ਅਪਨੀ ਮਿੱਟੀ ਚ ਹੀ ਹੋਵੇਗਾ,ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸੰਸਕਾਰ
ਦੋਪਹਿਰ 1 ਵਜੇ ਦਿਖਾਈ ਜਾਏਗੀ ਮੁੱਖ ਅਗਨੀ।
ਨਾਨਕ ਸਿੰਘ ਖੁਰਮੀ, ਮਾਨਸਾ, 6 ਨਵੰਬਰ
ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਝੋਟੇ ਦੀ 24 ਦਿਨਾਂ ਬਾਦ ਲੜੇ ਸੰਘਰਸ਼ ਬਾਦ ਹੁਣ ਪਰਿਵਾਰ ਵੱਲੋਂ ਆਪਣੇ ਖੇਤਾਂ ਵਿੱਚ ਹੀ ਉਸਦਾ ਅੰਤਿਮ ਸੰਸਕਾਰ ਕਰਨ ਦਾ ਫ਼ੈਸਲਾ ਲਿਆ ਹੈ। ਮਿਤੀ 13 ਅਕਤੂਬਰ ਨੂੰ ਗੋਲੀ ਨਾਲ ਸ਼ਹੀਦ ਹੋਏ ਝੋਟੇ ਦੀ 7 ਨਵੰਬਰ ਦਿਨ ਸ਼ਨੀਵਾਰ ਨੂੰ ਅੰਤਿਮ ਸੰਸਕਾਰ ਹੋਣ ਦੀ ਸੰਭਾਵਨਾ ਹੈ।
ਸੰਘਰਸ਼ ਦੌਰਾਨ ਝੋਟੇ ਦੇ ਪਿਤਾ ਭੀਮ ਸਿੰਘ ਫੌਜੀ, ਮਾਤਾ ਅਮਰਜੀਤ ਕੌਰ, ਪਤਨੀ ਮਨਪ੍ਰੀਤ ਕੌਰ, ਦੋਨੋਂ ਬੱਚੇ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਰਕਾਰ ਨੂੰ ਅਪਨੇ ਪਰਿਵਾਰਿਕ ਮੈਂਬਰ ਪਰਮਿੰਦਰ ਸਿੰਘ ਝੋਟੇ ਲਈ ਇੰਸਾਫ ਦੀ ਲੜਾਈ ਲੜੀ ਤੇ ਜਿੱਤ ਪ੍ਰਾਪਤ ਕੀਤੀ।
ਉਹਨਾਂ ਵੱਲੋਂ ਲਗਾਏ ਇਨਸਾਫ ਮੋਰਚਾ ਮਾਨਸਾ ਦੇ ਤਿਕੋਨੀ ਚੌਂਕ ਚ ਇਨਸਾਫ਼ ਮੋਰਚੇ ਨੂੰ ਪੰਜਾਬ ਭਰ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ, ਸਮਾਜਿਕ ਜਥੇਬੰਦੀਆਂ ਅਤੇ ਨਿਹੰਗ ਸਿੰਘਾ ਦੇ ਜੱਥਿਆਂ ਨੇ ਭਰਭੂਰ ਸਮਰਥਨ ਦਿੱਤਾ।
ਜਿਸ ਦੌਰਾਨ ਸਰਕਾਰ ਨਾਲ ਕਈ ਵਾਰ ਗੱਲਬਾਤ ਹੋਈ। ਆਖ਼ਰ 4 ਨਵੰਬਰ ਨੂੰ ਕੈਬਨਿਟ ਮੰਤਰੀਆਂ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਦੌਰਾਨ ਮਾਮਲੇ ਦੀ ਸਮਾਂਬੱਧ ਜਾਂਚ ਅਤੇ ਮਾਨਸਾ ਵਿੱਚ ਟਰੌਮਾ ਸੈਂਟਰ ਦੀ ਸਥਾਪਨਾ ਸਬੰਧੀ ਸਹਿਮਤੀ ਅਤੇ ਪਰਿਵਾਰ ਨੂੰ ਨੌਕਰੀ, ਮੁਆਵਜ਼ਾ ਦੇਣ ਦੀ ਸਹਿਮਤੀ ਬਣੀ। ਸੰਘਰਸ਼ ਦੌਰਾਨ ਗ੍ਰਿਫ਼ਤਾਰ ਕੀਤੇ ਆਗੂਆਂ ਦੀ ਰਿਹਾਈ ਦਾ ਮਸਲਾ ਵੀ ਹੱਲ ਹੋਇਆ।
ਜਾਣਕਾਰੀ ਦਿੰਦਿਆਂ ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਹਰਦੀਪ ਸਿੱਧੂ ਨੇ ਦੱਸਿਆ ਕਿ ਪਰਿਵਾਰ ਦੀ ਇੱਛਾ ਅਨੁਸਾਰ ਪਰਵਿੰਦਰ ਸਿੰਘ ਝੋਟੇ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਆਪਣੇ ਖੇਤਾਂ ਵਿੱਚ ਹੀ ਕੀਤਾ ਜਾਵੇਗਾ। 7 ਨਵੰਬਰ ਨੂੰ ਅੰਤਿਮ ਸੰਸਕਾਰ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਅਗਲੇ ਪ੍ਰਬੰਧ ਕੀਤੇ ਜਾ ਰਹੇ ਹਨ। ਝੋਟੇ ਦੀ ਮੌਤ ਮਗਰੋਂ 25 ਦਿਨਾਂ ਤੱਕ ਚੱਲਿਆ ਸੰਘਰਸ਼ ਪੰਜਾਬ ਵਿੱਚ ਨਸ਼ਿਆਂ ਦੇ ਕਾਰੋਬਾਰ ਅਤੇ ਇਸ ਵਿਰੁੱਧ ਉੱਠਣ ਵਾਲੀਆਂ ਆਵਾਜ਼ਾਂ ਦੀ ਸੁਰੱਖਿਆ ਬਾਰੇ ਕਈ ਸਵਾਲ ਛੱਡ ਗਿਆ ਹੈ। ਜਿਸ ਨੌਜਵਾਨ ਨੇ ਨਸ਼ਿਆਂ ਵਿਰੁੱਧ ਲੜਾਈ ਛੇੜੀ, ਉਸ ਦੀ ਅੰਤਿਮ ਵਿਦਾਈ ਵੀ ਹੁਣ ਇਸ ਸੰਘਰਸ਼ ਦੀਆਂ ਯਾਦਾਂ ਨਾਲ ਜੁੜੀ ਰਹੇਗੀ।
ਫੋਟੋ 4/5 ਕੈਪਸ਼ਨ- ।
