ਭੀਖੀ, 16 ਜੁਲਾਈ, (ਕਰਨ ਭੀਖੀ)
ਮਲੇਸ਼ੀਆ ਵਿੱਚ ਕਬੱਡੀ ਮੈਚਾਂ ਦੀ ਸਫ਼ਲਤਾ ਪੂਰਵਕ ਕੁਮੈਂਟਰੀ ਕਰਕੇ ਅੱਜ ਆਪਣੇ ਪਿੰਡ ਸਮਾਓਂ ਵਿਖੇ ਪਹੁੰਚੇ। ਪਿੰਡ ਪਹੁੰਚਣ ਤੇ ਦਰਸ਼ਨ ਚਹਿਲ (ਚਹਿਲ ਟਰੌਫੀਜ ਹਾਊਸ), ਗੋਰਾ ਨੰਬਰਦਾਰ, ਬਲਜਿੰਦਰ ਸਿੰਘ ਪੰਚ, ਬੌਬੀ, ਕੋਚ ਦਰਸ਼ਨ ਸਿੰਘ ਸਮਾਓਂ, ਭੁਪਿੰਦਰ ਸਿੰਘ ਭਿੰਦਾ, ਮਨਪ੍ਰੀਤ, ਕਿਡਜ਼ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਸੁਖਵਿੰਦਰ ਸਿੰਘ, ਪਰਿਵਾਰ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ। ਕੁਲਵੀਰ ਸਿੰਘ ਸਮਾਓਂ ਨੂੰ ਮਲੇਸ਼ੀਆ ਵਿੱਚ ਪਹਿਲੀ ਵਾਰ ਅੰਤਰਾਸ਼ਟਰੀ ਕਬੱਡੀ ਕੱਪ ਮੈਚਾਂ ਵਿੱਚ ਕੁਮੈਂਟਰੀ ਕਰਨ ਦਾ ਮੌਕਾ ਮਿਲਿਆ। ਆਪਣੀ ਕੁਮੈਂਟਰੀ ਨਾਲ ਦਰਸ਼ਕਾਂ ਦੀ ਵਾਹ ਵਾਹ ਖੱਟ ਕੇ ਆਪਣੇ ਪਿੰਡ ਸਮਾਓਂ ਦਾ ਨਾਮ ਚਮਕਾਇਆ। ਕੁਲਵੀਰ ਸਿੰਘ ਸਮਾਓਂ ਦਾ ਅਗਲਾ ਅੰਤਰਾਸ਼ਟਰੀ ਟੂਰ ਸਤੰਬਰ ਮਹੀਨੇ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਹੋਵੇਗਾ। ਸਵਾਗਤ ਕਰਤਾ ਸਾਰੇ ਦੋਸਤ-ਮਿੱਤਰਾਂ ,ਸਪੋਸਰਾਂ ਅਤੇ ਸਮਾਓ ਵਾਸੀਆਂ ਦਾ ਕੁਲਵੀਰ ਸਿੰਘ ਸਮਾਓਂ ਨੇ ਧੰਨਵਾਦ ਕਰਦਿਆਂ ਕਿਹਾ। ਕਿ ਜੋ ਮਾਣ ਸਤਿਕਾਰ ਮੈਨੂੰ ਦਿੱਤਾ ਹੈ ਮੈਂ ਹਮੇਸ਼ਾਂ ਤੁਹਾਡਾ ਧੰਨਵਾਦੀ ਰਹਾਂਗਾ। ਕੁਲਵੀਰ ਸਿੰਘ ਸਮਾਓਂ ਦਾ ਨੈਸ਼ਨਲ ਕਾਲਜ ਕਬੱਡੀ ਕੱਪ ਦੇ ਆਹੁਦੇਦਾਰਾਂ ਵੱਲੋਂ ਕੀਤਾ ਗਿਆ ਸਨਮਾਨ।
ਮਲੇਸ਼ੀਆ ਤੋਂ ਪਿੰਡ ਸਮਾਓਂ ਪਹੁੰਚਣ ਤੇ ਨੈਸ਼ਨਲ ਕਾਲਜ ਕਬੱਡੀ ਕੱਪ ਦੇ ਪ੍ਰਧਾਨ ਮਾਈਕਲ, ਪ੍ਰੋਫੈਸਰ ਗੁਰਤੇਜ ਸਿੰਘ, ਸਤਿਗੁਰ ਡੀ ਪੀ, ਕਪਿਲ ਬਿੰਦਲ, ਰਾਹੁਲ ਬਿੰਦਲ, ਲੱਕੀ ਪੰਜਾਬ ਪੁਲਿਸ ਅਤੇ ਕਿੰਡਜ਼ ਇੰਟਰਨੈਸ਼ਨਲ ਸਕੂਲ ਸਮਾਓਂ ਦੇ ਚੇਅਰਮੈਨ ਸੁਖਵਿੰਦਰ ਸਿੰਘ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।