ਅੰਬਾਨੀਆਂ ਦੇ ਵਿਆਹ ਤੋਂ ਇੱਕ ਗੱਲ ਸਿੱਖਲੋ… ਤੁਸੀਂ ਭਾਵੇਂ ਦੁਨੀਆਂ ਦੇ ਸਭ ਤੋਂ ਵੱਡੇ ਗੌਣ ਆਲ਼ੇ ਲਵਾਲੋ… ਸਾਰਾ ਬੌਲੀਵੁੱਡ ਆਰਕੈਸਟਰਾ ਬਣਾ ਕੇ ਨਚਾ ਲੋ… 5 ਹਜਾਰ ਕਰੋੜ ਵਿਆਹ ਤੇ ਲਾਦੋ… ਪਰ ਜਿਸ ਮੁੰਡੇ ਦਾ ਵਿਆਹ ਐ ਉਹਦੇ ਵੱਲ ਨਿਗਾ ਮਾਰੋ… ਉਹਦਾ ਸਰੀਰ ਦੇਖੋ… ਲੱਤਾਂ ਕਮਜੋਰ.. ਸਰੀਰ ਲੋੜ ਤੋਂ ਵੱਧ ਭਾਰਾ… ਏਹ ਗੱਲ ਸਮਜਲੋ ਬੀ ਤੁਸੀਂ ਪੈਸੇ ਨਾਲ ਸਿਹਤ ਤੇ ਤੰਦਰੁਸਤੀ ਨੀ ਖਰੀਦ ਸਕਦੇ….
ਜੇ ਤੁਸੀਂ ਸਵੇਰੇ ਤੰਦਰੁਸਤ ਉੱਠਦੇ ਓ… ਥੋਡੇ ਸ਼ਰੀਰ ਦੇ ਸਾਰੇ ਅੰਗ ਪੈਰ ਪੂਰੇ ਨੇ… ਤੇ ਰੱਬ ਦਾ ਸ਼ੁਕਰੀਆ ਕਰਿਆ ਕਰੋ… ਤੁਸੀਂ ਬਰੈਂਡਡ ਬੂਟਾਂ ਪਿੱਛੇ ਮਰੇ ਜਾਨੇ ਓ… ਦੁਨੀਆਂ ਤੇ ਕਰੋੜਾਂ ਲੋਕ ਉਹ ਵੀ ਨੇ ਜਿਹਨਾਂ ਦੇ ਪੈਰ ਈ ਹੈ ਨੀ…
ਜੇਹੜਾ ਬੰਦਾ ਵੀਲ ਚੇਅਰ ਤੇ ਬੈਠਾ… ਉਹਨੂੰ ਪੁੱਛੋ ਬੀ ਤੈਨੂੰ ਦੱਸ ਦੁਨੀਆਂ ਦੀ ਕੇਹੜੀ ਸ਼ੈਅ ਚਾਹੀਦੀ… ਉਹ ਕਹੂ ਬੀ ਬੱਸ ਮੈਂ ਤੁਰਨ ਲੱਗਜਾਂ.. ਹੋਰ ਕੁਜ ਨੀ ਚਾਹੀਦਾ…ਤੇ ਜੇ ਤੁਸੀਂ ਉੱਠ ਕੇ ਠੀਕ ਠਾਕ ਤੁਰਦੇ ਓ… ਤੇ ਸ਼ੁਕਰਾਨੇ ਕਰੋ…
ਜੇ ਪੈਸੇ ਨਾਲ਼ ਮਸਲੇ ਹੱਲ ਹੁੰਦੇ ਤੇ ਅੰਬਾਨੀ ਆਪਣਾ ਪੁੱਤ ਠੀਕ ਕਰ ਲੈਂਦੇ… ਦੁਨੀਆਂ ਦੇ ਸਰਪੰਚ ਮਰੀਕਾ ਦਾ ਰਾਸ਼ਟਰਪਤੀ ਭਾਸ਼ਣ ਦਿੰਦਾ ਸੌਂ ਜਾਂਦਾ… ਹਰੇਕ ਭਾਸ਼ਣ ਚ ਪੰਜ ਚਾਰ ਬੰਦਿਆਂ ਦੇ ਨਾਂ ਗਲਤ ਬੋਲਦਾ… ਪੈਸੇ ਨਾਲ਼ ਉਹ ਸੈੱਟ ਨੀ ਹੋ ਸਕਦਾ…
ਸਾਰੀ ਉਮਰ ਸਿਹਤ ਗਵਾ ਕੇ 12-15 ਘੰਟੇ ਸ਼ਿਫਟਾਂ ਲਾਕੇ ਉਣੀਂਦੇ ਰਹਿ ਕੇ ਪੈਸੇ ਕਮਾ ਕੇ ਫੇਰ ਉਹੀ ਪੈਸੇ ਸਿਹਤ ਤੇ ਲਾ ਕੇ ਵੀ ਸਿਹਤ ਨੀ ਮੁੜਨੀ… ਤੰਦਰੁਸਤੀ ਵਰਗੀ ਸ਼ੈਅ ਨੀ ਦੁਨੀਆਂ ਤੇ… ਆਵਦੇ ਜੁਆਕਾਂ ਨੂੰ ਰੀਲਾਂ ਫਿਲਮਾਂ ਦਖੌਣ ਨਾਲ਼ੋ ਜੱਸਾ ਪੱਟੀ… ਪਿੰਕਾ ਜਰਗ ਵਰਗਿਆਂ ਦੀ ਗੱਲਬਾਤ ਦਖਾਓ… ਪਤਾ ਲੱਗਜੂ ਬੀ ਦੁਨੀਆਂ ਕਿਵੇਂ ਜਿੱਤੀ ਜਾਂਦੀ ਐ…!!!!
– ਬਾਗੀ ਸੁਖਦੀਪ