ਨਿਊਯਾਰਕ, 17 ਮਾਰਚ (ਇੰਟ.) ਦੇਸ ਪੰਜਾਬ ਬਿਊਰੋ: ਲੱਗਪਗ 70 ਸਾਲ ਲੋਹੇ ਦੇ ਫੇਫੜੇ ਨਾਲ ਜੀਣ ਵਾਲਾ ਪਾਲ * ਅਲੈਗਜ਼ੈਂਡਰ ਆਖਿਰਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਪਾਲ ਨੇ 78 ਸਾਲ ਦੀ ਉਮਰ ਵਿਚ ਆਖਰੀ ਸਾਹ ਲਿਆ ।ਪਾਲ ਅਲੈਗਜ਼ੈਂਡਰ 1952 ਵਿਚ ਸਿਰਫ਼ 6 ਸਾਲ ਦੀ ਉਮਰ ਵਿਚ ਪੋਲੀਓ ਦੀ ਲਪੇਟ ਵਿਚ ਆ ਗਿਆ ਸੀ, ਜਿਸ ਕਾਰਨ ਉਸ ਨੂੰ ਆਪਣੀ ਅਗਲੀ ਜ਼ਿੰਦਗੀ ਜਿਊਣ ਲਈ ਤਕਰੀਬਨ 7 ਦਹਾਕਿਆਂ ਤੱਕ ਲੋਹੇ ਦੇ ਫੇਫੜੇ ਦਾ ਸਹਾਰਾ
ਲੈਣਾ ਪਿਆ। – ਅਮਰੀਕਾ ਵਿਚ ਪਾਲ ਅਲੈਗਜ਼ੈਂਡਰ ਨੂੰ ਲੋਕ ‘ਪੋਲੀਓ ਪਾਲ’ ਦੇ ਨਾਂ ਨਾਲ ਵੀ ਜਾਣਦੇ ਸਨ। ਬਚਪਨ ‘ਚ ਪਾਲ ਦੀ ਬੀਮਾਰੀ ਦਾ ਪਤਾ ਲੱਗਣ ਤੋਂ ਬਾਅਦ ਉਸ ਬੀਮਾਰੀ ਦੀਪਿਤਾ ਉਸ ਨੂੰ ਟੈਕਸਾਸ਼ ਦੇ ਇਕ ਹਮਾ ਤਾਲ ਲੈ ਗਏ, ਜਿਥੇ ਪਤਾ ਲੱਗਿਆ ਕਿ ਉਸ ਦੇ ਫਫੜੇ ਪੂਰੀ ਤਰ੍ਹਾਂ ਖਰਾਬ ਹੋ
ਚੁੱਕੇ ਹਨ। ਇਸ ਤੋਂ ਬਾਅਦ ਮਜ਼ਬੂਰੀ ਵਿਚ ਉਸ ਨੂੰ ਲੋਹੇ ਦੇ ਬਣੇ ਬਕਸੇ ਵਿਚ ਆਧੁਨਿਕ ਫੇਫੜੇ ਨਾਲ ਜੋੜ ਦਿੱਤਾ ਗਿਆ। ਉਹ 70 ਸਾਲ ਤਕ ਜਿਉਂਦਾ ਰਿਹਾ।
ਪਾਲ ਅਲੈਗਜ਼ੈਂਡਰ ਦਾ ਜਨਮ 1946 ਵਿਚ ਅਮਰੀਕਾ ਵਿਚ ਹੋਇਆ ਸੀ। ਜਦੋਂ ਪਾਲਦਾ ਜਨਮ ਹੋਇਆ ਸੀ, ਉਦੋਂ ਅਮਰੀਕਾ ਵਿਚ ਪੋਲੀਓ ਫੈਲਿਆ ਹੋਇਆ ਸੀ । ਪਾਲ ਵੀ ਪੋਲੀਓ ਤੋਂ ਬਚ ਨਹੀਂ ਸਕਿਆ। ਹਾਲਤ ਇਹ ਸੀ ਕਿ 1952 ਵਿਚ ਪੋਲੀਓ ਕਾਰਨ ਉਸ ਦੀ ਗਰਦਨ ਦੇ ਹੇਠਲੇ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਤੋਂ ਬਾਅਦ ਉਹ ਸਾਹ ਲੈਣ ਤੋਂ ਵੀ ਅਸਮਰੱਥ ਸੀ