ਭੀਖੀ,1ਫਰਵਰੀ (ਕਰਨ ਭੀਖੀ)
ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਵ. ਬਿਕਰਮ ਸਿੰਘ ਬਸਵਾਲ ਦੀ ਯਾਦ ਵਿੱਚ ਅੱਖਾਂ ਦਾ ਇੱਕ ਮੁਫਤ ਚੈਕਅੱਪ ਅਤੇ ਲੈਂਜ ਆਪ੍ਰੇਸ਼ਨ ਕੈਂਪ ਸਥਾਨਕ ਡੇਰਾ ਬਾਬਾ ਗੁੱਦੜਸ਼ਾਹ ਵਿਖੇ ਬਾਬਾ ਹਰਜਿੰਦਰ ਸਿੰਘ ਜੀ (ਖਾਲਸਾ ਫਾਰਮ) ਭੀਖੀ ਵਾਲਿਆਂ ਦੇ ਸਹਿਯੋਗ ਨਾਲ ਲਗਾਇਆ ਗਿਆ। ਕੈਂਪ ਸਬੰਧੀ ਜਾਣਕਾਰੀ ਦਿੰਦਿਆਂ ਲਖਵਿੰਦਰ ਸਿੰਘ ਬਸਵਾਲ ਨੇ ਦੱਸਿਆ ਕਿ ਕੈਂਪ ਦੌਰਾਨ ਸ਼ੰਕਰਾ ਹਸਪਤਾਲ ਦੇ ਮਾਹਿਰ ਡਾਕਟਰਾਂ ਵੱਲੋਂ 230 ਦੇ ਕਰੀਬ ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 30 ਮਰੀਜ ਲੈਂਜ ਅਪ੍ਰੇਸ਼ਨ ਦੇ ਯੋਗ ਪਾਏ ਗਏ। ਉਹਨਾਂ ਦੱਸਿਆ ਕਿ ਅਪ੍ਰੇਸ਼ਨ ਵਾਲੇ ਮਰੀਜਾਂ ਨੂੰ ਸ਼ੰਕਰਾ ਹਸਪਤਾਲ ਲੁਧਿਆਣਾ ਵਿਖੇ ਲਜਾਇਆ ਜਾਵੇਗਾ ਜਿਥੇ ਉਹਨਾਂ ਦੇ ਮੁਫਤ ਲੈਂਜ ਪਾਏ ਜਾਣਗੇ ਅਤੇ ਆਉਣ ਜਾਣ, ਖਾਣ ਪੀਣ ਦਾ ਕੋਈ ਖਰਚਾ ਨਹੀਂ ਲਿਆ ਜਾਵੇਗਾ। ਇਸ ਮੌਕੇ ਬੋਲਦਿਆਂ ਬਾਬਾ ਹਰਜਿੰਦਰ ਸਿੰਘ ਜੀ ਨੇ ਕਿਹਾ ਕਿ ਜਿੱਥੇ ਉਹਨਾਂ ਵੱਲੋਂ ਪੰਥ ਦੀ ਸੇਵਾ, ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦਿਨ ਰਾਤ ਯਤਨ ਕਰਕੇ ਨੌਜਵਾਨਾਂ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਅਤੇ ਬਾਣੀ ਤੇ ਬਾਣੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਉਥੇ ਹੀ ਸਮੇਂ ਸਮੇਂ ’ਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਵੀ ਆਪਣਾ ਯੋਗਦਾਨ ਪਾਇਆ ਜਾਂਦਾ ਹੈ। ਇਸ ਮੌਕੇ ਬਾਬਾ ਬਾਲਕ ਦਾਸ ਜੀ, ਚਮਕੌਰ ਸਿੰਘ ਸਿੱਧੂ, ਗੁਰਦੀਪ ਸਿੰਘ ਖਾਲਸਾ, ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸਿਕੰਦਰ ਸਿੰਘ ਚਹਿਲ, ਸੋਸ਼ਲ ਮੀਡੀਆ ਪ੍ਰਧਾਨ ਇੰਦਰਜੀਤ ਸਿੰਘ, ਯਾਦਵਿੰਦਰ ਸਿੰਘ, ਧਨਜੀਤ ਸਿੰਘ, ਸੁਖਦੇਵ ਸਿੰਘ ਸੁੱਖਾ, ਡਾ. ਮਨਪ੍ਰੀਤ ਸਿੰਘ ਸਿੱਧੂ, ਕੌਂਸਲਰ ਰਾਮ ਸਿੰਘ ਚਹਿਲ, ਪਰਵਿੰਦਰ ਸਿੰਘ ਗੋਰਾ, ਬਲਵੰਤ ਭੀਖੀ, ਡਾ. ਰਣਜੀਤ ਕੱਪੀ, ਸਹਿਜਪਾਲ ਸਿੰਘ ਸਿੱਧੂ ਵੀ ਹਾਜਰ ਸਨ।
ਅੱਖਾਂ ਦਾ ਮੁਫ਼ਤ ਚੈਕਅੱਪ ਕੈਂਪ ਲਗਾਇਆ

Leave a comment