ਗੋਨਿਆਣਾ 08 ਮਈ ( ਨਾਨਕ ਸਿੰਘ ਖੁਰਮੀ) ਬਲਾਕ ਗੋਨਿਆਣਾ ਦੇ ਪ੍ਰਾਇਮਰੀ ਅਧਿਆਪਕਾਂ ਦੀਆਂ ਮੰਗਾਂ ਸਬੰਧੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਬਲਾਕ ਗੋਨਿਆਣਾ ਦਾ ਵਫਦ ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਵਿਰਕ ਅਤੇ ਗੁਰਪ੍ਰੀਤ ਸਿੰਘ ਖੇਮੋਆਣਾ ਬਲਾਕ ਸਕੱਤਰ ਦੀ ਪ੍ਰਧਾਨਗੀ ਹੇਠ ਬੀ.ਪੀ.ਈ.ਓ. ਗੋਨਿਆਣਾ ਨੂੰ ਮਿਲਿਆ। ਮੀਟਿੰਗ ਦੌਰਾਨ ਜਥੇਬੰਦੀ ਨੇ ਬੀ.ਪੀ.ਈ.ਓ. ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਤਨਖਾਹਾਂ ਦੇ ਬਿੱਲ ਸਮੇਂ ਸਿਰ ਤਿਆਰ ਕਰਕੇ ਤਨਖਾਹਾਂ ਮਹੀਨੇ ਦੀ ਇੱਕ ਜਾਂ ਦੋ ਤਰੀਕ ਤੱਕ ਜਾਰੀ ਕੀਤੀਆਂ ਜਾਣ ।ਦਫਤਰ ਵੱਲੋਂ ਜਨਵਰੀ 2025 ਦਾ ਮੋਬਾਇਲ ਭੱਤਾ ਕੱਟ ਲਿਆ ਗਿਆ ਜੋ ਕੱਟਿਆ ਜਾਣਾ ਬਣਦਾ ਨਹੀਂ ਸੀ ।ਇਸ ਲਈ ਨਜਾਇਜ਼ ਕੱਟਿਆ ਮੋਬਾਈਲ ਭੱਤੇ ਦਾ ਬਕਾਇਆ ਕਢਵਾਇਆ ਜਾਵੇ। ਬਹੁਤ ਸਾਰੇ ਅਧਿਆਪਕਾਂ ਦੇ ਮੈਡੀਕਲ ਅਤੇ ਜੀਪੀਐਫ ਦੇ ਬਿੱਲ ਪਿਛਲੇ ਲੰਬੇ ਸਮੇਂ ਤੋਂ ਲਟਕੇ ਹੋਏ ਹਨ ਆਗੂਆਂ ਨੇ ਮੰਗ ਕੀਤੀ ਕਿ ਇਹ ਬਿੱਲ ਪੈਰਵਾਈ ਕਰਦੇ ਹੋਏ ਜਲਦੀ ਤੋਂ ਜਲਦੀ ਕਢਵਾਏ ਜਾਣ। 5994 ਭਰਤੀ ਅਧਿਆਪਕਾਂ ਦੇ ਡਾਟੇ ਨੂੰ ਤੁਰੰਤ ਈ ਪੰਜਾਬ ਅਤੇ ਆਈ ਐਚ ਆਰ ਐਮ ਐਸ ਪੋਰਟਲ ਉੱਪਰ ਆਨਲਾਈਨ ਕੀਤਾ ਜਾਵੇ, ਜੁਲਾਈ ਮਹੀਨੇ ਦੌਰਾਨ ਬਹੁਤ ਸਾਰੇ ਨਵੀਂ ਭਰਤੀ ਅਧਿਆਪਕਾਂ ਦਾ ਪਰਖ ਕਾਲ ਸਮਾਂ ਪੂਰਾ ਹੋ ਰਿਹਾ ਹੈ ਉਹਨਾਂ ਦੇ ਪਰਖ ਕਾਲ ਨੂੰ ਪੂਰਾ ਕਰਨ ਲਈ ਬਣਦੀ ਕਾਰਵਾਈ ਤਹਿਤ ਜੋ ਵੀ ਡਾਕੂਮੈਂਟ ਲੋੜੀਦੇ ਹਨ ਉਹਨਾਂ ਸਬੰਧੀ ਫਾਈਲਾਂ ਅਗਾਊ ਤਿਆਰ ਕਰਵਾ ਲਈਆਂ ਜਾਣ ।ਜਥੇਬੰਦੀ ਵੱਲੋਂ ਪ੍ਰਾਇਮਰੀ ਖੇਡਾਂ ਵਿੱਚ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਬਲਾਕ ਦੇ ਖਿਡਾਰੀਆਂ ਨੂੰ ਅਜੇ ਤੱਕ ਨਾ ਜਿਲਾ ਅਤੇ ਨਾ ਬਲਾਕ ਦੇ ਸਰਟੀਫਿਕੇਟ ਪ੍ਰਾਪਤ ਹੋਏ ਹਨ । ਉਹ ਤੁਰੰਤ ਜਾਰੀ ਕੀਤੇ ਜਾਣ। ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਪੰਜਵੀਂ ਦੀਆਂ ਪ੍ਰੀਖਿਆਵਾਂ ਦਾ ਸਮੁੱਚਾ ਪ੍ਰਬੰਧ ਸੈਂਟਰ ਪੱਧਰ ਤੇ ਕੀਤਾ ਜਾਵੇ। ਸੈਂਟਰ ਹੈਡ ਟੀਚਰ ਨੂੰ ਇਸ ਦਾ ਮੁੱਖ ਪ੍ਰਬੰਧਕ ਲਗਾਇਆ ਜਾਵੇ। ਡਿਊਟੀਆ ਸੈਂਟਰ ਦੇ ਅੰਦਰ ਇੰਟਰ ਸਕੂਲ ਲਗਾਈਆਂ ਜਾਣ। ਜਥੇਬੰਦੀ ਵੱਲੋਂ ਦਫਤਰ ਤੋਂ ਮੰਗ ਕੀਤੀ ਗਈ ਕਿ ਸਮੇਂ ਸਿਰ ਅਧਿਆਪਕਾਂ ਨੂੰ ਜੀ.ਪੀ.ਐਫ. ਅਤੇ ਜੀ. ਆਈ.ਐਸ. ਸਲਿਪਾਂ ਜਾਰੀ ਕੀਤੀਆਂ ਜਾਣ। ਇਨਕਮ ਟੈਕਸ ਰਿਟਰਨ ਭਰਨ ਲਈ ਜਲਦੀ ਤੋਂ ਜਲਦੀ ਅਧਿਆਪਕਾਂ ਨੂੰ 16 ਨੰਬਰ ਜਾਰੀ ਕੀਤੇ ਜਾਣ। ਬਲਾਕ ਅਧਿਕਾਰੀ ਕੋਲ ਬੱਚਿਆਂ ਦੀਆਂ ਵਰਦੀਆਂ ਦੀ ਦੀ ਕੁਆਲਿਟੀ ਦਾ ਮੁੱਦਾ ਵੀ ਚੁੱਕਿਆ। ਜੋ ਪਿਛਲੇ ਸਮੇਂ ਬਹੁਤ ਖਰਾਬ ਕੁਆਲਿਟੀ ਵਿੱਚ ਮਿਲੀਆਂ ਸਨ ।ਵਿੱਤੀ ਵਰੇ 2025- 26 ਦੌਰਾਨ ਜਿਨਾਂ ਅਧਿਆਪਕਾਂ ਦੀ ਅੰਦਾਜਨ ਤਨਖਾਹ 12 ਲੱਖ 75 ਹਜਾਰ ਤੋਂ ਘੱਟ ਬਣਦੀ ਹੈ ਦਾ ਅਗੇਤਾ ਟੈਕਸ ਨਾ ਕੱਟਿਆ ਜਾਵੇ ।ਵਫਦ ਵਿੱਚ ਜਿਲਾ ਪ੍ਰਧਾਨ ਰੇਸ਼ਮ ਸਿੰਘ ਖੇਮੋਆਣਾ,ਜਿਲਾ ਸਕੱਤਰ ਜਸਵਿੰਦਰ ਸਿੰਘ ,ਬਲਾਕ ਕਮੇਟੀ ਵਿਤ ਸਕੱਤਰ ਸਰਦੂਲ ਸਿੰਘ , ਕਮੇਟੀ ਮੈਂਬਰ ਨਵਪ੍ਰੀਤ ਕੌਰ, ਜਸਵੀਰ ਪਾਲ ਸ਼ਰਮਾ, ਸੰਦੀਪ ਸ਼ਰਮਾ, ਵਿਪਨ ਕੁਮਾਰ, ਜਸ਼ਨਪ੍ਰੀਤ ਸਿੰਘ ਅਧਿਆਪਕ ਆਗੂ ਸ਼ਾਮਿਲ ਸਨ।
ਫੋਟੋ ਕੈਪਸ਼ਨ:- ਬਲਾਕ ਅਧਿਕਾਰੀ ਨੂੰ ਮੰਗ ਪੱਤਰ ਸੌਂਪਦਾ ਹੋਇਆ ਜਥੇਬੰਦੀ ਦਾ ਵਫਦ।