ਵਾਰਡ ਨੰਬਰ ਗਿਆਰਾਂ ਦੀ ਧਰਮਸ਼ਾਲਾ ਦਾ ਕੀਤਾ ਉਦਘਾਟਨ
ਬੋਹਾ, 25 ਜੁਲਾਈ : ( ਨਿਰੰਜਨ ਬੋਹਾ )
ਵਿਧਾਨ ਸਭਾਂ ਹਲਕਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਅੱਜ ਬੋਹਾ ਦੇ ਵਰਡ ਨੰਬਰ ਗਿਆਰਾ ਦੀ ਬਣੀ ਨਵੀਂ ਧਰਮਸ਼ਾਲਾ ਦਾ ਉਦਘਾਟਨ ਕੀਤਾ ਗਿਆ । ਇਸ ਸਮੇਂ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਤਹਿਤ ਸ਼ਹਿਰ ਦੇ ਲੋਕਾਂ ਨੂੰ ਨਸਿਆਂ ਦਾ ਤਿਆਗ ਕਰਨ ਦੀ ਸੌਂਹ ਵੀ ਚੁਕਾਈ । ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਪੰਜਾਬ ਵਿਚਲੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਗੱਲਾਂ ਵਿਚ ਨਹੀਂ ਸਗੋਂ ਕੰਮ ਕਰਕੇ ਵਿਖਾਉਣ ਵਿਚ ਵਿਸਵਾਸ ਰੱਖਦੀ ਹੈ । ਉਨ੍ਹਾ ਕਿ ਇਹ ਸਰਕਾਰ ਪੰਜਾਬ ਦੇ ਹਰੇਕ ਪਿੰਡ ਤੇ ਸ਼ਹਿਰ ਦਾ ਵਿਕਾਸ ਕਰਨ ਲਈ ਵਚਨਬੱਧ ਹੈ। ਬੋਹਾ ਸ਼ਹਿਰ ਵਿਚ ਹੋਏ ਵਿਕਾਸ ਕਾਰਜ਼ਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇ ਵਿਚ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਹੱਲ ਕਰਨ ਲਈ ਇਹ ਕੰਮ ਸੀਵਰੇਜ਼ ਬੋਰਡ ਤੋਂ ਲੈ ਕੇ ਨਗਰ ਪੰਚਾਇਤ ਦੇ ਹਵਾਲੇ ਕਰ ਦਿੱਤਾ ਜਾਵੇਗਾ । ਉਨ੍ਹਾਂ ਇਹ ਐਲਾਣ ਵੀ ਕੀਤਾ ਕਿ ਦੋ ਕਰੌੜ ਦੀ ਲਾਗਤ ਨਾਲ ਬੋਹਾ ਦੇ ਨਵੇਂ ਬੱਸ ਅੱਡੇ ਦਾ ਨਿਰਮਾਨ ਵੀ ਛੇਤੀ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਜਦੋਂ ਵੀ ਚੰਡੀਗੜ੍ਹ ਜਾਂਦੇ ਹਨ ਤਾਂ ਇਲਾਕੇ ਦੇ ਵਿਕਾਸ ਵਾਸਤੇ ਗਰਾਂਟਾਂ ਦੇ ਵੱਡੇ ਗੱਫੇ ਹੀ ਵਾਪਸ ਲੈ ਕੇ ਮੁੜਦੇ ਹਨ, ਜਿਸ ਸਦਕਾ ਅੱਜ ਸਾਰੇ ਵਿਧਾਨ ਸਭਾ ਹਲਕੇ ਵਿਚ ਵਿਕਾਸ ਕਾਰਜ਼ ਤੇਜੀ ਨਾਲ ਚੱਲ ਰਹੇ ਹਨ । ਇਸ ਸਮੇ ਉਨ੍ਹਾਂ ਉਹ ਸਰਕਾਰ ਵੱਲੋਂ ਚਲਾਈ ਜਾ ਰਹੀ ਨਸ਼ਾ ਵਿਰੋਧੀ ਮੁੰਹਿਮ ਨੂੰ ਸਫਲ ਬਣਾਉਣ ਲਈ ਲੋਕਾਂ ਤੋਂ ਸਹਿਯੌਗ ਵੀ ਮੰਗਿਆਂ । ਇਸ ਸਮੇ ਨਗਰ ਪੰਚਾਇਤ ਦੇ ਪ੍ਰਧਾਨ ਕਮਲਜੀਤ ਸਿੰਘ ਬਾਵਾ ਥਾਣਾ ਬੋਹਾ ਦੇ ਮੁਖੀ ਇੰਸਪੈਕਟਰ ਅਮਰੀਕ ਸਿੰਘ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਦਰਸ਼ਨ ਘਾਰੂ ਤੇ ਸੰਤੋਖ ਸਾਗਰ ਨੇ ਵੀ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ‘ਤੇ ਹੋਰਨਾ ਤੋਂ ਇਲਾਵਾ ਪਾਰਟੀ ਦੇ ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਫੌਜੀ, ਬਿੱਟੂ ਸਿੰਘ, ਐਮ .ਸੀ ਜੱਗਾ ਸਿੰਘ , ਹਰਪਾਲ ਸਿੰਘ ਪੰਮੀ, ਊਸਾ ਰਾਣੀ ਮੰਗਲਾ,ਪੰਮੂ ਸਿੰਘ ਤੇ ਗਿਆਨ ਚੰਦ ਸਿੰਗਲਾ ਆਦਿ ਵੀ ਹਾਜ਼ਰ ਸਨ
ਫੇਟੋ – ਵਾਰਡ ਨੰਬਰ 11 ਦੀ ਧਰਮਸ਼ਾਲਾ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਬੁੱਧ ਰਾਮ