ਮਾਨਸਾ,15 ਅਗਸਤ (ਨਾਨਕ ਸਿੰਘ ਖੁਰਮੀ)
ਆਜ਼ਾਦੀ ਦਿਹਾੜੇ ਮੌਕੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਮਾਨਸਾ ਵਿਖੇ ਝੰਡਾ ਲਹਿਰਾਉਣ ਲਈ ਆਏ। ਇਸ ਦੌਰਾਨ 3704 ਅਧਿਆਪਕ ਯੂਨੀਅਨ ਦਾ ਵਫਦ ਮੰਤਰੀ ਸਾਹਿਬ ਨੂੰ ਮਿਲਿਆ। Ôਮੰਤਰੀ ਸਾਹਿਬ ਨਾਲ ਮੀਟਿੰਗ ਬਹੁਤ ਵਧੀਆ ਰਹੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਜੀਵਨ ਜੋਤ ਸਿੰਘ ਨੇ ਆਪਣੇ ਜ਼ਿਲ੍ਹੇ ਵਿੱਚ ਪੇ ਫਿਕਸੇਸ਼ਨ ਨੂੰ ਲੈ ਕੇ ਆ ਰਹੀ ਸਮੱਸਿਆ ਸਬੰਧੀ ਗੱਲਬਾਤ ਰੱਖੀ ਕਿ ਸਾਡੇ ਮਾਨਸਾ ਜਿਲ੍ਹੇ ਵਿੱਚ ਸਾਡੀ ਪੇਅ ਛੇਵੇਂ ਪੇ ਕਮਿਸ਼ਨ (46800/-) ਦੇ ਅਨੁਸਾਰ ਫਿਕਸ ਨਹੀਂ ਹੋ ਰਹੀ। ਜਦ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਛੇਵਾਂ ਪੇ ਕਮਿਸ਼ਨ ਦੇਣ ਦੇ ਸਪੀਕਿੰਗ ਆਰਡਰ ਜਾਰੀ ਹੋ ਚੁੱਕੇ ਹਨ ਅਤੇ ਵਿਭਾਗ ਦੀਆਂ ਵੀ ਹਦਾਇਤਾਂ ਜਾਰੀ ਹੋ ਚੁੱਕੀਆਂ ਹਨ ਇਹਨਾਂ ਨੂੰ ਛੇਵਾਂ ਪੇ ਕਮਿਸ਼ਨ ਦਿੱਤਾ ਜਾਵੇ ਅਤੇ ਪੰਜਾਬ ਦੇ ਲੱਗਪਗ ਸਾਰੇ ਜਿਲ੍ਹਿਆ ਵਿੱਚ 6th ਪੇਅ ਅਨੁਸਾਰ ਸੈਲਰੀ ਪੈ ਚੁੱਕੀ ਹੈ ਪਰ ਫਿਰ ਵੀ ਮਾਨਸਾ ਜ਼ਿਲ੍ਹੇ ਵਿੱਚ ਇਹ ਵੱਡੀ ਸਮੱਸਿਆ ਬਣੀ ਹੋਈ ਹੈ ਕੋਈ ਵੀ ਡੀਡੀਓ ਤਨਖਾਹ ਫਿਕਸ ਨਹੀਂ ਕਰ ਰਿਹਾ। ਮੰਤਰੀ ਸਾਹਿਬ ਨੇ ਮੌਕੇ ਤੇ ਡੀਓ ਮੈਡਮ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੀ ਸਮੱਸਿਆ ਤੁਰੰਤ ਹੱਲ ਕੀਤੀ ਜਾਵੇ ਤੇ ਇਹਨਾਂ ਦੀ ਤਨਖਾਹ ਛੇਵੇਂ ਪੇ ਕਮਿਸ਼ਨ ਨਾਲ ਹੀ ਫਿਕਸ ਕੀਤੀ ਜਾਵੇ। ਡੀ.ਓ. ਮੈਡਮ ਨੇ ਇਸ ਗੱਲ ਤੇ ਹਾਮੀ ਭਰੀ ਤੇ ਇਸ ਸਮੱਸਿਆ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਸੋ ਸਾਥੀਓ ਅੱਜ ਦੀ ਮੀਟਿੰਗ ਬਹੁਤ ਹੀ ਸਕਾਰਾਤਮਕ ਰਹੀ। ਜੇਕਰ ਆਉਣ ਵਾਲੇ ਸੋਮਵਾਰ ਤੱਕ ਆਪਣਾ ਮਸਲਾ ਹੱਲ ਨਹੀਂ ਹੁੰਦਾ ਤਾਂ ਮੰਗਲਵਾਰ ਨੂੰ ਵੱਡੇ ਪੱਧਰ ਤੇ ਸੰਘਰਸ਼ ਵਿੱਢਿਆ ਜਾਵੇਗਾ ਅਤੇ ਡੀਓ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਅਤੇ ਇਹ ਘਰਾਓ ਉਨਾ ਸਮਾਂ ਜਾਰੀ ਰਹੇਗਾ ਜਿੰਨਾ ਸਮਾਂ ਸਾਡਾ ਮਸਲਾ ਹੱਲ ਨਹੀਂ ਹੁੰਦਾ। ਸੋ ਸਾਰੇ ਸਾਥੀ ਤਿਆਰ ਰਹਿਣ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਮਨਜਿੰਦਰ ਪਰਿੰਗੜੀ, ਪ੍ਰੈੱਸ ਸਕੱਤਰ ਹਰਵਿੰਦਰ ਭੀਖੀ, ਕਮੇਟੀ ਮੈਂਬਰ ਰਾਹੁਲ ਕੁਮਾਰ, ਮੈਡਮ ਗੁਰਮਨ ਕੌਰ, ਤਰਨਜੀਤ ਸਿੰਘ, ਅਮਰੀਕ ਸਿੰਘ, ਮੈਡਮ ਮਨਿੰਦਰ ਕੌਰ ਆਦਿ ਹਾਜ਼ਰੀਨ ਸਨ।