25 ਅਗਸਤ (ਨਾਨਕ ਸਿੰਘ ਖੁਰਮੀ) ਲੁਧਿਆਣਾ/ਬਰੇਟਾ: ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਸਰਦਾਰ ਮਹਿੰਦਰ ਸਿੰਘ ਬਰੇਟਾ ਚੇਅਰਮੈਨ ਦੁੱਖ ਭੰਜਨ ਚੈਰੀਟੇਬਲ ਵੈਲਫੇਅਰ ਐਜੂਕੇਸ਼ਨ ਟਰਸਟ ਚੰਡੀਗੜ (DCW)ਅਤੇ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਲੱਗਣ ਵਾਲਾ ਅੱਖਾਂ ਦਾ 116 ਵਾਂ ਕੈਂਪ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਵਿਖੇ ਸੰਕਰਾ ਆਈ ਹਸਪਤਾਲ ਲੁਧਿਆਣਾ ਦੇ ਡਾਕਟਰ ਸਾਹਿਬਾਨ ਦੀ ਟੀਮ ਵੱਲੋਂ ਲਗਾਇਆ ਗਿਆ ਜਿਸ ਵਿਚ 565 ਲੋੜਵੰਦ ਚੈੱਕ ਕਰਕੇ 78 ਮਰੀਜ ਫਰੀ ਲੈਂਜ ਪਾਉਣ ਲਈ ਸਿਲੈਕਟ ਕੀਤੇ ਗਏ ਜਿਨਾਂ ਦੇ ਲੁਧਿਆਣਾ ਵਿਖੇ ਲਿਜਾ ਕੇ ਫਰੀ ਲੈਜ ਪਵਾਏ ਜਾਣਗੇ ਹੋਰ ਆਏ ਹੋਏ ਲੋੜਵੰਦਾਂ ਨੂੰ ਅੱਖਾਂ ਚੈੱਕ ਕਰਕੇ ਫਰੀ ਦਵਾਈਆਂ ਦਿੱਤੀਆਂ ਗਈਆਂ ਟੀਮ ਆਸਰਾ ਦੇ ਪ੍ਰਧਾਨ ਡਾਕਟਰ ਗਿਆਨ ਚੰਦ ਜੀ ਆਜ਼ਾਦ, ਮਾਤਾ ਗੁਜਰੀ ਜੀ ਭਲਾਈ ਕੇਂਦਰ ਦੇ ਮਾਸਟਰ ਕੁਲਵੰਤ ਸਿੰਘ ਜੀ, ਜਿਲਾ ਰੂਰਲ ਯੂਥ ਕਲੱਬ ਐਸੋਸੀਏਸ਼ਨ ਦੇ ਰਜਿੰਦਰ ਕੁਮਾਰ ਮੋਨੀ ਜੀ ਵੱਲੋਂ ਆਏ ਹੋਏ ਮਰੀਜਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਅਤੇ ਸਾਂਭ ਸੰਭਾਲ ਵਾਰੇ ਵਿਸਤਾਰ ਪੂਰਵਕ ਦੱਸਿਆ ਗਿਆ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਸਰਦਾਰ ਜਸਬੀਰ ਸਿੰਘ ਜੀ ਚਹਿਲ, ਗੁਰਤੇਜ ਸਿੰਘ ਸੈਣੀ, ਅਰਚਿਤ ਸਿੰਗਲਾ,ਰੋਹੀ ਰਾਮ ਸ਼ਰਮਾ ਵੱਲੋਂ ਟੀਮ ਆਸਰਾ ਦਾ ਧੰਨਵਾਦ ਕਰਦੇ ਹੋਏ ਸੇਵਾ ਦੇ ਵਿੱਚ 11000 ਰੁਪਏ ਲੋੜਵੰਦਾਂ ਦੀ ਸੇਵਾ ਦੇ ਲਈ ਦਿੱਤੇ ਅਤੇ ਅੱਗੇ ਤੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਇਸ ਕੈਂਪ ਵਿੱਚ ਸਪੈਸ਼ਲ ਪਹੁੰਚੇ ਪਰਮਧਾਂਮ ਚੈਰੀਟੇਬਲ ਟਰਸਟ ਆਦਮਪੁਰ (ਹਰਿਆਣਾ) ਦੀ ਟੀਮ ਵੱਲੋਂ ਬੋਤਲਾਂ ਵਾਲੇ ਪਾਣੀ ਦਾ ਇੰਤਜਾਮ ਕਰਦਿਆਂ ਕਿਹਾ ਕਿ ਜੋ ਟੀਮ ਆਸਰਾ ਵੱਲੋਂ ਹਰ ਮਹੀਨੇ ਅੱਖਾਂ ਦਾ ਕੈਂਪ ਲਗਾ ਕੇ ਨੇਕ ਉਪਰਾਲਾ ਕੀਤਾ ਜਾ ਰਿਹਾ ਬਹੁਤ ਹੀ ਚੰਗਾ ਕੰਮ ਹੈ ਹਰ ਕੈਂਪ ਵਿੱਚ ਦਵਾਈਆਂ ਦੀ ਸੇਵਾ ਮਹਿੰਦਰ ਸਿੰਘ ਬਰੇਟਾ ਚੇਅਰਮੈਨ DCW ਟਰੱਸਟ ਦੀ ਟੀਮ ਵੱਲੋਂ ਕੀਤੀ ਗਈ ਲੰਗਰ ਦੀ ਸੇਵਾ ਬਾਬਾ ਰਣਜੀਤ ਸਿੰਘ ਜੀ ਟੈਣੀ ਮੁੱਖ ਪ੍ਰਬੰਧਕ ਗੁਰਦੁਆਰਾ ਸਾਹਿਬ ਭਾਈ ਘਨਈਆ ਜੀ ਦੀ ਟੀਮ ਵੱਲੋਂ ਕੀਤੀ ਜਾਂਦੀ ਹੈ ਇਸ ਇਸ ਮੌਕੇ ਭਾਰਤ ਵਿਕਾਸ ਪ੍ਰੀਸ਼ਦ ਬਰੇਟਾ, ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ,ਸੰਜੀਵਨੀ ਵੈਲਫੇਅਰ ਸੋਸਾਇਟੀ ਬੁਢਲਾਡਾ,ਜਿਲਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ, ਅਰਿਹੰਤ ਕਾਲਜ ਆਫ ਐਜੂਕੇਸ਼ਨ ਬਰੇਟਾ,ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ, ਸਤਿਕਾਰ ਕਮੇਟੀ ਵਰੇ ਸਾਹਿਬ, ਐਨੀਮਲ ਏਡ ਟੀਮ ਚੋਟੀਆਂ,ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰੇਟਾ,ਇਲਾਕੇ ਅਤੇ ਸਹਿਰ ਨਿਵਾਸੀਆਂ ਤੋਂ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ।
ਅਗਲਾ ਕੈਂਪ 29 ਸਤੰਬਰ 2024 ਦਿਨ ਐਤਵਾਰ ਨੂੰ ਇਸੇ ਥਾਂ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਬਰੇਟਾ ਵਿਖੇ ਲਗੇਗਾ।