22 ਜਨਵਰੀ (ਕਰਨ ਭੀਖੀ) ਭੀਖੀ: ਨੇੜਲੇ ਪਿੰਡ ਅਤਲਾ ਖੁਰਦ ਵਿਖੇ ਨੌਜਵਾਨ ਮਜ਼ਦੂਰ ਜਸ਼ਨਦੀਪ ਸਿੰਘ 17 ਸਾਲ ਵੱਲੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਹੈ, ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਆਪਣੀ ਬਿਰਧ ਨਾਨੀ ਕੋਲ ਮਜ਼ਦੂਰੀ ਕਰਨ ਲਈ ਆਪਣੇ ਨਾਨਕੇ ਪਿੰਡ ਅਤਲਾ ਖੁਰਦ ਵਿਖੇ ਰਹਿੰਦਾ ਸੀ। ਕਈ ਦਿਨਾਂ ਤੋਂ ਕੰਮ ਨਾ ਮਿਲਣ ਕਰਕੇ ਪ੍ਰੇਸ਼ਾਨੀ ਦੇ ਚੱਲਦਿਆਂ ਰਾਤ ਉਸਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਜਾਣਕਾਰੀ ਸਾਂਝੀ ਕਰਦਿਆਂ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਕਾਂਗਰਸ ਆਗੂ ਪੱਪੂ ਸਿੰਘ ਅਤਲਾ ਨੇ ਪੰਜਾਬ ਸਰਕਾਰ ਤੋਂ ਪਰਿਵਾਰ ਦੀ ਆਰਥਿਕ ਸਹਾਇਤਾ ਦੀ ਮੰਗ ਕੀਤੀ ਗਈ ਹੈ।
ਥਾਣਾ ਭੀਖੀ ਪੁਲੀਸ ਨੇ 174 ਦੀ ਕਾਰਵਾਈ ਪਿੱਛੋਂ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਆਰਥਿਕ ਤੰਗੀ ਦੇ ਕਾਰਨ ਮਜ਼ਦੂਰ ਨੇ ਕੀਤੀ ਖੁਦਕੁਸ਼ੀ
Highlights
- #mansanews #bhikhi
Leave a comment