By using this site, you agree to the Privacy Policy and Terms of Use.
Accept
Des PunjabDes Punjab
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
    ਅੰਤਰਰਾਸ਼ਟਰੀ
    Show More
    Top News
    ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਅਰਸ਼ਦ ਨਦੀਮ ਨੂੰ ਦਿੱਤੀ ਲਗਜ਼ਰੀ ਕਾਰ
    11 months ago
    ਪਾਕਿਸਤਾਨ ‘ਚ ਰੇਲ ਹਾਦਸੇ ‘ਚ 22 ਲੋਕਾਂ ਦੀ ਮੌਤ, 100 ਦੇ ਕਰੀਬ ਜ਼ਖਮੀ
    2 years ago
    ਬੈਲਜੀਅਮ ਦੇ ਸ਼ਹਿਰ ਈਪਰ ਵਿਖੇ 325ਵੇਂ ਖਾਲਸਾ ਸਾਜਨਾ ਦਿਵਸ ਮੌਕੇ ਪਹਿਲੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਦਾ ਆਯੋਜਨ
    1 year ago
    Latest News
    ਯੂ.ਕੇ. ਸੰਸਦ ‘ਚ ਇਤਿਹਾਸ ਰਚਿਆ – ਪਹਿਲੀ ਵਾਰ ਸਿੱਖ ਸੰਸਦ ਮੈਂਬਰ ਦਾ ਚਿੱਤਰ ਬਰਤਾਨਵੀ ਰਾਜੇ-ਰਾਣੀਆਂ ਦੇ ਚਿੱਤਰਾਂ ਬਰਾਬਰ ਲਗਾਇਆ
    8 months ago
    ਕੈਨੇਡਾ ਦੀ ਆਰਥਿਕਤਾ ‘ਤੇ ਮੰਦੀ ਦਾ ਪਰਛਾਵਾਂ\ਜਗਦੀਸ਼ ਸਿੰਘ ਚੋਹਕਾ
    8 months ago
    ਕਾਸ਼! ਸਾਡੀਆਂ ਲਾਇਬ੍ਰੇਰੀਆਂ ਵੀ  ਅਮਰੀਕੀ ਲਾਇਬ੍ਰੇਰੀਆਂ ਵਾਂਗ ਗਿਆਨ ਦਾ ਭੰਡਾਰ ਹੋਣ ਡਾ. ਚਰਨਜੀਤ ਸਿੰਘ ਗੁਮਟਾਲਾ
    8 months ago
    ਡੋਨਲਡ ਟਰੰਪ ਅਪ੍ਰਾਧਿਕ ਕੇਸਾਂ ਦੇ ਬਾਵਜੂਦ ਬਾਜੀ ਮਾਰ ਗਿਆ/ਉਜਾਗਰ ਸਿੰਘ
    8 months ago
  • ਸਿੱਖ ਜਗਤ
    ਸਿੱਖ ਜਗਤShow More
    ਬਾਬਾ ਬੰਦਾ ਸਿੰਘ ਬਹਾਦੁਰ ਨੇ ਜਦੋਂ ਖ਼ਾਲਸਾ ਰਾਜ ਦੀ ਨੀਂਹ ਰੱਖੀ -ਡਾ. ਚਰਨਜੀਤ ਸਿੰਘ ਗੁਮਟਾਲਾ,
    2 months ago
    ਸਾਕਾ ਨਨਕਾਣਾ ਸਾਹਿਬ ਡਾ. ਚਰਨਜੀਤ ਸਿੰਘ ਗੁਮਟਾਲਾ
    5 months ago
    ਜੈਤੋ ਦਾ ਮੋਰਚਾ /-ਡਾ.ਚਰਨਜੀਤ ਸਿੰਘ ਗੁਮਟਾਲਾ
    5 months ago
    ਬਾਣੀ ਸਤਿਗੁਰੂ ਰਵਿਦਾਸ ਜੀ ਮਹਾਰਾਜ
    5 months ago
    ਪਿੰਡ ਰਾਮਦਿੱਤੇਵਾਲਾ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ਼ ਮਨਾਇਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ
    6 months ago
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Reading: ਅੱਤਵਾਦੀ ਲਖਬੀਰ ਲੰਡਾ ਅਤੇ ਹਰਵਿੰਦਰ ਰਿੰਦਾ ਦੇ ਤਿੰਨ ਸਾਥੀ ਅੰਮ੍ਰਿਤਸਰ ਤੋਂ ਕਾਬੂ; ਦੋ ਪਿਸਤੌਲ ਵੀ ਕੀਤੇ ਬਰਾਮਦ 
Share
Aa
Des PunjabDes Punjab
Aa
  • ਪੰਜਾਬ
  • ਅੰਤਰਰਾਸ਼ਟਰੀ
  • ਖੇਡਾਂ
  • ਵੀਡੀਓ
  • ਸਿੱਖਿਆ
  • ਸਿੱਖ ਜਗਤ
  • ਰਾਸ਼ਟਰੀ
  • Home
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਸਿੱਖ ਜਗਤ
  • ਸਿਹਤ
  • ਪੰਜਾਬ
    • ਮਾਝਾ
    • ਦੋਆਬਾ
    • ਮਾਲਵਾ
  • ਸਿੱਖਿਆ
  • ਖੇਡਾਂ
  • ਮਨੋਰੰਜਨ
    • ਪਾਲੀਵੁੱਡ
    • ਬਾਲੀਵੁੱਡ
  • ਵੀਡੀਓ
  • ਬਲਾਗ
  • ਸਾਹਿਤ
  • Contact
Follow US
  • Advertise
© 2022 Foxiz News Network. Ruby Design Company. All Rights Reserved.

Live Kirtan Sri Harmander Sahib

Des Punjab > Blog > ਚੰਡੀਗੜ੍ਹ > ਅੱਤਵਾਦੀ ਲਖਬੀਰ ਲੰਡਾ ਅਤੇ ਹਰਵਿੰਦਰ ਰਿੰਦਾ ਦੇ ਤਿੰਨ ਸਾਥੀ ਅੰਮ੍ਰਿਤਸਰ ਤੋਂ ਕਾਬੂ; ਦੋ ਪਿਸਤੌਲ ਵੀ ਕੀਤੇ ਬਰਾਮਦ 
ਚੰਡੀਗੜ੍ਹਪੰਜਾਬ

ਅੱਤਵਾਦੀ ਲਖਬੀਰ ਲੰਡਾ ਅਤੇ ਹਰਵਿੰਦਰ ਰਿੰਦਾ ਦੇ ਤਿੰਨ ਸਾਥੀ ਅੰਮ੍ਰਿਤਸਰ ਤੋਂ ਕਾਬੂ; ਦੋ ਪਿਸਤੌਲ ਵੀ ਕੀਤੇ ਬਰਾਮਦ 

gagan phul
Last updated: 2024/02/07 at 12:02 PM
gagan phul 1 year ago
Share
SHARE
– ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਪੁਲੀਸ ਸੂਬੇ ਚੋਂ ਸੰਗਠਿਤ ਅਪਰਾਧਾਂ ਦੇ ਖਾਤਮੇ ਲਈ ਵਚਨਬੱਧ
– ਗ੍ਰਿਫਤਾਰ ਕੀਤੇ ਗਏ ਦੋਸ਼ੀ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਅਪਰਾਧਿਕ ਗਤੀਵਿਧੀਆਂ ਨੂੰ ਦੇ ਰਹੇ ਸਨ ਅੰਜਾਮ: ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ, 7 ਫਰਵਰੀ, ਦੇਸ ਪੰਜਾਬ ਬਿਊਰੋ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੂਬੇ ’ਚੋਂ ਸੰਗਠਿਤ ਅਪਰਾਧ ਨੂੰ ਠੱਲ੍ਹ ਪਾਉਣ ਦੇ ਮੱਦੇਨਜ਼ਰ  ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਨੇ ਅੱਤਵਾਦੀ ਹਰਵਿੰਦਰ ਸਿੰਘ ਉਰਫ ਰਿੰਦਾ ਅਤੇ ਲਖਬੀਰ ਸਿੰਘ ਉਰਫ ਲੰਡਾ ਦੇ ਤਿੰਨ ਸਾਥੀਆਂ ਨੂੰ ਹਰੀਕੇ ਤੋਂ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲੀਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ।
ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਜੋਬਨਜੀਤ ਸਿੰਘ ਉਰਫ ਜੋਬਨ, ਬਿਕਰਮਜੀਤ ਸਿੰਘ ਉਰਫ ਬਿੱਕਾ ਅਤੇ ਕੁਲਵਿੰਦਰ ਸਿੰਘ ਉਰਫ ਕਾਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਕਤ ਦੋਸ਼ੀਆਂ ਪਾਸੋਂ ਦੋ .32 ਕੈਲੀਬਰ ਪਿਸਤੌਲਾਂ ਸਮੇਤ 10 ਜਿੰਦਾ ਕਾਰਤੂਸਾਂ ਬਰਾਮਦ ਕੀਤੇ ਹਨ ਅਤੇ ਇੱਕ ਮਾਰੂਤੀ ਸਵਿਫਟ ਕਾਰ (ਜਿਸ ਵਿੱਚ ਉਹ ਸਫ਼ਰ ਕਰ ਰਹੇ ਸਨ), ਵੀ ਜ਼ਬਤ ਕੀਤੀ ਗਈ ਹੈ ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਸੂਤਰਾਂ ਤੋਂ ਮਿਲੀ ਪੁਖ਼ਤਾ ਇਤਲਾਹ  ’ਤੇ ਕਾਰਵਾਈ ਕਰਦੇ ਹੋਏ, ਏਜੀਟੀਐਫ ਪੰਜਾਬ ਨੇ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ  ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਵਿੱਚ ਅਤੇ ਡੀਐਸਪੀ ਏਜੀਟੀਐਫ ਬਾਰਡਰ ਰੇਂਜ ਹਰਮਿੰਦਰ ਸਿੰਘ ਦੀ ਕਮਾਨ ਹੇਠ ਪੁਲਿਸ ਟੀਮਾਂ ਨੇ ਉਕਤ ਦੋਸ਼ੀਆਂ ਦੇ ਟਿਕਾਣੇ ਦਾ ਪਤਾ ਲਗਾਇਆ, ਅਤੇ ਉਨ੍ਹਾਂ ਨੂੰ ਅੰਮ੍ਰਿਤਸਰ  ਦੇ ਤਰਨ ਤਾਰਨ ਰੋਡ ‘ਤੇ ਸਥਿਤ ਪਿੰਡ ਸਫੀਪੁਰ ਨੇੜਲੇ  ਟੀ-ਪੁਆਇੰਟ ਤੋਂ ਕਾਬੂ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਦਾ ਅਪਰਾਧਿਕ ਪਿਛੋਕੜ ਹੈ। ਜੋਬਨ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਕਾਨੂੰਨ (ਯੂਏਪੀਏ), ਇਰਾਦਾ ਕਤਲ , ਆਰਮਜ਼ ਐਕਟ, ਐਨ.ਡੀ.ਪੀ.ਐਸ. ਐਕਟ ਅਤੇ ਆਈ.ਟੀ. ਐਕਟ ਦੇ ਅਪਰਾਧਾਂ ਵਿੱਚ ਲੋੜੀਂਦਾ ਸੀ ਅਤੇ ਲੰਬੇ ਸਮੇਂ ਤੋਂ ਭਗੌੜਾ ਸੀ। ਜਦੋਂਕਿ ਦੂਜਾ ਮੁਲਜ਼ਮ ਬਿੱਕਾ ਵੀ ਇਰਾਦਾ ਕਤਲ ਨਾਲ ਸਬੰਧਤ ਦੋ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ।
ਡੀਜੀਪੀ ਨੇ ਕਿਹਾ, ‘‘ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਸਰਹੱਦੀ ਸੂਬੇ ਦੀ ਸ਼ਾਂਤੀ ਅਤੇ ਸਦਭਾਵਨਾ ਨੂੰ ਢਾਹ ਲਾਉਣ ਲਈ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ।’’
ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦੇ ਹੋਏ, ਏਜੀਟੀਐਫ ਦੇ ਏ.ਆਈ.ਜੀ. ਸੰਦੀਪ ਗੋਇਲ ਨੇ ਕਿਹਾ ਕਿ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫਤਾਰੀਆਂ ਦੀ ਆਸ ਹੈ।
ਇਸ ਸਬੰਧੀ ਥਾਣਾ ਐਸ.ਐਸ.ਓ.ਸੀ. ਅੰਮ੍ਰਿਤਸਰ ਵਿਖੇ ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 27 ਅਧੀਨ ਮੁਕੱਦਮਾ ਨੰਬਰ 11 ਮਿਤੀ 05-02-2024 ਦਰਜ ਕੀਤਾ ਗਿਆ ਹੈ।
gagan phul 7 February 2024 7 February 2024
Share This Article
Facebook Twitter Whatsapp Whatsapp Email Print
Previous Article ਪਸ਼ੂਆਂ ਦੇ ਲੰਪੀ ਸਕਿਨ ਤੋਂ ਅਗਾਊਂ ਬਚਾਅ ਲਈ ਸੂਬੇ ‘ਚ 25 ਫ਼ਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ ਟੀਕਾਕਰਨ ਮੁਹਿੰਮ
Next Article 3,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਮਾਲ ਪਟਵਾਰੀ ਖਿਲਾਫ਼ ਕੇਸ ਦਰਜ 
Leave a comment

Leave a Reply Cancel reply

Your email address will not be published. Required fields are marked *

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ25
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ167
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ144
  • ਸਿਆਸਤ1
  • ਸਿਹਤ26
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ23
  • ਕਵਿਤਾ36
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ8
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਦੋਆਬਾ18
  • ਧਾਰਮਿਕ1
  • ਨੌਕਰੀਆਂ10
  • ਪੰਜਾਬ762
  • ਪਟਿਆਲਾ16
  • ਪਾਲੀਵੁੱਡ6
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ309
  • ਬਰਨਾਲਾ72
  • ਬਲਾਗ96
  • ਬਾਲੀਵੁੱਡ3
  • ਮਨੋਰੰਜਨ4
  • ਮਾਝਾ20
  • ਮਾਨਸਾ832
  • ਮਾਲਵਾ2,620
  • ਮੈਗਜ਼ੀਨ12
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ38
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Categories

  • Advertising26
  • Biography16
  • Breaking News60
  • Dehli14
  • Design10
  • Digital22
  • Film16
  • History/ਇਤਿਹਾਸ25
  • ludhiana10
  • Photography14
  • Wethar2
  • ਅੰਤਰਰਾਸ਼ਟਰੀ42
  • ਅੰਮ੍ਰਿਤਸਰ6
  • ਆਰਟੀਕਲ167
  • ਸੰਗਰੂਰ35
  • ਸਦਮਾ23
  • ਸੱਭਿਆਚਾਰ4
  • ਸਮਾਜ ਭਲਾਈ2
  • ਸਾਹਿਤ144
  • ਸਿਆਸਤ1
  • ਸਿਹਤ26
  • ਸਿੱਖ ਜਗਤ31
  • ਸਿੱਖਿਆ94
  • ਹਰਿਆਣਾ5
  • ਕਹਾਣੀ23
  • ਕਵਿਤਾ36
  • ਕਾਰੋਬਾਰ4
  • ਖੇਡਾਂ133
  • ਖੇਤੀਬਾੜੀ5
  • ਚੰਡੀਗੜ੍ਹ673
  • ਚੋਣ ਦੰਗਲ17
  • ਜਨਮ ਦਿਨ/ Happy Birthday3
  • ਜਲੰਧਰ8
  • ਜ਼ੁਰਮ79
  • ਤਰਕਸ਼ੀਲ1
  • ਤਰਨ ਤਾਰਨ41
  • ਧਾਰਮਿਕ1
  • ਨੌਕਰੀਆਂ10
  • ਪੰਜਾਬ3,313
    • ਦੋਆਬਾ18
    • ਮਾਝਾ20
    • ਮਾਲਵਾ2,620
  • ਪਟਿਆਲਾ16
  • ਪੁਸਤਕ ਸਮੀਖਿਆ9
  • ਫਤਹਿਗੜ੍ਹ ਸਾਹਿਬ1
  • ਫਰੀਦਕੋਟ19
  • ਫਿਰੋਜ਼ਪੁਰ5
  • ਫੋਟੋ ਗੈਲਰੀ2
  • ਬਠਿੰਡਾ309
  • ਬਰਨਾਲਾ72
  • ਬਲਾਗ96
  • ਮਨੋਰੰਜਨ12
    • ਪਾਲੀਵੁੱਡ6
    • ਬਾਲੀਵੁੱਡ3
  • ਮਾਨਸਾ832
  • ਮੈਗਜ਼ੀਨ12
  • ਮੋਗਾ4
  • ਰਾਸ਼ਟਰੀ52
  • ਰੁਜ਼ਗਾਰ11
  • ਰੌਚਕ ਜਾਣਕਾਰੀ38
  • ਲੁਧਿਆਣਾ12
  • ਵਪਾਰ1
  • ਵਾਤਾਵਰਨ4
  • ਵਿਆਹ ਦੀ ਵਰ੍ਹੇਗੰਢ2
  • ਵਿਗਿਆਨ4
  • ਵੀਡੀਓ19

Follow Us On Facebook

Stay Connected

1.6k Like
8k Subscribe

Weather

Views Count

Loading

© ਦੇਸ਼ ਪੰਜਾਬ Network. News Company. All Rights Reserved.

WhatsApp us

adbanner
AdBlock Detected
Our site is an advertising supported site. Please whitelist to support our site.
Okay, I'll Whitelist
Welcome Back!

Sign in to your account

Lost your password?