ਸ.ਹੇਰਾਂ ਦਾ ਅੰਤਿਮ ਸਸਕਾਰ ਕੱਲ੍ਹ 10 ਵਜੇ ਸ਼ੇਰਪੁਰ ਰੋਡ ਜਗਰਾਓਂ ( ਸਾਹਮਣੇ ਨਵੀਂ ਦਾਣਾ ਮੰਡੀ) ਵਿਖੇ ਕੀਤਾ ਜਾਵੇਗਾ
ਜਗਰਾਉ, 18 ਜੁਲਾਈ ( ਕੁਲਵਿੰਦਰ ਸਿੰਘ ਚੰਦੀ) :- ਸਿੱਖ ਕੌਮ ਦੇ ਨਿਧੱੜਕ ਯੋਧੇ, ਨਿੱਰਪੱਖ ਕਲਮ ਦੇ ਧਨੀ ਕੌਮ ਦੇ ਹੀਰੇ, ਸਿੱਖ ਕੌਮ ਦੇ ਅਸਲ ਪਹਿਰੇਦਾਰ ” ਰੋਜ਼ਾਨਾ ਪਹਿਰੇਦਾਰ ” ਅਖਬਾਰ ਦੇ ਮੁੱਖ ਸੰਪਾਦਕ ਅਤੇ ਪੰਥਕ ਸ਼ਖਸ਼ੀਅਤ ਸ. ਜਸਪਾਲ ਸਿੰਘ ਹੇਰਾਂ ਨਹੀ ਰਹੇ, ਉਨ੍ਹਾਂ ਨੇ ਆਪਣੇ ਆਖਰੀ ਸਵਾਸ ਮੈਕਸ ਹਸਪਤਾਲ ਮੋਹਾਲੀ ਵਿਖੇ ਕੁਝ ਸਮਾ ਪਹਿਲਾ ਲਏ, ਸ. ਜਸਪਾਲ ਸਿੰਘ ਹੇਰਾਂ ਕਾਫੀ ਸਮੇ ਤੋੰ ਬਿਮਾਰ ਚਲੇ ਆ ਰਹੇ ਸਨ। ਉਨ੍ਹਾਂ ਦਾ ਅਤਿੰਮ ਸੰਸਕਾਰ 19 ਜੁਲਾਈ ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਸ਼ੇਰਪੁਰ ਰੋਡ ਜਗਰਾਓਂ ( ਸਾਹਮਣੇ ਨਵੀਂ ਦਾਣਾ ਮੰਡੀ) ਵਿਖੇ ਕੀਤਾ ਜਾਵੇਗਾ । ਇਸ ਸਮੇਂ ਪਰਿਵਾਰ ਨਾਲ ਸਿਆਸੀ, ਧਾਰਮਿਕ ਜਥੇਬੰਦੀਆ, ਗੈਰ ਸਿਆਸੀ ਤੇ ਪੱਤਰਕਾਰ ਭਾਈਚਾਰੇ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।