ਭੀਖੀ, 8 ਸਤੰਬਰ
ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਸਬਡਵੀਜਨ ਭੀਖੀ ਵੱਲੋਂ ਆਪਣੀ ਜੱਥੇਬੰਦੀ ਦੇ ਸਾਥੀ ਅਵਤਾਰ ਸਿੰਘ JE-2 ਦੀ ਮਹਿਕਮੇ ਵੱਲੋਂ ਰਿਟਾਇਰਮੇਂਟ ਸਮੇਂ, ਭੀਖੀ ਵਿਖੇ ਵਿਦਾਇਗੀ ਪਾਰਟੀ ਦਿੱਤੀ ਗਈ। ਪਾਰਟੀ ਚ, ਬੁਢਲਾਡਾ ਡਵੀਜਨ ਦੀਆਂ ਵੱਖ-ਵੱਖ ਸਬਡਵੀਜ਼ਨਾ ਦੇ ਆਗੂਆਂ, ਸਰਕਲ ਸੱਕਤਰ ਸਤਵਿੰਦਰ ਸਿੰਘ, ਮੌੜ ਡਵੀਜਨ ਦੇ ਪ੍ਰਧਾਨ ਜਸਪਾਲ ਸਿੰਘ ਭੀਖੀ ਤੇ ਪੈਨਸ਼ਨਰ ਐਸੋਸੀਏਸ਼ਨ ਅਜਾਦ ਦੇ ਸਰਕਲ ਜਗਤਾਰ ਸਿੰਘ ਬੱਪੀਆਣਾ,ਡਵੀਜਨ ਪ੍ਰਧਾਨ ਮਹਿੰਦਰ ਸਿੰਘ ਭੀਖੀ, ਸਾਬਕਾ ਸੂਬਾਈ ਆਗੂ ਪਰਮਜੀਤ ਸਿੰਘ ਭੀਖੀ, ਕਰਮਜੀਤ ਸਿੰਘ ਡਵੀਜਨ ਆਗੂ ਇੰਪਲਾਈਜ ਫੈਡਰੇਸ਼ਨ, ਕੁਲਦੀਪ ਸਿੰਘ ਬੱਪੀਆਣਾ ਤੇ ਹੋਰਨਾਂ ਆਗੂਆਂ ਨੇ ਸ਼ਮੂਲੀਅਤ ਕੀਤੀ।
ਪੈ੍ਸ ਨੂੰ ਬਿਆਨ ਜਾਰੀ ਕਰਦਿਆਂ ਡਵੀਜਨ ਬੁਢਲਾਡਾ ਦੇ ਪ੍ਰਧਾਨ ਰਮਨ ਕੁਮਾਰ ਤੇ ਸਬਡਵੀਜ਼ਨ ਭੀਖੀ ਦੇ ਪ੍ਰਧਾਨ ਸਤਪਾਲ ਸ਼ਰਮਾ ਨੇ ਦੱਸਿਆ ਕਿ ਭਾਵੇਂ ਮਹਿਕਮੇ ਵੱਲੋਂ ਸਰਕਾਰ ਦੀਆਂ ਮੁਲਾਜ਼ਮਾਂ ਤੇ ਲੋਕ ਵਿਰੋਧੀ ਨੀਤੀਆਂ ਕਾਰਨ ਰਿਟਾਇਰਮੈਂਟ ਸਮੇਂ ਦਿੱਤੇ ਜਾਣ ਵਾਲੇ ਬੈਨੀਫਿੱਟ(ਬਕਾਏ) ਦਫ਼ਤਰ ਵੱਲੋਂ ਨਹੀਂ ਦਿੱਤੇ ਗਏ,ਪਰ ਜੱਥੇਬੰਦੀ ਵੱਲੋਂ ਆਪਣੇ ਵਿੱਤ ਅਨੁਸਾਰ ਸਾਥੀ ਦਾ ਮਾਣ ਸਤਿਕਾਰ ਕੀਤਾ ਗਿਆ। ਰਿਟਾਇਰਮੈਂਟ ਪਾਰਟੀ ਤੇ ਸੰਖੇਪ ਤੇ ਅਰਥ ਭਰਪੂਰ ਜਵਾਨੀ ਗੁਰਪ੍ਰੀਤ ਸਿੰਘ ਬੋੜਾਵਾਲਾ ਵੱਲੋਂ ਪੜੀ ਗਈ।ਰਿਟਾਇਰਮੈਂਟ ਪਾਰਟੀ ਚ, ਸ਼ਾਮਲ ਹੋਏ ਮੁਲਾਜ਼ਮਾਂ ਤੇ ਪਰਿਵਾਰਕ ਮੈਂਬਰਾਂ ਨੂੰ ਸੰਬੋਧਨ ਕਰਦਿਆ ਸਰਕਲ ਸੱਕਤਰ ਸਤਵਿੰਦਰ ਸਿੰਘ, ਮੌੜ ਡਵੀਜਨ ਦੇ ਪ੍ਰਧਾਨ ਜਸਪਾਲ ਸਿੰਘ, ਰਮਨ ਕੁਮਾਰ, ਸਬਡਵੀਜ਼ਨ ਭੀਖੀ ਦੇ ਪ੍ਰਧਾਨ ਸਤਪਾਲ ਸ਼ਰਮਾ ,
ਪੈਨਸ਼ਨਰ ਐਸੋਸੀਏਸ਼ਨ ਅਜਾਦ ਦੇ ਸਰਕਲ ਸੱਕਤਰ ਜਗਤਾਰ ਸਿੰਘ ਬੱਪੀਆਣਾ, ਡਵੀਜਨ ਪ੍ਰਧਾਨ ਮਹਿੰਦਰ ਸਿੰਘ ਭੀਖੀ ਆਦਿ ਨੇ ਮੰਗ ਕੀਤੀ ਕਿ ਰਿਟਾਇਰਮੈਂਟ ਤੇ ਮੁਲਾਜ਼ਮਾਂ ਨੂੰ ਮਿਲਣ ਵਾਲੇ ਬੈਨੀਫਿੱਟ ਦੇਣੇ, ਮਹਿਕਮੇ ਦੀ ਮੈਨੇਜਮੈਂਟ ਵਲੋਂ ਯਕੀਨੀ ਬਣਾਏ ਜਾਣ। ਬਿਜਲੀ ਕਾਮਿਆਂ ਨੂੰ ਆਗੂਆਂ ਨੇ ਅਪੀਲ ਕੀਤੀ ਕਿ ਉਹ ਆਪਣੇ ਰਿਟਾਇਰ ਹੋਣ ਵਾਲੇ ਸਾਥੀਆਂ ਦੇ ਬੈਨੀਫਿੱਟ ਦਿਵਾਉਣ,2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੋ ਖੋਹੇ ਬੈਨੀਫਿੱਟ ਦਿਵਾਉਣ ਤੇ ਠੇਕਾ ਭਰਤੀ ਟੀਚਰਾਂ ਨੂੰ ਸਰਕਾਰ ਵੱਲੋਂ ਰੈਗੂਲਰ ਕਰਨ ਵਰਗਾ ਅਮਲ, ਆਪਣੇ ਮਹਿਕਮੇ ਵਿੱਚ ਚਲਾਉਣ ਤੋਂ ਚੌਕਸ ਰਹਿੰਦਿਆਂ, ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ 37 ਭੱਤਿਆਂ ਨੂੰ ਖੋਹਣ ਲਈ ਚੁੱਕੇ ਕਦਮਾਂਖਿਲਾਫ ਸਾਂਝੀ ਲੜਾਈ ਨੂੰ ਅੱਗੇ ਫੈਸਲਾਕੁੰਨ ਤੌਰ ਤੇ ਲੜਨ,ਸੀ,ਆਰ, ਏ,295/19 ਦੇ ਮੁਲਾਜ਼ਮਾਂ ਦੇ ਮੱਸਲੇ ਦੇ ਹੱਲਲਈ, ਪੰਜਾਬ ਸਰਕਾਰ ਵੱਲੋਂ ਡੀ,ਸੀ, ਦਫ਼ਤਰ ਦੇ ਕਰਮਚਾਰੀਆਂ ਤੇ ਪਟਵਾਰੀਆ ਦੇ ਸੰਘਰਸ਼ ਨੂੰ ਐਸਮਾ ਕਾਨੂੰਨ ਲਾਗੂ ਕਰਕੇ ਕੁਚਲ ਦੇਣ ਦੇ ਮੁਲਾਜ਼ਮਾਂ ਤੇ ਲੋਕ ਵਿਰੋਧੀ ਹਮਲਿਆਂ ਨੂੰ ਸੰਘਰਸ਼ ਦੇ ਜੋਰ ਠੱਲਣ ਲਈ ਟੈਕਨੀਕਲ ਸਰਵਿਸਜ਼ ਯੂਨੀਅਨ ਭੰਗਲ ਦੀ ਸਾਝੇ ਸੰਘਰਸ਼ ਦੀ ਲੀਫਲੈਟ ਜਾਰੀ ਕਰਕੇ ਰੱਖੀ ਪਰਪੋਜਲ ਤੇ ਜੱਥੇਬੰਦੀਆਂ ਨੂੰ ਪੱਤਰ ਲਿਖਕੇ ਸਾਂਝਾ ਸੰਘਰਸ਼ ਉਲੀਕਣ ਬਾਰੇ ਕੀਤੀ ਅਪੀਲ ਨੂੰ ਵਿਚਾਰਦਿਆਂ ਵਿਸ਼ਾਲ ਲਾਮਬੰਦੀ ਵਾਲੇ ਲਗਾਤਾਰ ਤੇ ਫੈਸਲਾਕੁੰਨ ਸੰਘਰਸ਼ ਦਾ ਰਾਹ ਅਪਣਾਉਣ ਦਾ ਸੱਦਾ ਦਿੱਤਾ।
ਜਾਰੀ ਕਰਤਾ -ਰਮਨ ਕੁਮਾਰ ਡਵੀਜਨ ਪ੍ਰਧਾਨ ਬੁਢਲਾਡਾ।
2 ਸਤਪਾਲ ਸ਼ਰਮਾ ਸਬਡਵੀਜ਼ਨ ਪ੍ਰਧਾਨ ਭੀਖੀ।