ਮਾਨਸਾ, 15 ਅਗਸਤ: (ਨਾਨਕ ਸਿੰਘ ਖੁਰਮੀ) – ਆਜ਼ਾਦੀ ਦਿਹਾੜੇ (15 ਅਗਸਤ) ਦੇ ਸੁਨਹਿਰੇ ਮੌਕੇ ‘ਤੇ ਅਰੋੜਾ ਮਹਾਸਭਾ ਮਾਨਸਾ ਵੱਲੋਂ ਸੈਂਟਰਲ ਪਾਰਕ ਵਿੱਚ ਵੱਖ-ਵੱਖ ਕਿਸਮ ਦੇ ਪੌਦੇ ਲਗਾਏ ਗਏ। ਇਹ ਪੌਧਾਰੋਪਣ ਮੁਹਿੰਮ ਅਰੋੜਾ ਮਹਾਸਭਾ ਪੰਜਾਬ ਦੇ ਪ੍ਰਧਾਨ ਕਮਲ ਸੇਤੀਆ ਜੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕੀਤੀ ਗਈ।
ਇਸ ਮੌਕੇ ਦੌਰਾਨ ਸ੍ਰੀ ਪ੍ਰੇਮ ਅਰੋੜਾ ਨੂੰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਕੌਮੀ ਮੀਤ ਪ੍ਰਧਾਨ ਬਣਾਏ ਜਾਣ ‘ਤੇ ਅਰੋੜਾ ਮਹਾਸਭਾ ਵੱਲੋਂ ਖ਼ਾਸ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਵਿੱਚ ਅਰੋੜਾ ਮਹਾਸਭਾ ਮਾਨਸਾ ਦੇ ਪ੍ਰਧਾਨ ਸ਼ਾਮ ਲਾਲ ਅਰੋੜਾ, ਕੈਸ਼ੀਅਰ ਕ੍ਰਿਸ਼ਨ ਨਾਰੰਗ (ਪੋਲੀ), ਸਰਪਰਸਤ ਰਾਮਚੰਦ ਚਰਾਇਆ, ਟਰਸਟਰੀ ਸੂਰਜ ਛਾਬੜਾ,ਸੁਬਾਸ਼ ਕਾਮਰਾ, ਸ੍ਰੀ ਪ੍ਰੇਮ ਅਰੋੜਾ (ਪ੍ਰਧਾਨ ਮਾਲਵਾ ਜ਼ੋਨ, ਅਰੋੜਾ ਮਹਾਸਭਾ ਪੰਜਾਬ), ਸ਼੍ਰੀ ਸੰਤ ਲਾਲ ਨਾਗਪਾਲ, ਬਲਵਿੰਦਰ ਨਾਗਪਾਲ, ਸਰਦਾਰ ਬਲਜੀਤ ਸਿੰਘ ਸੇਠੀ, ਡਾ. ਕ੍ਰਿਸ਼ਨ ਲਾਲ ਸੇਠੀ, ਗੌਰਵ ਬਜਾਜ, ਜੀ ਸਤਪਾਲ ਅਰੋੜਾ, ਸ੍ਰੀ ਮੰਗਤ ਰਾਏ, ਭੂਸ਼ਨ ਅਰੋੜਾ ਧਰਮਿੰਦਰ ਅਰੋੜਾ, ਮਨੋਜ ਮਿੱਡਾ, ਰਿੰਕੂ ਅਰੋੜਾ, ਗੌਰਵ ਸੇਠੀ,ਲਵੀਸ ਅਰੋੜਾ, ਸਮੇਤ ਕਈ ਸਤਿਕਾਰਯੋਗ ਅਰੋੜਾਵੱਸ ਮੈਂਬਰ ਵੱਡੀ ਗਿਣਤੀ ਵਿੱਚ ਸ਼ਾਮਲ ਸਨ