ਦਿੱਲੀ ਵਾਲੇ ਪਾਸੇ ਤੋਂ ਇੱਕ (ਸੇਠ ਜੀ) ਮਿੱਤਰ ਦਾ ਫੋਨ ਆਇਆ ਕਹਿੰਦਾ, ਪੰਜਾਬ ਵਿੱਚ ਕੀ ਮਹੌਲ ਹੈ, ਮੈਂ ਕਿਹਾ ਠੀਕ ਹੈ। ਕਹਿੰਦਾ, ਪਾਕਿਸਤਾਨ ਨੂੰ ਤਾਂ ਮਿਟਾ ਦੇਵੇਗੀ ਸਾਡੀ ਫ਼ੌਜ, ਅਸੀਂ ਨਿਊਜ਼ ਵੇਖ ਰਹੇ ਹਾਂ,ਮੈਂ ਕਿਹਾ ਇਹੋ ਜਿਹੀ ਕੋਈ ਗੱਲ ਨਹੀਂ। ਮੈਂ ਕਿਹਾ ਸਭ ਲਈ ਦੁਆ ਮੰਗੀ ਦੀ ਹੁੰਦੀ ਹੈ, ਕਹਿੰਦਾ ਤੂੰ ਪਾਕਿਸਤਾਨ ਦੀ ਹਮਾਇਤ ਕਰ ਰਿਹੈਂ, ਮੈਂ ਕਿਹਾ ਇਹੋ ਜਿਹੀ ਕੋਈ ਗੱਲ ਨਹੀਂ ਭਾਈ, ਮੁਗਲਰਾਜ ਤੋਂ ਲੈ ਕੇ ਹੁਣ ਤੱਕ ਨੁਕਸਾਨ ਹਮੇਸ਼ਾ ਪੰਜਾਬ ਦਾ ਹੁੰਦਾ ਆਇਆ, ਤੁਸੀਂ ਗੁਜਰਾਤ ਤੇ ਰਾਜਸਥਾਨ ਵਾਲੇ ਪਾਸੇ ਤੋਂ ਕੋਈ ਗੱਲ ਸੁਣੀ ਜੰਗ ਲੜਨ ਵਾਲੀ, ਕਹਿੰਦਾ, ਨਹੀਂ। ਫਿਰ ਉਸਨੂੰ ਕਿਹਾ ਕਿ ਮੈਂ ਨਹੀਂ ਚਾਹੁੰਦਾ ਕਿ ਜੰਗ ਲੱਗੇ, ਕਿਉਂਕਿ ਜੰਗ ਵਿੱਚ ਚੱਲੀ ਗੋਲੀ ਅਮੀਰ-ਗਰੀਬ ਨਹੀਂ ਵੇਖਦੀ, ਜੇ ਮਾਹੌਲ ਹੋਰ ਤਨਾਅਪੂਰਨ ਹੋ ਗਿਆ ਤਾਂ ਸਾਡਾ ਕਾਰੋਬਾਰ ਬੰਦ ਹੋ ਸਕਦਾ, ਜਿਵੇਂ ਕਰੋਨਾ ਵਿਚ ਵਾਪਿਰਆ ਸੀ, ਬੱਚਿਆਂ ਦੀਆਂ ਫੀਸਾਂ, ਘਰਾਂ ਦੇ ਖ਼ਰਚ ਮੰਦਹਾਲੀ ਫ਼ੈਲ ਸਕਦੀ, ਮੈਂ ਜਿਹੜੇ ਤੇਰੇ ਵੱਡੀ ਰਕਮ ਪੈਸੇ ਦੇਣੇ ਨੇ ਫੇਰ ਮੈਂ ਮੁੱਕਰ ਵੀ ਸਕਦਾ ਹਾਂ, ਆਪਣੇ ਪੈਸਿਆਂ ਨੂੰ ਵੇਖ ਕੇ ਉਹ ਪਾਸਾ ਬਦਲ ਗਿਆ, ਸਹੀ ਬਾਤ ਕਹੀ ਬਾਈ ਸਾਹਬ ਆਪਨੇ ਜੰਗ ਨਹੀਂ ਹੋਨੀ ਚਾਹੀਏ।
-ਕਰਨ ਭੀਖੀ