ਮਾਨਸਾ,12 ਅਪ੍ਰੈਲ, ਜਗਤਾਰ ਸਿੰਘ ਹਾਕਮ ਵਾਲਾ, ਅੱਜ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਮਹਿਕ ਰਿਜੋਰਟ ਮਾਨਸਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ,ਕਿ੍ਸੀ ਵਿਗਿਆਨ ਕੇਂਦਰ ਖੋਖਰ, ਅਤੇ ਖੇਤੀਬਾੜੀ ਸੰਯੁਕਤ ਡਾਇਰੈਕਟਰ ਸ੍ਰੀ ਦਿਲਬਾਗ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਸ ਸਮੇਂ ਆਰ ਜੀ ਆਰ ਸੈਲ ਅਤੇ ਟੀ ਐਨ ਸੀ ਵੱਲੋਂ ਚਲਾਏ ਜਾ ਰਹੇ ਪ੍ਰਾਣਾ ਪ੍ਰੋਜੈਕਟ ਦੇ ਤਹਿਤ ਕਿਸਾਨਾ ਨੂੰ ਖੇਤੀਬਾੜੀ ਸਬੰਧੀ ਵਿਸਥਾਰ ਨਾਲ ਜਾਣਕਾਰੀ ਦੇਣ, ਯੂਨੀਵਰਸਿਟੀ ਲੁਧਿਆਣਾ ਦੀਆਂ ਸਿਫ਼ਾਰਸ਼ਾਂ ਅਨੁਸਾਰ ਖਾਦਾਂ, ਕੀੜੇਮਾਰ ਦਵਾਈਆਂ ਦੀ ਵਰਤੋਂ ਲੋੜ ਅਨੁਸਾਰ ਕਰਨ ਸਬੰਧੀ ਅਤੇ ਜੋ ਵੱਖ ਵੱਖ ਕਿਸਾਨਾ ਦੇ ਖੇਤਾ ਵਿੱਚ ਏ, ਡਬਲਯੂ, ਡੀ,(ਪਾਣੀ ਮਾਪਣ ਵਾਲਾ ਥਰਮਾਂ ਮੀਟਰ) ਲਗਾ ਕੇ ਪਾਣੀਂ ਦੀ ਬੱਚਤ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਸੀ। ਕੀਤੇ ਗਏ ਇਹਨਾਂ ਕੰਮਾਂ ਦੀ ਬਦੌਲਤ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ, ਖੇਤੀਬਾੜੀ ਸੰਯੁਕਤ ਡਾਇਰੈਕਟਰ ਸ੍ਰੀ ਦਿਲਬਾਗ ਸਿੰਘ ਅਤੇ ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ ਹਰਪ੍ਰੀਤਪਾਲ ਕੌਰ ਨੇ ਆਰ ਜੀ ਆਰ ਸੈਲ ਟੀਮ ਮਾਨਸਾ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਿਸਾਨਾ ਦੀ ਲਗਾਤਾਰ ਸੇਵਾ ਕਰਦੇ ਰਹਿਣ ਲਈ ਕਿਹਾ।ਆਰ ਜੀ ਆਰ ਸੈਲ ਟੀਮ ਨੂੰ ਖੇਤੀਬਾੜੀ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ ਗਿਆ । ਇਸ ਮੌਕੇ ਏਰੀਆ ਮੈਨੇਜਰ ਸ੍ਰ ਗੁਰਪ੍ਰੀਤ ਸਿੰਘ ਵਾਲੀਆ, ਜ਼ਿਲ੍ਹਾ ਕੋਆਰਡੀਨੇਟਰ ਸ੍ਰ ਅਰਸ਼ਦੀਪ ਸਿੰਘ ਬਰਾੜ੍ਹ ,ਸਾਰੇ ਫ਼ੀਲਡ ਅਸਿਸਟੈਂਟ ਅਤੇ ਸਾਰੇ ਖੇਤੀਦੂਤ ਹਾਜ਼ਰ ਸਨ