ਮਾਨਸਾ 16 ਅਕਤੂਬਰ (ਰਵਿੰਦਰ ਸਿੰਘ ਖਿਆਲਾ) ਈਟੀਟੀ ਟੈੱਟ ਪਾਸ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਕਮੇਟੀ ਮੈਂਬਰ ਮਨਪ੍ਰੀਤ ਸਿੰਘ ਨੇ ਕਿਹਾ ਕਿ ਈਟੀਟੀ ਦੀਆਂ 2364 ਭਰਤੀ ਨੂੰ ਕੋਰਟ ਵਿੱਚੋ ਜਲਦ ਬਹਾਲ ਕਰਵਾਇਆ ਜਾਵੇ। ਪੰਜਾਬ ਸਰਕਾਰ 2364 ਭਰਤੀ ਲਈ ਇਕ ਸੀਨੀਅਰ ਡਿਪਟੀ ਏਜੀ ਨੂੰ ਪੱਕੇ ਤੌਰ ਤੇ ਨਿਯੁਕਤ ਕਰ ਚੁੱਕੀ ਏ ਤੇ ਕੇਸ ਦੀ ਪੈਰਵੀ ਵਧੀਆ ਢੰਗ ਨਾਲ ਕਰਨ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਕਾਨੂੰਨੀ ਕਾਰਵਾਈ ਵਿਚ ਮੁਸ਼ਕਿਲ ਪੇਸ਼ ਨਾ ਆਵੇ।
ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈੱਸ ਸਕੱਤਰ ਗੁਰਸੰਗਤ ਬੁੱਢਲਾਡਾ ਨੇ ਕਿਹਾ ਕਿ ਈਟੀਟੀ 2364 ਅਧਿਆਪਕਾਂ ਦੀ ਭਰਤੀ ਪਿਛਲੇ 3 ਸਾਲਾਂ ਤੋਂ ਕੋਰਟ ਵਿਚ ਲਟਕ ਰਹੀ ਹੈ ਹੁਣ ਇਸ ਕੇਸ ਦੀ ਅਗਲੀ ਸੁਣਵਾਈ 19 ਅਕਤੂਬਰ 2023 ਨੂੰ ਹੈ। ਪੰਜਾਬ ਸਰਕਾਰ ਹਰ ਹਾਲਤ ਵਿੱਚ ਇਸ ਭਰਤੀ ਨੂੰ ਬਹਾਲ ਕਰਵਾਉਣ ਦੇ ਲਈ ਆਪਣੇ ਪੱਖ ਨੂੰ ਕੋਰਟ ਚ ਮਜ਼ਬੂਤੀ ਨਾਲ ਪੇਸ਼ ਕੀਤਾ ਜਾਵੇ ਅਤੇ ਤਾਂ ਜੌ ਇਸ ਭਰਤੀ ਨੂੰ ਬਹਾਲ ਕਰਵਾਇਆ ਜਾ ਸਕੇ। ਕਿਉਕਿ ਕਿ 2364 ਭਰਤੀ ਵਿੱਚ ਸਲੈਕਟਡ ਉਮੀਦਵਾਰ ਜਿਆਦਾਤਰ ਓਵਰੇਜ ਹੋ ਚੁੱਕੇ ਨੇ ਜਿਨ੍ਹਾਂ ਕੋਲ ਇਸ ਭਰਤੀ ਤੋ ਬਿਨਾ ਹੋਰ ਕੋਈ ਵੀ ਰਾਹ ਨਹੀਂ
ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਸਭ ਤੋਂ ਜ਼ਿਆਦਾ ਈਟੀਟੀ ਅਧਿਆਪਕਾਂ ਦੀਆਂ ਪੋਸਟਾਂ ਖ਼ਾਲੀ ਪਈਆਂ ਹਨ। ਪੰਜਾਬ ਸਰਕਾਰ ਤੋਂ ਮੰਗ ਹੈ ਕਿ ਈਟੀਟੀ ਅਧਿਆਪਕਾਂ ਦੀਆਂ 2364 ਪੋਸਟਾਂ ਨੂੰ ਜਲਦ ਪੂਰਾ ਕੀਤਾ ਜਾਵੇ ਤਾਂ ਜੋ ਸਾਰੀਆ ਖ਼ਾਲੀ ਪਈਆਂ ਈਟੀਟੀ ਦੀਆਂ ਪੋਸਟਾਂ ਨੂੰ ਭਰਿਆ ਜਾ ਸਕੇ।