ਕੈਬਨਿਟ ਮੰਤਰੀ ਅਰੋੜਾ ਦੀ ਰਿਹਾਇਸ਼ ਦੇ ਘਿਰਾਵ ਸੰਬੰਧੀ ਡੀ.ਸੀ ਸਾਹਿਬ ਨੂੰ ਦਿੱਤਾ ਪੱਤਰ
20 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਪੰਜਾਬ ਵੱਲੋ 22 ਸਤੰਬਰ ਨੂੰ ਕੈਬਨਿਟ ਮੰਤਰੀ ਅਰੋੜਾ ਦੀ ਸੁਨਾਮ ਸਥਿਤ ਰਿਹਾਇਸ਼ ਦਾ ਘਿਰਾਉ ਕੀਤਾ ਜਾਵੇਗਾ।ਇਸ ਸੰਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਵਿਕਾਸ ਸਾਹਨੀ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਰਾਜ ਦੇ ਸਰਕਾਰੀ ਸਕੂਲਾਂ ਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਈ ਜੀ ਐਸ/ਆਈ ਈ ਵੀ/ਏ ਆਈ ਈ/ਐਸ ਟੀ ਆਰ/ਸਿੱਖਿਆ ਪ੍ਰੋਵਾਇਡਰਾਂ ਵੱਲੋ ਕਾਫੀ ਲੰਬੇ ਸਮੇ ਤੋਂ ਸੰਘਰਸ਼ ਕਰਨ ਉਪਰੰਤ ਵੀ ਪੰਜਾਬ ਸਰਕਾਰ ਵੱਲੋ ਸਬ ਕਮੇਟੀ, ਸਿੱਖਿਆ ਮੰਤਰੀ, ਮੁੱਖ ਮੰਤਰੀ ਅਤੇ ਵਿਭਾਗ ਨਾਲ ਮੀਟਿੰਗਾ ਕਰਵਾ ਕੇ ਲਾਰਿਆ ਤੋ ਬਿਨਾ ਉਹਨਾਂ ਕੋਈ ਹੱਲ ਨਹੀ ਕੀਤਾ ਜਾ ਰਿਹਾ ਜਦਕਿ ਉਹਨਾਂ ਸਭ ਨੇ ਆਪਣੀ ਜਿੰਦਗੀ ਦੇ ਅਣਮੁੱਲੇ ਜਵਾਨੀ ਭਰੇ ਵਰ੍ਹੇ 10-15 ਸਾਲ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਦੇ ਤੋਰ ਤੇ ਨਿਭਾਏ ਹੁਣ ਉਹ ਨਵੀਆ ਪੋਸਟਾਂ ਵੀ ਨਹੀ ਅਪਲਾਈ ਕਰ ਸਕਦੇ ਅਤੇ ਉਹਨਾ ਕੋਲ ਕੋਈ ਰੋਜਗਾਰ ਵੀ ਨਹੀ ਤੇ ਸਰਕਾਰ ਦੁਆਰਾ ਉਹਨਾਂ ਬੇਰੁਜਗਾਰ ਕੀਤਾ ਗਿਆ। ਸੂਬਾ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਘੁੰਮਣ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਰੁਜ਼ਗਾਰ ਦੇਣ ਦੇ ਵਾਅਦੇ ਕਰਦੀ ਹੈ, ਤੇ ਦੂਜੇ ਪਾਸੇ ਆਪਣੇ ਹੀ ਕਰਮਚਾਰੀਆ ਨੂੰ ਹਟਾ ਕੇ ਬੇਰੁਜ਼ਗਾਰ ਕਰ ਰਹੀ ਹੈ। ਅੱਕ ਕੇ ਮੁੜ ਬਹਾਲ ਕੱਚੇ ਅਧਿਆਪਕ ਯੂਨੀਅਨ ਵੱਲੋ ਆਪਣੀ ਬਹਾਲੀ ਨੂੰ ਲੈ ਕੇ ਸਬ ਕਮੇਟੀ ਮੈਂਬਰ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦਾ ਸੂਬਾ ਪੱਧਰੀ ਰੋਸ ਪ੍ਰਦ੍ਰਸ਼ਨ ਕਰਕੇ ਘਿਰਾਵ ਕੀਤਾ ਜਾਵੇਗਾ।ਸੰਘਰਸ਼ ਦੋਰਾਨ ਯੂਨੀਅਨ ਦੇ ਕਿਸੇ ਵੀ ਮੈਂਬਰ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਪੂਰਨ ਜਿੰਮੇਵਾਰੀ ਪੰਜਾਬ ਸਰਕਾਰ ਤੇ ਜਿਲ੍ਹਾ ਪ੍ਰਸਾਸ਼ਨ ਦੀ ਹੋਵੇਗੀ।ਇਸ ਸੰਬੰਧੀ ਡੀ.ਸੀ. ਸੰਗਰੂਰ ਸੰਦੀਪ ਰਿਸ਼ੀ ਜੀ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਉਹਨਾਂ ਕਿਹਾ ਕਿ ਤੁਹਾਡੀ ਮੰਗ ਨੂੰ ਉੱਪਰ ਤੱਕ ਭੇਜਿਆ ਜਾਵੇਗਾ।ਇਸ ਮੌਕੇ ਦਵਿੰਦਰ ਸਿੰਘ, ਨਤੀਸ਼ ਗੋਇਲ, ਪੁਸ਼ਪਿੰਦਰ ਕੋਰ, ਗਗਨਦੀਪ ਕੋਰ, ਗਿੰਦਰ ਕੋਰ, ਜਸਪਾਲ ਕੋਰ, ਰੋਜ਼ੀ ਵਾਲੀਆ, ਹੀਮਾ ਕੁਮਾਰੀ, ਵੀਰਪਾਲ ਕੋਰ, ਸਤਿੰਦਰ ਕੋਰ, ਬਲਵਿੰਦਰ ਕੋਰ ਸੁਨੀਤਾ ਰਾਣੀ ਅਤੇ ਰੇਨੂੰ ਗੋਇਲ ਆਦਿ ਹਾਜ਼ਰ ਸਨ।