਣਾ, ਜ਼ਿਲ੍ਹਾ ਪ੍ਰਧਾਨ),ਡਾ. ਕੇਸਰ ਧਾਂਦਰਾ (ਲੁਧਿਆਣਾ, ਜਨਰਲ ਸਕੱਤਰ) ਆਦਿ।
ਵਧਾਈ ਦੇ ਸੰਦੇਸ਼ਾਂ ਵਿੱਚ ਕਿਹਾ ਗਿਆ ਕਿ ਡਾ. ਮਿੱਠੂ ਮੁਹੰਮਦ ਇੱਕ ਉੱਘੇ ਪੱਤਰਕਾਰ, ਸਮਾਜ ਸੇਵੀ ਅਤੇ ਮੈਡੀਕਲ ਜਥੇਬੰਦੀ ਦੇ ਉੱਚ ਕੋਟੀ ਦੇ ਆਗੂ ਹਨ, ਜੋ ਹੁਣ ਐਂਟੀ ਕੁਰੱਪਸ਼ਨ ਫੈਡਰੇਸ਼ਨ ਇੰਡੀਆ ਰਾਹੀਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣਣਗੇ ਅਤੇ ਹਰ ਤਰ੍ਹਾਂ ਦੇ ਤਸ਼ੱਦਦ ਪੀੜਤਾਂ ਲਈ ਚਾਨਣ ਮੁਨਾਰਾ ਸਾਬਤ ਹੋਣਗੇ। ਡਾ. ਮਿੱਠੂ ਮੁਹੰਮਦ ਨੇ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜ਼ਿੰਮੇਵਾਰੀ ਉਨ੍ਹਾਂ ਲਈ ਸਨਮਾਨ ਵੀ ਹੈ ਤੇ ਚੁਣੌਤੀ ਵੀ, ਜਿਸ ਨੂੰ ਉਹ ਨਿਭਾਉਣ ਲਈ ਸੰਕਲਪਬੱਧ ਹਨ।