Mansa/11 feb
ਈਟੀਟੀ 2364 ਭਰਤੀ ਪਿਛਲੇ ਤਿੰਨ ਸਾਲਾਂ ਤੋਂ ਕੋਰਟ ਦੇ ਵਿੱਚ ਫਸੀ ਹੋਈ ਸੀ ਜਿਸ ਨੂੰ ਡਬਲ ਬੈਂਚ ਦੇ ਉੱਤੇ 30 ਨਵੰਬਰ 2023 ਨੂੰ ਐਲਪੀਏ ਲਗਾਈ ਗਈ। ਕਿਉ ਕਿ 2364 ਭਰਤੀ ਦੋ ਵਾਰ ਪਹਿਲਾ ਹੀ ਰੱਦ ਹੋ ਚੁੱਕੀ ਸੀ। ਪਰ 19 ਦਸੰਬਰ 2023 ਨੂੰ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਡਬਲ ਬੈਂਚ ਤੇ 2364 ਭਰਤੀ ਬਹਾਲ ਹੋਈ। ਡਬਲ ਬੈਂਚ ਵੱਲੋਂ ਸਿੱਖਿਆ ਵਿਭਾਗ ਨੂੰ 8 ਹਫ਼ਤਿਆਂ ਦੇ ਵਿੱਚ ਭਰਤੀ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਗਿਆ। ਪਰ ਲਗਭਗ 8 ਹਫ਼ਤਿਆਂ ਦਾ ਸਮਾਂ ਪੂਰਾ ਹੋਣ ਵਾਲਾ ਪਰ ਵਿਭਾਗ ਵੱਲੋਂ ਕੋਈ ਵੀ ਈਟੀਟੀ 2364 ਭਰਤੀ ਦੀ ਲਿਸਟ ਜਾਰੀ ਨਹੀਂ ਕੀਤੀ ਗਈ। ਅਸੀ ਪੰਜਾਬ ਸਰਕਾਰ ਤੇ ਵਿਭਾਗ ਨੂੰ ਅਪੀਲ ਕਰਦੇ ਹਾਂ ਕਿ ਈਟੀਟੀ 2364 ਅਧਿਆਪਕਾਂ ਦੀਆਂ ਫਾਈਨਲ ਲਿਸਟਾਂ ਪਾਂ ਕੇ ਜਲਦੀ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ । ਕਿਉਂਕਿ ਈਟੀਟੀ 2364 ਅਧਿਆਪਕ ਪਿਛਲੇ ਤਿੰਨ ਸਾਲਾਂ ਤੋਂ ਬੇਰੁਜ਼ਗਾਰੀ ਦਾ ਸੰਤਾਪ ਹੰਢਾ ਰਹੇ ਨੇ। ਨਹੀ ਮਜਬੂਰਨ ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਤੇ ਸਮੁੱਚੇ ਈਟੀਟੀ ਕੇਡਰ ਨੂੰ ਸੜਕਾਂ ਤੇ ਉਤਰਨਾ ਪਵੇਗਾ ਤੇ ਗੁਪਤ ਐਕਸ਼ਨ ਕੀਤੇ ਜਾਣਗੇ । ਈਟੀਟੀ 2364 ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੇ ਆਗੂ ਸੁਖਜੀਤ ਸਿੰਘ ਨਾਭਾ, ਮਨਪ੍ਰੀਤ ਸਿੰਘ ਮਾਨਸਾ,ਗੁਰਸੰਗਤ ਬੁੱਢਲਾਡਾ,ਗੁਰਜੀਵਨ ਮਾਨਸਾ,ਵਰਿੰਦਰ ਸਰਹੰਦ, ਜਸਵਿੰਦਰ ਮਾਛੀਵਾੜਾ,ਹਰਜੀਤ ਸਿੰਘ ਗੁਰਨੇ ,ਗੁਰਸੇਵ ਸੰਗਰੂਰ,ਸੰਦੀਪ ਖਨੌਰੀ,ਅੰਮ੍ਰਿਤ ਧੂਰੀ,ਕਿਰਨ ਨਾਭਾ ਜਥੇਬੰਦੀ ਵਲੋ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ।