ਭੀਖੀ, 18 ਜੂਨ
ਪਤੰਜਲੀ ਯੋਗਪੀਠ ਹਰਿਦੁਆਰ ਵਲੋਂ ਯੋਗ ਗੁਰੂ ਸਵਾਮੀ ਰਾਮਦੇਵ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, 11ਵਾਂ ਅੰਤਰਰਾਸ਼ਟਰੀ ਯੋਗ ਦਿਵਸ ਇਸ ਸਾਲ ਵੀ 21 ਜੂਨ ਨੂੰ ਭੀਖੀ ਵਿਖੇ ਮਨਾਇਆ ਜਾਵੇਗਾ। ਪਿਛਲੇ ਦੋ ਸਾਲਾਂ ਤੋਂ ਚੱਲ ਰਹੀ ਰੈਗੂਲਰ ਯੋਗ ਕਲਾਸ ਵੱਲੋਂ, ਇਹ ਦਿਵਸ ਹਰ ਸਾਲ ਦੀ ਤਰ੍ਹਾਂ ਲਾਲਾਂ ਦੋਲਤ ਮੱਲ ਯਾਦਗਾਰੀ ਮਿਉਂਸੀਪਲ ਪਾਰਕ ਭੀਖੀ ਵਿਖੇ ਮਨਾਇਆ ਜਾਵੇਗਾ। ਇਸ ਰੈਗੂਲਰ ਯੋਗ ਕਲਾਸ ਦੇ ਸੰਸਥਾਪਕ ਅਸ਼ੋਕ ਜੈਨ ਜੀ ਨੇ ਦੱਸਿਆ ਕਿ ਯੋਗ ਦਿਵਸ ਨੂੰ ਸਫਲ ਬਣਾਉਣ ਲਈ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਤਿਆਰੀ ਚੱਲ ਰਹੀ ਹੈ। ਭੀਖੀ ਨਿਵਾਸੀਆਂ ਵਿੱਚ ਯੋਗ ਪ੍ਰਤੀ ਪੂਰਾ ਉਤਸ਼ਾਹ ਦੇਖਿਆ ਜਾ ਰਿਹਾ ਹੈ। 21 ਜੂਨ ਨੂੰ ਸਿਰਸਾ ਤੋਂ ਸਪੈਸ਼ਲ ਸੁਮਨ ਦੀਦੀ ਯੋਗ ਮੈਡੀਟੇਸ਼ਨ ਕਰਵਾਉਣ ਲਈ ਆ ਰਹੇ ਹਨ। ਇਸ ਯੋਗ ਸੈਸ਼ਨ ਵਿੱਚ ਪਤੰਜਲੀ ਯੋਗਪੀਠ ਹਰਿਦੁਆਰ ਵੱਲੋਂ ਯੁਵਾ ਭਾਰਤ ਸੰਗਠਨ ਪੰਜਾਬ ਦੇ ਮੀਤ ਪ੍ਰਧਾਨ ਜੋਗਿੰਦਰ ਕਮਲ ਜੀ ਵੀ ਲਗਾਤਾਰ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ। ਪਰਗਟ ਸਿੰਘ ਚਹਿਲ ਸਮਾਉਂ ਜੀ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਇਸ ਯੋਗ ਕਲਾਸ ਨੂੰ ਸਫਲਤਾਪੂਰਵਕ ਚਲਾ ਰਹੇ ਹਨ।
ਇਸ ਯੋਗ ਕੈਂਪ ਵਿੱਚ ਭੀਖੀ ਇਲਾਕੇ ਅਤੇ ਸ਼ਹਿਰ ਦੇ ਹਰ ਵਰਗ, ਧਾਰਮਿਕ ਅਤੇ ਸਮਾਜਿਕ ਯੋਗ ਪ੍ਰੇਮੀ ਵੱਡੀ ਗਿਣਤੀ ਵਿੱਚ ਹਿੱਸਾ ਲੈਣਗੇ।ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਇਹ ਪ੍ਰੋਗਰਾਮ ਗੈਰ-ਸਿਆਸੀ ਹੋਵੇਗਾ।ਇਸ ਯੋਗ ਮਹਾਂਉਤਸਵ ਦਾ ਮੁੱਖ ਮਕਸਦ ਵੱਧ ਤੋਂ ਵੱਧ ਲੋਕਾਂ ਨੂੰ ਯੋਗ ਨਾਲ ਜੋੜਨ ਲਈ ਪ੍ਰੇਰਿਤ ਕਰਨਾ ਹੈ ਤਾਂ ਕਿ ਵੱਧ ਤੋਂ ਵੱਧ ਲੋਕ ਯੋਗ ਕਰਕੇ ਬਿਮਾਰੀਆਂ, ਨਸ਼ਿਆਂ ਅਤੇ ਬੁਰਾਈਆਂ ਤੋਂ ਬਚਣ।
ਵਰਨਣਯੋਗ ਹੈ ਕਿ ਪਿਛਲੇ ਦੋ ਸਾਲਾਂ ਤੋਂ ਇਸ ਰੈਗੂਲਰ ਯੋਗ ਕਲਾਸ ਵਿੱਚ ਅਨੇਕਾਂ ਯੋਗ ਸਾਧਕ ਸਰੀਰਕ ਅਤੇ ਮਾਨਸਿਕ ਤੌਰ ਤੇ ਲਾਭ ਉਠਾ ਰਹੇ ਹਨ।