ਸੰਸਾਰ ਇੱਕ ਗਲੋਬਲ ਪਿੰਡ ਬਣ ਗਿਆ ਹੈ। ਸੂਚਨਾ ਅਤੇ ਜਾਣਕਾਰੀ ਹਰ ਪਲ ਤਬਦੀਲ ਹੋ ਰਹੀ ਹੈ। ਇੰਟਰਨੈੱਟ ਦੇ ਮਾਧਿਅਮ ਰਾਹੀਂ ਮਨੁੱਖ ਸੰਸਾਰ ਦੇ ਇੱਕ ਥਾਂ ਤੇ ਬੈਠਾ, ਹਜ਼ਾਰਾਂ ਮੀਲ ਦੂਰ ਤੋਂ ਹਰ ਪ੍ਰਕਾਰ ਦੀ ਸੂਚਨਾ ਨੂੰ ਆਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ। ਜਿੱਥੇ ਆਨਲਾਈਨ ਜੀਵਨ ਸ਼ੈਲੀ ਦਾ ਪ੍ਰਚਾਰ ਅਤੇ ਪ੍ਰਸਾਰ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ, ਉੱਥੇ ਮਨੁੱਖ ਵਿੱਚ ਦੂਜੇ ਦੇਸ਼ਾਂ ਨੂੰ ਜਾਨਣ ,ਸਮਝਣ ਅਤੇ ਰੋਜ਼ਗਾਰ ਆਦਿ ਪ੍ਰਾਪਤ ਕਰਨ ਦੀ ਜਗਿਆਸਾ ਵੀ ਵਧੀ ਹੈ। ਬਹੁਤ ਸਾਰੇ ਅਲਪ ਵਿਕਸਤ ਦੇਸ਼ਾਂ ਦੇ ਨਾਗਰਿਕ ਵਿਕਸਿਤ ਦੇਸ਼ਾਂ ਦੀ ਜੀਵਨ ਸ਼ੈਲੀ ਅਤੇ ਜੀਵਨ ਪੱਧਰ ਤੋਂ ਪ੍ਰਭਾਵਿਤ ਹੋ ਰਹੇ ਹਨ, ਸਿੱਟੇ ਵਜੋਂ ‘ਕਾਮਨਵੈਲਥ’ ਅਤੇ ‘ਦੱਖਣੀ ਏਸ਼ੀਆਈ ਦੇਸ਼ਾਂ’ ਦੇ ਨੌਜਵਾਨ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਹੇ ਹਨ। ਪਰਵਾਸ ਦੀ ਇਸ ਪਰਵਿਰਤੀ ਲਈ ‘ ਪੁਲ ਫੈਕਟਰ ‘ਅਤੇ ‘ਪੁਸ਼ ਫੈਕਟਰ’ ਸਿੱਧੇ ਤੌਰ ਤੇ ਜਿੰਮੇਵਾਰ ਹਨ। ‘ਪੁੱਲ ਫੈਕਟਰ’ ਉਹ ਫੈਕਟਰ ਹਨ ਜੋ ਨੌਜਵਾਨਾਂ ਨੂੰ ਪ੍ਰਵਾਸ ਲਈ ਪ੍ਰੇਰਿਤ ਕਰ ਰਹੇ ਹਨ, ਜਿਵੇਂ ਕਿ ਵਧੀਆ ਰੁਜ਼ਗਾਰ ਦੇ ਮੌਕੇ, ਉੱਚਾ ਜੀਵਨ- ਪੱਧਰ , ਵਧੀਆ ਤਨਖਾਹ ,ਵਧੀਆ ਕੰਮ ਦੀਆਂ ਸਹੂਲਤਾਂ , ਸਿਹਤ ਸਹੂਲਤਾਂ ਆਦਿ। ਇਸੇ ਤਰ੍ਹਾਂ ‘ਪੁਸ਼ ਪੈਕਟਰ’ ਵੀ ਸਿੱਧੇ ਤੌਰ ਤੇ ਨੌਜਵਾਨਾਂ ਨੂੰ ਪ੍ਰਵਾਸ ਲਈ ਪ੍ਰੇਰਿਤ ਕਰਦੇ ਹਨ, ਜਿਵੇਂ ਕਿ ਆਰਥਿਕ ਮੌਕਿਆਂ ਦੀ ਕਮੀ, ਨੌਕਰੀਆਂ ਦੀ ਕਮੀ ,ਧਾਰਮਿਕ ਅਤੇ ਸਮਾਜਿਕ ਰੁਕਾਵਟਾਂ ,ਕੁਦਰਤੀ ਹਾਲਾਤ, ਘੱਟ ਤਨਖ਼ਾਹ, ਸਿਹਤ ਸਹੂਲਤਾਂ ਦੀ ਕਮੀ ਅਤੇ ਵਿਚਾਰਾਂ ਨੂੰ ਪ੍ਰਗਟਾਉਣ ਦੀ ਆਜ਼ਾਦੀ ਆਦਿ ਸ਼ਾਮਿਲ ਹਨ। ਜੇਕਰ ਤੁਸੀਂ ਦੂਸਰੇ ਦੇਸ਼ ਵਿਚ ਪੜ੍ਹਨ ,ਕੰਮ ਕਰਨ , ਪੱਕੇ ਤੌਰ ਤੇ ਲਈ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਉੱਚ ਪੱਧਰੀ ਅੰਗਰੇਜ਼ੀ ਭਾਸ਼ਾ ਕੁਸ਼ਲਤਾ ਦਾ ਪ੍ਰਗਟਾਅ ਕਰਨਾ ਪਵੇਗਾ। ਅੰਗਰੇਜ਼ੀ ਭਾਸ਼ਾ ਦੁਨੀਆਂ ਦੀ ਤੀਸਰੀ ਨੰਬਰ ਤੇ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ 379 million ਲੋਕਾਂ ਦੁਆਰਾ ਬੋਲੀ ਜਾ ਰਹੀ ਹੈ। ਅੰਗਰੇਜ਼ੀ ਭਾਸ਼ਾ ਇੱਕ ਗਲੋਬਲ ਭਾਸ਼ਾ ਬਣ ਗਈ ਹੈ ਕਿਉਂਕਿ science, computer , diplomatic relation,technology, engineering ,medical ਆਦਿ ਖੇਤਰਾਂ ਵਿੱਚ ਇਸਨੇ ਨਵੇਂ ਮੌਕੇ ਪ੍ਰਦਾਨ ਕੀਤੇ ਹਨ।
ਅੱਜ ਕੱਲ ਦੇ ਨੌਜਵਾਨ IELTS, PTE, TOEFL ਆਦਿ ਪ੍ਰੀਖਿਆ ਦੀ ਤਿਆਰੀ ਕਰਕੇ ਅੰਗਰੇਜ਼ੀ ਭਾਸ਼ਾ ਦੀ ਨਿਪੁੰਨਤਾ ਜਾਂ ਪਰਵੀਨਤਾ ਹਾਸਲ ਕਰਦੇ ਹਨ। ਅੰਗਰੇਜ਼ੀ ਭਾਸ਼ਾ ਦੇ ਆਧਾਰ ਤੇ ਪ੍ਰੀਖਿਆਵਾਂ ਜਿਵੇਂ ਕਿ IELTS (international English language testing system) ਇੱਕ ਅੰਤਰਰਾਸ਼ਟਰੀ ਪੱਧਰ ਦਾ ਅੰਗਰੇਜ਼ੀ ਭਾਸ਼ਾ ਕੁਸ਼ਲਤਾ ਟੈਸਟ ਹੈ, ਜਿਸ ਨੂੰ British council ਦੁਆਰਾ ਲਿਆ ਜਾਂਦਾ ਹੈ। ਇਹ ਟੈਸਟ ਉਹਨਾਂ ਦੇਸ਼ਾਂ ਤੇ ਲਾਗੂ ਕੀਤਾ ਜਾਂਦਾ ਹੈ ਜਿੱਥੇ ਅੰਗਰੇਜ਼ੀ ਭਾਸ਼ਾ ਉਥੋਂ ਦੀ ਮੂਲ ਭਾਸ਼ਾ ਹੈ ਜਿਵੇਂ ਕਿ ਕੈਨੇਡਾ, UK, USA,Australia, New Zealand ਆਦਿ। Language skills ਜਿਵੇਂ ਕਿ listening ,speaking, reading ,writing ਨੂੰ 1 ਤੋਂ 9 ਸਕੇਲ ਬੈਂਡ ਵੱਖ ਵੱਖ ਟੈਸਟਾਂ ਰਾਹੀਂ ਮਾਪਿਆ ਜਾਂਦਾ ਹੈ।
PTE (Pearson test of English) ਵੀ ਇੱਕ computer ਅਧਾਰਤ ਅੰਗਰੇਜ਼ੀ ਭਾਸ਼ਾ ਟੈਸਟ ਹੈ ,ਜਿਸ ਵਿੱਚ ਉਮੀਦਵਾਰ ਦੀ ਸੁਣਨ, ਬੋਲਣ, ਪੜ੍ਹਨ ਅਤੇ ਲਿਖਣ ਦੀ ਭਾਸ਼ਾ ਕੌਸ਼ਲ ਦੀ ਪਰਖ ਕੀਤੀ ਜਾਂਦੀ ਹੈ। ਇਹ ਪ੍ਰੀਖਿਆ Pearson PLC GROUP ਦੁਬਾਰਾ ਲਈ ਜਾਂਦੀ ਹੈ। ਇਸ ਵਿੱਚ ਸਕੋਰ ਦੀ ਰੇਂਜ 10-90 ਹੈ। ਇਸ ਪ੍ਰੀਖਿਆ ਨੂੰ ਅੱਗੇ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ PTE ACADEMIC, PTE GENERAL, ATE PTE HOME
TOEFL (test of English as a foreign language) ਅੰਗਰੇਜ਼ੀ ਭਾਸ਼ਾ ਪ੍ਰੀਖਿਆ ETS THE EDUCATIONAL TESTING SERVICE ਦੁਆਰਾ 150 ਦੇਸ਼ਾਂ ਵਿੱਚ ਸੈਂਕੜੇ ਯੂਨੀਵਰਸਿਟੀਆਂ ਅਤੇ ਸਿੱਖਿਆ ਸੰਸਥਾਵਾਂ ਰਾਹੀਂ ਕਰਵਾਈ ਜਾਂਦੀ ਹੈ। ਇਹ ਪ੍ਰੀਖਿਆ ਵੀ ਸੁਣਨ, ਬੋਲਣ, ਪੜ੍ਹਨ ਅਤੇ ਲਿਖਤ ਅਧਾਰਿਤ ਹੈ। ਇਹ ਟੈਸਟ ਕੰਪਿਊਟਰ ਰਾਹੀਂ TOEFL iBT(internet based test) ਦੇ ਵਜੋਂ ਵੀ ਉਪਲਬਧ ਹੈ। ਇਸ ਟੈਸਟ ਲਈ ਕੋਈ ਵੀ ਉਮਰ ਸੀਮਾ ਨਹੀਂ ਹੈ ਅਤੇ ਨਾ ਹੀ ਟੈਸਟ ਵਿੱਚ ਬੈਠਣ ਦੇ ਮੌਕਿਆਂ ਤੇ ਕੋਈ ਰੋਕ ਹੈ। TOEFL ਵਿੱਚੋਂ ਪ੍ਰਾਪਤ ਸਕੋਰ ਕੇਵਲ ਦੋ ਸਾਲਾਂ ਤੱਕ ਹੀ ਵੈਧ ਹੈ। ਸਕੋਰ ਨੂੰ ਮਾਪਣ ਦੱਸ 0-30 ਤੱਕ ਹੈ।
ਇਹ ਪਰੀਖਿਆਵਾਂ ਅੰਗਰੇਜ਼ੀ ਭਾਸ਼ਾ ਦੀ ਸੰਚਾਰ ਅਤੇ ਵਰਤੋਂ ਕੁਸ਼ਲਤਾ ਤੇ ਆਧਾਰ ਹਨ। ਅੰਗਰੇਜ਼ੀ ਭਾਸ਼ਾ ‘ lingua franca’ ਦੇ ਰੂਪ ਵਿੱਚ ਸਭਿਆਚਾਰਾਂ ,ਜੀਵਨ ਸ਼ੈਲੀਆਂ ਅਤੇ ਸਮਾਜਿਕ ਢਾਂਚਿਆਂ ਨੂੰ ਇੱਕ ਦੂਸਰੇ ਦੇ ਨੇੜੇ ਲੈ ਆਈ ਹੈ, ਸਿੱਟੇ ਵਜੋਂ ਹੁਣ ਸਾਡੇ ਲਈ ਸਭਿਆਚਾਰਾਂ ਨੂੰ ਜਾਣਨਾ ਅਤੇ ਸਮਝਣਾ ਆਸਾਨ ਹੋ ਗਿਆ ਹੈ। ਅੰਗਰੇਜ਼ੀ ਭਾਸ਼ਾ ਅੰਤਰਰਾਸ਼ਟਰੀ ਸੰਚਾਰ ਭਾਸ਼ਾ ਦੇ ਰੂਪ ਵਿੱਚ ਵਿਚਰਦੀ ਹੋਈ ਨਵੇਂ ਮੌਕੇ ਅਤੇ ਸੰਭਾਵਨਾਵਾਂ ਪੈਦਾ ਕਰ ਰਹੀ ਹੈ। ਇਹਨਾਂ ਸੰਭਾਵਨਾਵਾਂ ਦਾ ਹੀ ਸਿੱਟਾ ਹੈ ਕਿ ਪ੍ਰਵਾਸ ਦੀ ਪ੍ਰਵਿਰਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ ਅਤੇ ਨੌਜਵਾਨ ਪੀੜ੍ਹੀ ਹੱਦਾਂ -ਸਰਹੱਦਾਂ ਤੋਂ ਪਾਰ ਦੂਸਰੇ ਦੇਸ਼ਾਂ ਵਿੱਚ ਆਪਣੇ ਉੱਜਵਲ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਦੇਖ ਰਹੀ ਹੈ।
ਅੰਗਰੇਜ਼ੀ ਲੈਕਚਰਾਰ
ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਕੁਲਰੀਆਂ (ਮਾਨਸਾ)
98760-86218