ਈ.ਟੀ.ਟੀ. ਓਵਰਏਜ਼ ਯੂਨੀਅਨ ਨੇ ਕੀਤੀ ਮੀਟਿੰਗ ਜਿਸ ਵਿਚ 10 ਮੈਂਬਰੀ ਕਮੇਟੀ ਦੀ ਚੋਣ ਹੋਈ ਅਤੇ ਪ੍ਰਧਾਨ ਦੀ ਚੋਣ ਹੋਈ।ਜਿਸ ਵਿਚ ਕਮੇਟੀ ਮੈਂਬਰਾ ਦਾ ਗਠਨ ਕੀਤਾ ਗਿਆ।ਅਸੀ 6635,5994 ਅਤੇ 2364 ਵਿਚ ਸਕਰੂਟਨੀ ਕਰਵਾ ਚੁੱਕੇ ਉਮੀਦਰਵਾਰ ਹਾਂ।ਕਾਂਗਰਸ ਸਰਕਾਰ ਨੇ 5 ਸਾਲ ਭਰਤੀਆ ਨਹੀ ਕੱਢੀਆ।ਜਿਸ ਦਾ ਸੰਤਾਪ ਅਸੀ ਭੋਗ ਰਹੇ ਹਾਂ।ਬਾਦਲ ਸਰਕਾਰ ਦੇ ਸਮੇਂ 1997 ਦੇ ਨਿਯਮਾਂ ਦੇ ਅਨੁਸਾਰ ਸੁਪਰੀਮ ਕੋਰਟ ਰਾਹੀ ਈ.ਟੀ.ਟੀ. ਉਮੀਦਵਾਰ ਨੂੰ 42 ਸਾਲ ਉਮਰ ਕੀਤੀ ਹੋਈ ਹੈ ਜ਼ੋ ਕਿ ਜਰਨਲਲਾਈਜ ਨਹੀ ਕੀਤੀ ਗਈ।
ਆਮ ਆਦਮੀ ਪਾਰਟੀ ਦੇ ਨੁਮਾਇਨਦਿਆ ਨੇ ਖਰੜ ਧਰਨੇ ਦੌਰਾਨ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਉਹ ਭਰਤੀਆ ਵਿਚ ਉਮਰ ਹੱਦ ਦੀ ਛੋਟ ਦੇ ਕੇ ਬੇਰੁਜਗਾਰਾ ਦੀਆਂ ਮੰਗਾਂ ਪੂਰੀਆ ਕਰਨਗੇ।ਪਰ ਉਹਨਾ ਨੇ ਆਪਣਾ ਵਾਅਦਾ ਪੂਰਾ ਨਹੀ ਕੀਤਾ।
ਜੇਕਰ ਸਰਕਾਰ ਐਸੀਸਟੈਂਟ ਪ੍ਰੋਫੈਸ਼ਰਾ ਨੂੰ ਅਤੇ ਕੱਚੇ ਅਧਿਆਪਕਾ ਨੂੰ ਉਮਰ ਹੱਦ ਵਿਚ ਛੋਟ ਦੇ ਕੇ ਭਰਤੀ ਕਰ ਸਕਦੀ ਹੈ ਤਾਂ ਸਾਨੂੰ ਕਿਉਂ ਨਹੀ?
ਜੇਕਰ ਸਰਕਾਰ ਸਾਡੀਆ ਮੰਗਾਂ ਦਾ ਹੱਲ ਨਹੀ ਕਰਦੀ ਤਾਂ ਆਉਣ ਵਾਲੇ ਸਮੇਂ ਵਿਚ ਭਰਾਤਰੀ ਜੱਥੇਬੰਦੀਆ ਨਾਲ ਮਿਲਕੇ ਗੁਪਤ ਐਕਸਨ ਕੀਤੇ ਜਾਣਗੇ ਅਤੇ ਸਰਕਾਰ ਦਾ ਵਿਰੋਧ ਕੀਤਾ ਜਾਵੇਗਾ ਤੇ ਆਉਣ ਵਾਲੀਆ ਚੋਣਾ ਵਿਚ ਸਰਕਾਰ ਦਾ ਬਾਈਕਾਟ ਕੀਤਾ ਜਾਵੇਗਾ।
ਈਟੀ.ਟੀ. ਯੂਨੀਅਨ ਦੀਆਂ ਮੰਗਾਂ:—
1) 2016 ਤੋਂ ਬਾਅਦ ਟੈਟ ਪਾਸ ਉਮੀਦਵਾਰਾ ਨੂੰ ਉਮਰ ਹੱਦ ਵਿਚ ਛੋਟ ਦੇ ਕੇ ਨਵੀਂ ਭਰਤੀ ਦਾ ਇਸਤਿਹਾਰ ਜਲਦੀ ਜਾਰੀ ਕੀਤਾ ਜਾਵੇ।
2) 6635,5994 ਅਤੇ 2364 ਵਿਚ ਸਕਰੂਟਨੀ ਕਰਵਾ ਚੁੱਕੇ ਉਮੀਵਾਰਾ ਨੂੰ ਉਮਰ ਹੱਦ ਵਿਚ ਛੋਟ ਦੇ ਕੇ ਜੁਆਇਨ ਕਰਵਾਇਆ ਜਾਵੇ।
3) 1997 ਦੇ ਨਿਯਮਾ ਅਨੁਸਾਰ ਉਮਰ ਹੱਦ 37 ਸਾਲ ਤੋਂ 42 ਸਾਲ ਕੀਤੀ ਜਾਵੇ।
ਈ.ਟੀ.ਟੀ. ਓਵਰਏਜ਼ ਬੇਰੁਜ਼ਗਾਰ ਯੂਨੀਅਨ ਪੰਜਾਬ
4) ਰਾਜ ਕੁਮਾਰ ਨਾਇਬ ਸਿੰਘ ਹਰਮਨਜੀਤ ਕੌਰ ਮੋਨੀਕਾ ਰਾਕੇਸ਼ ਮਿੱਤਲ
5) ਸੂਬਾ ਪ੍ਰਧਾਨ ਸੀਨੀ. ਮੀਤ ਪ੍ਰਧਾਨ ਮੀਤ ਪ੍ਰਧਾਨ ਜਰਨਲ ਸਕੱਤਰ ਪ੍ਰੈਸ ਸਕੱਤਰ
6) 98766—90803 83600—64283 78892—59823 94170—82658 98762—67704