ਕਿਸਾਨੀ ਸੰਕਟ ਦੇ ਹੱਲਾਂ ਲਈ ਜਥੇਬੰਦਕ ਤਾਕਤ ਨੂੰ ਉਸਾਰਨਾ ਸਮੇਂ ਦੀ ਮੁੱਖ ਮੰਗ।:-ਚੋਹਾਨ/ਮੰਦਰਾਂ
ਸੁਖਰਾਜ ਜੋਗਾ ਪ੍ਰਧਾਨ ਤੇ ਕਰਨੈਲ ਭੀਖੀ ਸਕੱਤਰ ਸਰਵਸੰਮਤੀ ਨਾਲ ਚੁਣੇ ਗਏ।
ਭੀਖੀ 9, ਸਤੰਬਰ
ਦੇਸ਼ ਦੀਆਂ ਪ੍ਰਸਥਿਤੀਆਂ ਨੂੰ ਬਦਲਣ ਦੀ ਬਜਾਏ ਦੇਸ਼ ਹੋਰ ਡੂੰਘੇ ਆਰਥਿਕ ਸੰਕਟ ਵੱਲ ਵਧ ਚੁੱਕਿਆ ਹੈ,ਦੇਸ਼ ਹੁਕਮਰਾਨ ਜਨਤਾ ਦੀ ਪ੍ਰਵਾਹ ਕੀਤੇ ਬਿਨਾਂ ਕਾਰਪੋਰੇਟ ਘਰਾਣਿਆ ਦੀ ਕਠਪੁਤਲੀ ਬਣ ਚੁੱਕਾ ਹੈ।ਮੋਦੀ ਸਰਕਾਰ ਆਰਥਿਕ,ਸਮਾਜਿਕ ਤੇ ਰਾਜਨੀਤਿਕ ਪ੍ਰਬੰਧ ਨੂੰ ਠੀਕ ਕਰਨ ਦੀ ਬਜਾਏ ਧਾਰਮਿਕ ਵੰਡੀਆ ਪਾ ਕੇ ਦੇਸ਼ ਨੂੰ ਫਿਰਕਾਪ੍ਰਸਤੀ ਵੱਲ ਧੱਕ ਰਹੀ ਹੈ।ਉਕਤ ਸਬਦਾ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਸ਼ਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਕੁੱਲ ਹਿੰਦ ਕਿਸਾਨ ਸਭਾ ਦੇ ਇਜਲਾਸ ਮੌਕੇ ਡੈਲੀਗੇਟਾ ਨੂੰ ਸੰਬੋਧਨ ਕਰਦਿਆ ਕੀਤਾ।ਇਸ ਸਮੇਂ ਉਹਨਾ ਕਿਹਾ ਕਿ 2024 ਦੀਆਂ ਆਮ ਚੋਣਾਂ ਤੇ ਵਿਧਾਨ ਸਭਾ ਚੋਣਾ ਚ ਸਿਆਸੀ ਲਾਹਾ ਲੈਣ ਲਈ ਸੰਘ ਭਾਜਪਾ ਵੱਲੋ ਸੰਘ ਪਰਿਵਾਰ ਨਾਲ ਸਬੰਧਤ ਸੰਗਠਨਾ ਵੱਲੋ ਦੇਸ਼ ਵਿੱਚ ਨਫਰਤ ਦੀ ਅੱਗ ਭਟਕਾਈ ਜਾ ਰਹੀ ਹੈ ਤੇ ਫਿਰਕੂ ਵੰਡ ਤਿੱਖੀ ਕੀਤੀ ਜਾ ਰਹੀ ਹੈ।ਜੋ ਸੰਘ ਭਾਜਪਾ ਦੇ ਫਿਰਕੂ ਕਤਾਰਬੰਦੀ ਦੇ ਕੋਝੇ ਮਨਸੂਬਿਆਂ ਦਾ ਨਤੀਜਾ ਹਨ ਮਨੀਪੁਰ ਤੇ ਨੂੰਹ ਦੀਆਂ ਘਟਨਾਵਾਂ ਜਿਹਨਾਂ ਨੂੰ ਰੋਕਣ ਲਈ ਦੇਸ਼ ਦੀਆਂ ਜਮਹੂਰੀ ਤੇ ਧਰਮਨਿਰਪੱਖ ਤਾਕਤਾ ਅਤੇ ਖੱਬੀਆਂ ਤੇ ਸੰਘਰਸ਼ ਸੀਲ ਧਿਰਾਂ ਨੂੰ ਏਕਤਾ ਦਾ ਰਾਸਤਾ ਅਖਤਿਆਰ ਕਰਨਾ ਸਮੇਂ ਦੀ ਮੁੱਖ ਮੰਗ ਹੈ ਤਾਂ ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਤੇ ਪਹਿਰਾ ਦਿੱਤਾ ਜਾ ਸਕੇ।
ਸੀ ਪੀ ਆਈ ਦੇ ਜਿਲ੍ਹਾ ਸਕੱਤਰ ਸਾਥੀ ਕ੍ਰਿਸ਼ਨ ਚੋਹਾਨ ਨੇ ਸਫਲ ਪ੍ਰੋਗਰਾਮ ਮੌਕੇ ਵਧਾਈ ਦਿੰਦਿਆ ਕਿਹਾ ਕਿ ਕਿਸਾਨੀ ਮੁਸ਼ਕਲਾਂ ਅਤੇ ਉਹਨਾ ਦੇ ਹੱਲ ਲਈ ਮਜਬੂਤ ਜਥੇਬੰਧਕ ਤਾਕਤ ਨੂੰ ਉਸਾਰਨਾ ਸਮੇਂ ਦੀ ਮੁੱਖ ਮੰਗ ਦੱਸਿਆ।
ਜਥੇਬੰਦੀ ਦੇ ਜਿਲ੍ਹਾ ਪ੍ਰਧਾਨ ਦਲਜੀਤ ਮਾਨਸਾਹੀਆਂ,ਸਕੱਤਰ ਮਲਕੀਤ ਮੰਦਰਾਂ ਨੇ ਕਿਸਾਨਾ ਮਜ਼ਦੂਰਾਂ ਦੇ ਸਮੁੱਚੇ ਕਰਜਾ ਮੁਆਫੀ,ਫਸ਼ਲਾ ਦੇ ਵਾਜਵ ਭਾਅ,ਐਮ ਐਸ ਪੀ,ਹੜਾ ਦੀ ਮਾਰ ਦਾ ਮੁਆਵਜਾ ਲੈਣ ਸਬੰਧੀ ਜਥੇਬੰਧਕ ਘੋਲ ਤਿੱਖਾ ਕਰਾਂਗੇ।
ਇਜਲਾਸ ਮਿੱਠੂ ਭੱਠਲ,ਡਾ਼ ਬੱਗਾ ਸਿੰਘ ਜੋਗਾ ਅਤੇ ਜੋਗਿੰਦਰ ਢਪਾਲੀ ਦੇ ਪ੍ਰਧਾਨਗੀ ਮੰਡਲ ਹੇਠ ਕੀਤਾ ਗਿਆ।ਉਪਰੰਤ ਕਾਮਰੇਡ ਭੁਪਿੰਦਰ ਬੱਪੀਆਣਾ,ਈਸਰ ਦਲੇਲ ਸਿੰਘ ਵਾਲਾ ਆਦਿ ਵਿਛੜੇ ਸਥੀਆਂ ਨੂੰ ਸਰਧਾਂਜਲੀ ਭੇਟ ਕੀਤੀ ।
ਸਕੱਤਰ ਵੱਲੋ ਪਿਛਲੇ ਕੰਮਾਂ ਦੀ ਸੰਖੇਪ ਰਿਪੋਰਟ ਪੇਂਸ਼ ਕੀਤੀ ਹਾਜਰ ਡੈਲੀਗੇਟਾ ਵਾਧੇ ਘਾਟੇ ਨਾਲ ਸਰਬ ਸੰਮਤੀ ਪਾਸ ਕੀਤੀ ਗਈ। ਅਤੇ 15 ਮੈਂਬਰੀ ਸਬ ਡਵੀਜਨ ਕਮੇਟੀ ਦਾ ਪੈਂਨਲ ਪੇਸ਼ ਕੀਤਾ ਜਿਸ ਵਿੱਚ ਸੁਖਰਾਜ ਸਿੰਘ ਜੋਗਾ ਪ੍ਰਧਾਨ,ਕਰਨੈਲ ਸਿੰਘ ਭੀਖੀ ਸਕੱਤਰ,ਰੂਪ ਸਿੰਘ ਢਿੱਲੋ ਕੈਸ਼ੀਅਰ,ਰਜਿੰਦਰ ਹੀਰੇਵਾਲਾ,ਹਰਨੇਕ ਸਿੰਘ ਢਿੱਲੋ ਮੀਤ ਪ੍ਰਧਾਨ,ਜੁਗਰਾਜ ਖਾਂ ਸਹਾਇਕ ਸਕੱਤਰ,ਗੁਰਜੰਟ ਮੱਤੀ,ਮੁਖਤਿਆਰ ਖਿਆਲਾ,ਜਗਦੇਵ ਬੱਪੀਆਣਾ,ਦਰਸ਼ਨ ਮਾਨਸ਼ਾਹੀਆ,ਗੁਰਦਿਆਲ ਸਿੰਘ,ਸੁਖਦੇਵ ਅਲੀਸ਼ੇਰ,ਪੱਪੀ ਮੂਲਾ ਸਿੰਘ ਵਾਲਾ,ਬੇਅੰਤ ਖੀਵਾਂ ਆਦਿ ਮੈਬਰ ਸਰਬ ਸੰਮਤੀ ਨਾਲ ਚੁਣੇ ਗਏ।ਇਸ ਸਮੇਂ ਹੋਰਨਾਂ ਤੋ ਇਲਾਵਾ ਹਰਪਾਲ ਬੱਪੀਆਣਾ,ਕੇਵਲ ਐਮ ਸੀ,ਮੰਗਤ ਭੀਖੀ,ਕਪੂਰ ਕੋਟ ਲੱਲੂ ਆਦਿ ਆਗੂਆ ਨੇ ਸੰਬੋਧਨ ਕੀਤਾ।