–ਨਾਗਰਿਕ ਕੇਂਦਰਿਤ ਸੇਵਾਵਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਮੁਹਈਆ ਕਰਵਾਈ ਜਾਣਗੀਆਂ
5 ਫਰਵਰੀ (ਗਗਨਦੀਪ ਸਿੰਘ) ਬਰਨਾਲਾ: ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਉਪਰਾਲੇ ਆਪ ਦੀ ਸਰਕਾਰ, ਆਪ ਦੇ ਦੁਆਰ ਤਹਿਤ ਜ਼ਿਲ੍ਹਾ ਬਰਨਾਲਾ ਦੀਆਂ ਤਿੰਨੋਂ ਸਬ ਡਿਵੀਜ਼ਨਾਂ ਚ ਲੜੀ ਵਾਰ ਕੈਮ੍ਪ ਲਗਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਰਕਾਰੀ ਸੇਵਾਵਾਂ ਉਨ੍ਹਾਂ ਦੇ ਘਰਾਂ ਦੇ ਨੇੜੇ ਹੀ ਦਿੱਤੀਆਂ ਜਾ ਸਕਣ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਆਪਣੇ ਘਰਾਂ ਦੇ ਨੇੜੇ ਲੱਗੇ ਕੈੰਪਾਂ ਚ ਪੁੱਜ ਕੇ ਇਸ ਦਾ ਲਾਹਾ ਲੈਣ। ਉਨ੍ਹਾਂ ਕਿਹਾ ਕਿ ਕੈਂਪਾਂ ਦੌਰਾਨ ਸੇਵਾਵਾਂ ਪ੍ਰਾਪਤ ਕਰਨ ਲਈ ਆਧਾਰ ਕਾਰਡ, ਵੋਟਰ ਕਾਰਡ, ਦੋ ਪਾਸਪੋਰਟ ਸਾਈਜ਼ ਫੋਟੋਆਂ ਅਤੇ ਜੇ ਕੋਈ ਸੇਵਾ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਹੈ ਤਾਂ ਉਸਦਾ ਜਨਮ ਸਰਟੀਫਿਕੇਟ ਜ਼ਰੂਰੀ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਕੈਂਪ ਵਿੱਚ ਪ੍ਰਾਪਤ ਯੋਗ ਅਰਜ਼ੀਆਂ ਦਾ ਪਹਿਲ ਦੇ ਆਧਾਰ ’ਤੇ ਨਿਬੇੜਾ ਕਰਨ।
ਮਹਿਲ ਕਲਾਂ ਸਬ ਡਵੀਜ਼ਨ ਵਿਖੇ ਲੱਗਣ ਵਾਲੇ ਕੈੰਪਾਂ ਦਾ ਵੇਰਵਾ ਦਿੰਦਿਆਂ ਉਨ੍ਹਾਂ ਕਿਹਾ ਕਿ 6 ਫਰਵਰੀ ਨੂੰ ਪਿੰਡ ਮਹਿਲ ਖੁਰਦ ਦੀ ਧਰਮਸ਼ਾਲਾ ਵਿਖੇ ਕੈਮ੍ਪ ਚ ਸਵੇਰ 10 ਤੋਂ 1 ਵਜੇ ਤੱਕ ਲਗਾਇਆ ਜਾਵੇਗਾ। ਪਿੰਡ ਕੁਰੜ ਦੇ ਪੰਚਾਇਤ ਘਰ ਵਿਖੇ ਕੈਮ੍ਪ ਦੁਪਹਿਰ 2 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਇਆ ਜਾਵੇਗਾ। 7 ਫਰਵਰੀ ਪਿੰਡ ਕੁਤਬਾ ਵਿਖੇ ਕੈਮ੍ਪ ਪਿੰਡ ਦੇ ਪੰਚਾਇਤ ਘਰ ਵਿਖੇ ਸਵੇਰ 10 ਤੋਂ 1 ਵਜੇ ਅਤੇ ਗੰਗੋਹਾਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਦੁਪਹਿਰ 2 ਤੋਂ 5 ਵਜੇ ਤੱਕ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ 8 ਫਰਵਰੀ ਨੂੰ ਧਨੇਰ ਪੰਚਾਇਤ ਘਰ ਵਿਖੇ ਕੈਮ੍ਪ ਸਵੇਰ 10 ਤੋਂ 1 ਅਤੇ ਪਿੰਡ ਲੋਹਗੜ੍ਹ ਦੀ ਐੱਸ. ਸੀ ਧਰਮਸ਼ਾਲਾ ਵਿਖੇ ਦੁਪਹਿਰ 2 ਤੋਂ 5 ਲਗਾਏ ਜਾਣਗੇ। ਇਸੇ ਤਰ੍ਹਾਂ 9 ਫਰਵਰੀ ਨੂੰ ਸਵੇਰ 10 ਤੋਂ 1 ਵਜੇ ਪਿੰਡ ਕਲਾਲ ਮਾਜਰਾ ਦੀ ਐੱਸ. ਸੀ ਧਰਮਸ਼ਾਲਾ ਵਿਖੇ ਅਤੇ ਦੁਪਹਿਰ 2 ਤੋਂ 5 ਵਜੇ ਅਮਲਾ ਸਿੰਘ ਵਾਲਾ ਦੀ ਐੱਸ. ਸੀ ਧਰਮਸ਼ਾਲਾ ਵਿਖੇ ਕੈਮ੍ਪ ਲਗਾਏ ਜਾਣਗੇ।