ਪਿੰਡ ਵਾਸੀਆਂ ਇਕੱਠ ਕਰਕੇ ਦਿੱਤੇ ਕਮੇਟੀ ਨੂੰ ਥਾਨੇਦਾਰ ਵਿਰੁੱਧ ਕਾਨੂੰਨੀ ਕਾਰਵਾਈ ਦੇ ਅਧਿਕਾਰ
ਪੱਤਰ ਪ੍ਰੇਰਕ
ਬੋਹਾ 05 ਫਰਵਰੀ
ਬੀਤੀ 2 ਫਰਵਰੀ ਦੀ ਰਾਤ ਨੂੰ ਥਾਣਾ ਬੋਹਾ ਦੇ ਐਸ. ਐਚ. ਓ. ਇੰਸਪੈਕਟਰ ਜਗਦੇਵ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਗਾਦੜਪੱਤੀ ਬੋਹਾ ਦੀ
ਕੰਧ ਟੱਪ ਕੇ ਗੁਰੂ ਘਰ ਸੇਵਾਦਾਰਾਂ ਦੀ ਕੀਤੀ ਕੁੱਟਮਾਰ ਦਾ ਮਾਮਲਾ ਤੂਲ ਹੋਰ ਫੜ੍ਹ ਗਿਆ ਹੈ । ਭਾਵੇ ਜ਼ਿਲ੍ਹਾ ਮਾਨਸਾ ਦੇ ਐਸ. ਐਸ. ਪੀ.
ਨਾਨਕ ਸਿੰਘ ਵੱਲੋਂ ਉਕਤ ਥਾਣੇਦਾਰ ਨੂੰ ਮੁਅੱਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ ਪਰ ਪਿੰਡ ਦੇ ਲੋਕਾਂ ਦਾ ਗੁੱਸਾ ਇਸ ਕਾਰਵਾਈ
ਨਾਲ ਸ਼ਾਂਤ ਨਹੀ ਹੋਇਆ। ਅੱਜ ਪਿੰਡ ਦੇ ਲੋਕਾਂ ਨੇ ਸਥਾਨਕ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭੂਰਾ ਸਿੰਘ ਤੇ ਮੁੱਖ ਗਰੰਥੀ ਬਾਬਾ ਜਸਵਿੰਦਰ ਸਿੰਘ
ਦੀ ਅਗਵਾਈ ਹੇਠ ਗੁਰੂਦਵਾਰਾ ਸੰਗਤਸਰ ਸਾਹਿਬ ਗਾਦੜਪੱਤੀ ਵਿੱਖੇ ਇੱਕਠ ਕਰਕੇ ਥਾਨੇਦਾਰ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਠੇਸ
ਪਹੁੰਚਾਉਣ ਸਬੰਧੀ ਪਰਚਾ ਦਰਜ਼ ਕੀਤੇ ਜਾਣ ਦੀ ਮੰਗ ਕੀਤੀ । ਇਸ ਕੇਸ ਦੀ ਕਾਨੂੰਨੀ ਪ੍ਰੀਕਿਰਿਆ ਨੂੰ ਅੱਗੇ ਤੋਰਣ ਲਈ ਇਕ ਐਕਸ਼ਨ
ਕਮੇਟੀ ਦਾ ਗਠਨ ਵੀ ਕੀਤਾ ਗਿਆ। ਇਸ ਕਮੇਟੀ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੂਰਾ ਸਿੰਘ ਕਮੇਟੀ ਮੈਂਬਰ ਗੁਰਤੇਜ ਸਿੰਘ ,
ਹਰਬੰਸ ਸਿੰਘ, ਦਰਸ਼ਨ ਸਿੰਘ, ਬੱਗੀ ਸਿੰਘ,ਸਕੰਦਰ ਸਿੰਘ, ਗੋਲਡੀ ਸਿੰਘ, ਬੂਟਾ ਸਿੰਘ, ਗੱਗੀ ਸਿੰਘ ਤੇ ਕਾਕਾ ਸਿੰਘ ਤੋਂ ਇਲਾਵਾ ਦਰਸ਼ਨ ਸਿੰਘ
ਪੁਰੀ, ਜਸਵਿੰਦਰ ਸਿੰਘ ਸੰਦੀਪ ਸਿੰਘ , ਬਲਵਿੰਦਰ ਸਿੰਘ, ਕੁਲਵਿੰਦਰ ਸਿੰਘ, ਹਰਕਰਨ ਸਿੰਘ, ਨਾਇਬ ਸਿੰਘ, ਬਹਾਦਰ ਸਿੰਘ, ਛਿੰਦਰ ਸਿੰਘ,
ਬਾਬੂ ਸਿੰਘ , ਦਰਸ਼ਨ ਸਿੰਘ, ਅਜਮੇਰ ਸਿੰਘ, ਗੁਰਜੰਟ ਸਿੰਘ, ਸੁਖਦੇਵ ਸਿੰਘ, ਦੇਸ਼ਪਾਲ ਸਿੰਘ, ਬਲਕਾਰ ਸਿੰਘ ,ਅਵਤਾਰ ਸਿੰਘ, ਰੂੜ ਸਿੰਘ
ਬਲਜਿੰਦਰ ਸਿੰਘ ,ਗਨੀਵ ਸਿੰਘ ਰਾਮਜੱਸ ਦੇ ਨਾਂ ਵੀ ਸ਼ਾਮਿਲ ਕੀਤੇ ਗਏ ਹਨ। ਪਿੰਡ ਦੇ ਵਾਸੀਆਂ ਦੀ ਚਲਦੀ ਮੀਟਿੰਗ ਦੌਰਾਨ ਬੁਢਲਾਡਾ ਦੇ
ਉਪ ਪੁਲਿਸ ਕਪਤਾਨ ਗੁਰਪ੍ਰੀਤ ਸਿੰਘ ਵੀ ਪਹੁੰਚੇ । ਇਸ ਸਮੇ ਉਨ੍ਹਾ ਕਿਹਾ ਕਿ ਪੁਲੀਸ ਲੋਕਾਂ ਦੀਆਂ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਦੀ ਹੈ
ਇਸ ਲਈ ਉਹ ਪੁਲੀਸ ਤੇ ਪੁਰਾ ਵਿਸਵਾਸ਼ ਕਰਦਿਆਂ ਆਪਸੀ ਭਾਈਚਾਰਾ ਬਣਾਈ ਰੱਖਣ। ਉਨ੍ਹਾਂ ਵਿਸਵਾਸ਼ ਦਿਵਾਇਆ ਕਿ ਪੁਲੀਸ ਇਸ
ਮਾਮਲੇ ਦੀ ਨਿਪੱਖਤਾ ਨਾਲ ਜਾਂਚ ਕਰੇਗੀ ।
ਅੱਧੀ ਰਾਤ ਨੂੰ ਗੁਰੂ ਘਰ ਦੀ ਕੰਧ ਟੱਪਣ ਵਾਲੇ ਥਾਣੇਦਾਰ ਨੂੰ ਸ਼ਜਾ ਦਿਵਾਉਣ ਲਈ ਐਕਸ਼ਨ ਕਮੇਟੀ ਬਣੀ
Leave a comment