ਮਾਨਸਾ, 12 ਸਤੰਬਰ: (ਨਾਨਕ ਸਿੰਘ ਖੁਰਮੀ)
ਦਲਵਿੰਦਰ ਸਿੰਘ ਭਾਰਤ ਮੁਕਤੀ ਮੋਰਚਾ ਦੇ ਪ੍ਰਧਾਨ ਨੇ ਦੱਸਿਆ ਕਿ ਅੱਜ ਪੂਰੇ ਭਾਰਤ ਦੇ
ਵਿੱਚ 600 ਜਿਲ੍ਹਿਆਂ ਦੇ ਵਿੱਚ ਭਾਰਤ ਮੁਕਤੀ ਮੋਰਚਾ, ਬਹੁਜਨ ਮੁਕਤੀ ਪਾਰਟੀ, ਬਹੁਜਨ ਕ੍ਰਾਂਤੀ ਮੋਰਚਾ, ਰਾਸ਼ਟਰੀ ਪਿਛੜਾ
ਵਰਗ ਮੋਰਚਾ ਅਤੇ ਵਿਦਿਆਰਥੀ ਮੋਰਚੇ ਵੱਲੋਂ ਅੱਜ ਮਾਨਸਾ ਵਿਖੇ ਮੰਗ ਪੱਤਰ ਐਸ.ਡੀ.ਐੱਮ. ਸਾਹਿਬ ਨੂੰ ਸੌਂਪਿਆ ਗਿਆ
ਜਿਸ ਵਿੱਚ ਮੰਗ ਕੀਤੀ ਗਈ ਕਿ ਦੇਸ਼ ਦੇ ਵਿੱਚੋਂ ਈ.ਵੀ.ਐੱਮ. ਮਸ਼ੀਨਾਂ ਨਾਲ ਹੋ ਰਹੀ ਚੋਣ ਬੰਦ ਕੀਤੀ ਜਾਵੇ ਅਤੇ ਉਸਦੀ
ਥਾਂ ਤੇ ਬੈਲਟ ਪੇਪਰ ਨਾਲ ਚੋਣ ਕਰਵਾਈ ਜਾਵੇ। ਭਾਰਤ ਦੇ ਵਿੱਚ ਓ.ਬੀ.ਸੀ. ਲੋਕਾਂ ਦੀ ਜਾਤੀ ਆਧਾਰਿਤ ਗਿਣਤੀ
ਕਰਵਾਈ ਜਾਵੇ। ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਮਿਲਟਰੀ ਦੀ ਭਰਤੀ ਅਗਨੀਵੀਰ ਦੀ ਥਾਂ ਪਹਿਲਾਂ ਵਾਂਗ ਹੀ
ਕੀਤੀ ਜਾਵੇ, ਪੂਰੇ ਦੇਸ਼ ਦੇ ਵਿੱਚ ਐਸ.ਸੀ./ਐਸ.ਸੀ./ਓ.ਬੀ.ਸੀ. ਮੁਸਲਮਾਨ, ਬੋਧੀ, ਸਿੱਖ ਘੱਟ ਗਿਣਤੀ ਵਰਗ ਉੱਪਰ ਹੋ
ਰਹੇ ਜੁਲਮਾਂ ਨੂੰ ਬੰਦ ਕੀਤਾ ਜਾਵੇ। ਕਿਸਾਨਾਂ ਨੂੰ ਐਮ.ਐਸ.ਪੀ. ਦਿੱਤੀ ਜਾਵੇ। ਪੰਜਾਬ ਦੇ ਵਿੱਚ ਮਨਰੇਗਾ ਦਾ ਕੰਮ ਸ਼ੁਰੂ ਕੀਤਾ
ਜਾਵੇ ਅਤੇ ਜੋ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਮਜਦੂਰਾਂ ਤੇ ਕਿਸਾਨਾਂ ਦਾ ਜੋ ਨੁਕਸਾਨ ਹੋਇਆ ਹੈ ਉਸਦਾ ਮੁਆਵਜਾ ਦਿੱਤਾ
ਜਾਵੇ। ਮਾਨਸਾ ਜਿਲ੍ਹੇ ਵਿੱਚ ਵੱਡੇ ਪੱਧਰ ਤੇ ਗਰੀਬ ਲੋਕਾਂ ਦੇ ਘਰ ਢਹਿ ਗਏ ਹਨ, ਉਸਦਾ ਸਰਵੇ ਕਰਕੇ ਉਨ੍ਹਾਂ ਨੂੰ 10 ਲੱਖ
ਰੁਪਏ ਪ੍ਰਤੀ ਮਕਾਨ ਦਿੱਤਾ ਜਾਵੇ। ਇਸ ਮੌਕੇ ਜਸਵੰਤ ਸਿੰਘ ਵਾਈਸ ਪ੍ਰਧਾਨ ਪੰਜਾਬ ਬਹੁਜਨ ਮੁਕਤੀ ਪਾਰਟੀ, ਡਾ. ਸੁਰਿੰਦਰ
ਸਿੰਘ ਬਾਮਸੇਫ ਆਗੂ, ਰਾਮਬਖਸ਼ ਸਿੰਘ, ਬੀਰਬਲ ਸਿੰਘ ਸੰਯੁਕਤ ਜਨਰਲ ਸਕੱਤਰ ਭਾਰਤ ਮੁਕਤੀ ਮੋਰਚਾ, ਬਲਵੀਰ ਸਿੰਘ
ਕਲੀਪੁਰ,ਡਾ. ਬੂਟਾ ਸਿੰਘ, ਗੋਲੋ ਕੌਰ ਆਦਿ ਹਾਜ਼ਰ ਸਨ।