ਮੰਗਾਂ ਨਾ ਮੰਨੀਆਂ ਤਾਂ ਸੂਬਾ ਸਰਕਾਰ ਖਿਲਾਫ਼ ਸੰਘਰਸ਼ ਤੇਜ ਕਰਾਂਗੇ- ਭੰਮਾ
ਮਾਨਸਾ 3 ਦਸੰਬਰ ( ):
ਪੰਜਾਬ ਸਰਕਾਰ ਵੱਲੋਂ ਜਿਥੇ ਅੱਜ ਅੰਗਹੀਣ ਦਿਵਸ ਮਨਾਇਆ ਗਿਆ। ਉਥੇ ਹੀ ਰਾਸ਼ਟਰੀ ਦਿਵਿਯਾਗ ਐਸੋਸੀਏਸ਼ਨ ਪੰਜਾਬ ਵੱਲੋਂ ਪੰਜਾਬ ਭਰ ਚ ਕਾਲਾ ਅੰਗਹੀਣ ਦਿਵਸ ਮਨਾਉਣ ਦਾ ਸੁਨੇਹਾ ਦਿੱਤਾ ਗਿਆ ਸੀ। ਜਿਸ ਨੂੰ ਸਵੀਕਾਰ ਕਰਦੇ ਹੋਏ ਰਾਸ਼ਟਰੀ ਦਿਵਿਯਾਗ ਐਸੋਸੀਏਸ਼ਨ ਮਾਨਸਾ ਵੱਲੋਂ ਬਾਲਮੀਕ ਚੌਕ ਤਿੰਨ ਕੋਣੀ ਮਾਨਸਾ ਵਿਖੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਭੰਮਾ ਦੀ ਪ੍ਰਧਾਨਗੀ ਹੇਠ ਸਾਂਤਮਈ ਧਰਨਾ ਦੇਕੇ ਕਾਲਾ ਦਿਵਸ ਮਨਾਇਆ ਗਿਆ। ਇਸ ਮੌਕੇ ਸੂਬਾ ਸਰਕਾਰ ਦੀ ਅਰਥੀ ਵੀ ਫੂਕਕੇ ਆਪਸਰਕਾਰ ਦਾ ਪਿਟ ਸ਼ਿਆਪਾ ਕੀਤਾ ਗਿਆ।ਜ਼ਿਲੇ ਭਰ ਚੋ ਵੱਡੀ ਗਿਣਤੀ ਚ ਪਹੁੰਚੇ ਅੰਗਹੀਣ ਵਿਅਕਤੀਆਂ ਅਤੇ ਆਮ ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਭੰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਮੇਸ਼ਾ ਹੀ ਅੰਗਹੀਣ ਵਰਗ ਨੂੰ ਅੱਖੋਂ-ਪਰੋਖੇ ਕੀਤਾ ਹੈ।ਉਨ੍ਹਾਂ ਕਿਹਾ ਸੂਬਾ ਸਰਕਾਰ ਨੇ ਅੰਗਹੀਣ ਵਰਗ ਦੀਆਂ ਮੰਗਾਂ ਤਾਂ ਕੀ ਮੰਨਣੀਆਂ ਸੀ ਸਗੋਂ ਅਜਿਹੇ ਦਿਵਸ ਮਨਾ ਕੇ ਸਰਕਾਰ ਅੰਗਹੀਣ ਲੋਕਾਂ ਦੇ ਜ਼ਖਮਾਂ ਤੇ ਲੂਣ ਛਿੜਕ ਰਹੀਂ ਹੈ ਅਤੇ ਅੰਗਹੀਣ ਵਰਗ ਦਾ ਮਜ਼ਾਕ ਉਡਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਭਵਿੱਖ ਵਿੱਚ ਅੰਗਹੀਣ ਵਰਗ ਦੀਆਂ ਮੰਗਾਂ ਨਹੀਂ ਮੰਨਦੀ ਤਾਂ ਐਸੋਸੀਏਸ਼ਨ ਵੱਲੋਂ ਭਵਿੱਖ ਵਿੱਚ ਤਿੱਖਾ ਸੰਘਰਸ਼ ਕੀਤਾ ਜਾਵੇਗਾ।ਇਸ ਮੌਕੇ ਰਾਸ਼ਟਰੀ ਦਿਵਿਯਾਗ ਐਸੋਸੀਏਸ਼ਨ ਮਾਨਸਾ ਵੱਲੋਂ ਨਾਇਬ ਤਹਿਸੀਲਦਾਰ ਬਲਕਾਰ ਸਿੰਘ ਨੂੰ ਆਪਣਾ ਮੰਗ ਪੱਤਰ ਵੀ ਸੌਂਪਿਆ।ਇਸ ਮੌਕੇ ਰਾਸ਼ਟਰੀ ਦਿਵਿਯਾਗ ਐਸੋਸੀਏਸ਼ਨ ਮਾਨਸਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਰਜਿੰਦਰ ਸਿੰਘ ਭੰਮਾ, ਜ਼ਿਲ੍ਹਾ ਸਕੱਤਰ ਧਰਮ ਸਿੰਘ, ਜ਼ਿਲ੍ਹਾ ਸੈਕਟਰੀ ਅਮਨਦੀਪ ਸਿੰਘ ਦਸੌਧੀਆ, ਸਲਾਹਕਾਰ ਮਨੋਜ ਕੁਮਾਰ ਚੋਪੜਾ, ਬਲਾਕ ਬੋਹਾ ਦੀ ਪ੍ਰਧਾਨ ਵੀਰਪਾਲ ਕੌਰ, ਮੱਖਣ ਸਿੰਘ, ਗੁਰਜੰਟ ਸਿੰਘ, ਬਲਵਿੰਦਰ ਸਿੰਘ, ਗੁਰਮੇਲ ਕੌਰ, ਵੀਰਪਾਲ ਕੌਰ, ਜੀਵਨ ਸਿੰਘ, ਸ਼ਿੰਦਰਪਾਲ ਕੌਰ , ਗੁਰਸੇਵਕ ਸਿੰਘ ਬੁਢਲਾਡਾ, ਮੀਨਾ ਰਾਣੀ ਆਦਿ ਹਾਜ਼ਰ ਹੋਏ ਹਨ।
ਅੰਗਹੀਣਾਂ ਨੇ ਸਰਕਾਰ ਖਿਲਾਫ ਰੋਸ਼ ਧਰਨਾ ਲਗਾਕੇ ਕਾਲਾ ਅੰਗਹੀਣ ਦਿਵਸ ਮਨਾਇਆ
Leave a comment