Mansa/29 June
ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਲਗਾਤਾਰ 2364 ਭਰਤੀ ਨੂੰ ਨਿਰੋਲ ਈਟੀਟੀ ਜਲਦੀ ਪੂਰੀ ਕਰਵਾਉਣ ਦੇ ਯਤਨ ਕਰ ਰਹੀ ਹੈ। ਕਿਉਂਕਿ ਈਟੀਟੀ 2364 ਭਰਤੀ ਦੇ ਸਬੰਧ ਵਿੱਚ ਮਿਤੀ 22-5-2024 ਨੂੰ ਮਾਨਸਾ ਰੋੜ ਸੋਅ ਦੋਰਾਨ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਯੂਨੀਅਨ ਆਗੂਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਸੀ ਜਿੱਥੇ ਮਾਨ ਸਾਬ ਨੇ ਯੂਨੀਅਨ ਆਗੂਆਂ ਨੂੰ ਕਿਹਾ ਸੀ ਕਿ ਮੈਂ ਤੁਹਾਨੂੰ ਫੋਨ ਕਰੂਗਾ ਪਰ ਅੱਜ ਤੱਕ ਕਿਸੇ ਵੀ ਆਗੂ ਕੋਲ ਕੋਈ ਫੋਨ ਕਾੱਲ ਜਾ ਸੁਨੇਹਾ ਨਹੀਂ ਆਇਆ, ਉਸ ਤੋਂ ਬਾਅਦ ਯੂਨੀਅਨ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਜੀ ਨਾਲ ਮੀਟਿੰਗ ਕੀਤੀ ਗਈ ਉਹਨਾਂ ਕਿਹਾ ਕਿ ਅਸੀਂ ਚੋਣ ਜ਼ਾਬਤੇ ਵਿੱਚ ਭਰਤੀ ਪ੍ਰਕਿਰਿਆ ਪੂਰੀ ਨਹੀਂ ਕਰ ਸਕਦੇ ਪਰ ਉਹਨਾਂ ਨੇ ਇਹ ਵੀ ਭਰੋਸਾ ਦੁਆਇਆ ਸੀ ਕਿ ਈਟੀਟੀ 2364 ਭਰਤੀ ਤੇ ਕਿਸੇ ਤਰ੍ਹਾਂ ਦੀ ਸਟੇਅ ਨਹੀਂ ਲੱਗੇਗੀ ਪਰ ਅਸੀਂ ਪੰਜਾਬ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਕਿ ਕਈ ਕਾਰਨਾਂ ਕਰਕੇ ਇੱਕ ਵਾਰ ਫੇਰ ਕੋਰਟ ਕੇਸਾਂ ਵਿੱਚ ਉੱਲਝ ਗਈ ਜਿਸਦੀ ਪਹਿਲੀ ਜੁਲਾਈ ਨੂੰ ਕੋਰਟ ਵਿੱਚ ਸੁਣਵਾਈ ਹੈ। ਜੇਕਰ ਸਰਕਾਰ ਕੋਰਟ ਵਿੱਚ ਆਪਣਾ ਪੱਖ ਮਜ਼ਬੂਤੀ ਨਾਲ ਪੇਸ਼ ਨਹੀਂ ਕਰਦੀ ਤਾਂ ਉਹਨਾਂ ਨੂੰ ਈਟੀਟੀ 2364 ਅਧਿਆਪਕਾਂ ਦੇ ਤਿੱਖੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹ ਚਾਹੇ ਗੁਪਤ ਐਕਸਨਾਂ ਦੇ ਰੂਪ ਵਿੱਚ ਹੋਵੇ ਚਾਹੇ ਪੱਕੇ ਮੋਰਚੇ ਦੇ ਰੂਪ ਵਿੱਚ ਹੋਵੇ ਜਾਂ ਜਲੰਧਰ ਵਿੱਚ ਹੋ ਰਹੀਆਂ ਜਿਮਨੀ ਚੋਣਾਂ ਵਿੱਚ ਭੰਡੀ ਪ੍ਚਾਰ ਦੇ ਰੂਪ ਵਿੱਚ ਹੋਵੇ। ਇਸ ਕਰਕੇ ਅਸੀਂ ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਇੱਕ ਜਲਦੀ ਸਾਡੀ ਭਰਤੀ ਦਾ ਪੁਖਤਾ ਹੱਲ ਕੀਤਾ ਜਾਵੇ ਤਾਂ ਜੋ ਸਾਰੇ ਸਾਥੀ ਜਲਦੀ ਰੁਜਗਾਰ ਤੇ ਹੋਣ। ਮਨਪ੍ਰੀਤ ਮਾਨਸਾ,ਹਰਜੀਤ ਬੁੱਢਲਾਡਾ,ਅੰਮ੍ਰਿਤ ਧੂਰੀ, ਗੁਰਜੀਵਨ ਮਾਨਸਾ, ਵਰਿੰਦਰ ਸਰਹੰਦ, ਜਸਵਿੰਦਰ ਮਾਛੀਵਾੜਾ,ਗੁਰਸੰਗਤ ਬੁਢਲਾਡਾ, ਗੁਰਸੇਵ ਸੰਗਰੂਰ ਸਾਥੀ ਹਾਜ਼ਰ ਸਨ
ਈਟੀਟੀ 2364 ਅਧਿਆਪਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕਰਦੀ ਪੰਜਾਬ ਸਰਕਾਰ ਤਾਂ ਕਰਨਾ ਪਵੇਗਾ ਤਿੱਖੇ ਵਿਰੋਧ ਦਾ ਸਾਹਮਣਾ
Leave a comment