* 19- 20 ਜੁਲਾਈ ਤੋਂ ਸ਼ੁਰੂ ।
* ਪ੍ਰਸਿੱਧ ਨਾਟਕਕਾਰ ਡਾ ਆਤਮਜੀਤ ਕਰਨਗੇ ਮੇਲੇ ਦਾ ਆਗਾਜ਼।
ਭੀਖੀ, 5 ਜੁਲਾਈ
ਪੰਜਾਬੀ ਭਾਸ਼ਾ , ਸਾਹਿਤ , ਸੱਭਿਆਚਾਰ ਤੇ ਇਤਿਹਾਸ ਆਦਿ ਵਿਸ਼ਿਆਂ ‘ਤੇ ਕੇਂਦਰਤ ਯੂ ਕੇ ਦੀ ਧਰਤੀ ਉਤੇ ਸਾਊਥਾਲ ਵਿਖੇ ‘ ਅਦਬੀ ਮੇਲਾ -2025’ ਕਰਵਾਇਆ ਜਾ ਰਿਹਾ ਹੈ। ਦੂਜੇ ਸਾਲ ਵਿੱਚ ਪ੍ਰਵੇਸ਼ ਕਰ ਚੁੱਕਿਆ ਇਹ ਮੇਲਾ ਮਿਤੀ 19 ਤੇ 20 ਜੁਲਾਈ 2025 ਨੂੰ ਸ਼ੁਰੂ ਹੋ ਰਿਹਾ ਹੈ ।
ਮੇਲੇ ਦੀ ਮੀਡੀਆ ਟੀਮ ਦੇ ਇੰਚਾਰਜ ਸਤਪਾਲ ਭੀਖੀ ਨੇ ਕਿਹਾ ਪ੍ਰੋਗਰਾਮ ਦੇ ਕਰਤਾ ਧਰਤਾ ਪੰਜਾਬੀ ਸ਼ਾਇਰ ਅਜ਼ੀਮ ਸ਼ੇਖਰ, ਰਾਜਿੰਦਰਜੀਤ ਤੇ ਅਬੀਰ ਬੁੱਟਰ ਦੀ ਅਗਵਾਈ ਚ ਹੋ ਰਹੇ ਇਸ ਅੰਤਰਰਾਸ਼ਟਰੀ ਸਮਾਗਮ ਦਾ ਉਦਘਾਟਨ 19 ਜੁਲਾਈ ਨੂੰ ਹੋਵੇਗਾ।ਇਸ ਦੇ ਮੁੱਖ ਬੁਲਾਰੇ ਹੋਣਗੇ ਪ੍ਰਸਿੱਧ ਪੰਜਾਬੀ ਨਾਟਕਕਾਰ ਡਾ ਆਤਮਜੀਤ ਤੇ ਵਿਸ਼ਾ ਹੋਵੇਗਾ ‘ਮਾਨਵ, ਮਸ਼ੀਨ, ਕੁਦਰਤ ਅਤੇ ਅਦਬ’।
ਮੇਲੇ ਦੇ ਦੂਜਾ ਸੈਸ਼ਨ ਦਾ ਵਿਸ਼ਾ ਹੈ ‘ਨਿਊ ਮੀਡੀਆ ਦੌਰ ਵਿੱਚ ਸਾਹਿਤ’। ਇਸ ਦੇ ਮੁੱਖ ਬੁਲਾਰੇ ਹੋਣਗੇ ਡਾ ਰਜਿੰਦਰ ਪਾਲ ਸਿੰਘ ਬਰਾੜ ਤੇ ‘ਸਾਮਰਾਜੀ ਜੰਗਾਂ ਦੇ ਦੌਰ ਵਿੱਚ ਅਦਬ ਦੀ ਭੂਮਿਕਾ’ ਵਿਸ਼ੇ ‘ਤੇ ਬੋਲਣਗੇ ਡਾ ਕੁਲਦੀਪ ਸਿੰਘ ਦੀਪ। ਇਸ ਦਿਨ ਸ਼ਾਮ ਨੂੰ ਡਾ ਸੋਮਪਾਲ ਹੀਰਾ ਦਾ ਨਾਟਕ ‘ਭਾਸ਼ਾ ਵਹਿੰਦਾ ਦਰਿਆ’ ਖੇਡਿਆ ਜਾਵੇਗ ਤੇ ਟਿੱਪਣੀ ਕਰਨਗੇ ਡਾ ਨਿਰਮਲ ਜੌੜਾ
ਦੂਜੇ ਦਿਨ ਦਾ ਪਹਿਲਾ ਸੈਸ਼ਨ ਹੈ ‘ਪੰਜਾਬੀ ਭਾਸ਼ਾ ਤੇ ਪ੍ਰਵਾਸ ‘ਇਸ ਵਿਸ਼ੇ ਤੇ ਡਾ ਆਤਮਜੀਤ , ਰਣਜੀਤ ਧੀਰ, ਕੰਵਲ ਧਾਲੀਵਾਲ, ਵਕਾਸ ਬੱਟ ਵਿਚਾਰ ਚਰਚਾ ਕਰਨਗੇ । ਇਸੇ ਤਰ੍ਹਾਂ ‘ਪੰਜਾਬੀ ਗੀਤਕਾਰੀ, ਗਾਇਕੀ ਤੇ ਪ੍ਰਵਾਸ’ ਵਿਸ਼ੇ ‘ਤੇ ਸੰਵਾਦ ਕਰਨਗੇ ਸ਼ਾਇਰ ਵਰਿੰਦਰ ਪਰਿਹਾਰ, ਡਾ ਰਜਿੰਦਰਪਾਲ ਬਰਾੜ, ਡਾ ਚਰਨਜੀਤ ਕੌਰ ਬਰਾੜ ।ਇਸ ਦਿਨ ‘ਸੁਰ ਸੰਗੀਤ’ ਵਿਸ਼ੇ ਅਧੀਨ ਪੰਜਾਬੀ ਗਾਇਕ ਪੰਮੀ ਹੰਸਪਾਲ ਆਪਣੀ ਗਾਇਕੀ ਦੇ ਸੁਰ ਬਖੇਰਨਗੇ ਤੇ ਵਿਸ਼ੇਸ਼ ਗੱਲਬਾਤ ਕਰਨਗੇ ਰੂਪ ਦਵਿੰਦਰ ਕੌਰ ‘ਪੰਜਾਬੀ ਸੱਭਿਆਚਾਰ ਦੇ ਰੰਗ’ ਸੈਸ਼ਨ ਵਿੱਚ ਡਾ ਰਿਆਜ਼ ਬਾਬਰ ‘ਸੱਭਿਆਚਾਰ ਕਲਾਵਾਂ ਵਿੱਚ ਨੌਜਵਾਨਾਂ ਦੀ ਭੂਮਿਕਾ’ ਬਾਰੇ ਗੱਲਬਾਤ ਕਰਨਗੇ। ਪਾਲੀ ਖ਼ਾਦਿਮ ਲੋਕ ਸਾਜ਼ਾਂ ਰਾਹੀਂ ਨਿਵਾਜਣਗੇ।
21 ਤੇ 22 ਜੁਲਾਈ ਨੂੰ ਡਾ ਆਤਮਜੀਤ ਹੋਰਾਂ ਦਾ ਨਾਟਕ :ਕਿਸ਼ਤੀਆਂ ਵਿੱਚ ਜਹਾਜ਼’ ਦਾ ਨਾਟ- ਪਾਠ ਕੀਤਾ ਜਾਵੇਗਾ ਤੇ ‘ਤਾਰਿਆਂ ਦੀ ਲੋਏ’ ਸੈਸ਼ਨ ਅਧੀਨ ਕਹਾਣੀ ਦਰਬਾਰ ਕਰਵਾਇਆ ਜਾਵੇਗਾ ਜਿਸ ਵਿੱਚ ਮਹਿੰਦਰ ਪਾਲ ਸਿੰਘ ਧਾਲੀਵਾਲ ਹਰਕੀਰਤ ਕੌਰ ਚਹਿਲ ਅਤੇ ਜਸਵਿੰਦਰ ਰੱਤੀਆਂ ਕਹਾਣੀਆਂ ਪੜ੍ਹਨਗੇ ਇਸ ਤੇ ਟਿੱਪਣੀ ਕਰਨਗੇ ਡਾ ਚਰਨਜੀਤ ਕੌਰ ਬਰਾੜ ਤੇ ਸੰਚਾਲਨ ਕਰਨਗੇ ਨੁਜ਼ਹਤ ਅੱਬਾਸ ।
ਦੋਵੇਂ ਦਿਨ ਕਵੀ ਦਰਬਾਰ ਹੋਵੇਗਾ ਜਿਸ ਵਿੱਚ ਪੰਜਾਬੀ ਸ਼ਾਇਰ, ਗ਼ਜ਼ਲਗੋ, ਗੀਤਕਾਰ ਆਪਣੀਆਂ ਰਚਨਾਵਾਂ ਰਾਹੀਂ ਸਰੋਤਿਆਂ ਨੂੰ ਮੁਖ਼ਾਤਬ ਹੋਣਗੇ। ਪੰਜਾਬ, ਪੱਛਮੀ ਪੰਜਾਬ ਸਮੇਤ ਦੁਨੀਆ ਭਰ ‘ਚੋਂ ਕਵੀ ਪਹੁੰਚ ਰਹੇ ਹਨ। ਪੰਜਾਬ ਵਿੱਚੋਂ ਪਹੁੰਚ ਰਹੇ ਕਵੀਆਂ ‘ਚੋਂ ਭਾਸ਼ੋ, ਡਾ ਅਜੀਤਪਾਲ, ਜਟਾਣਾ, ਸਰਬਜੀਤ ਕੌਰ ਜੱਸ, ਨਰਿੰਦਰਪਾਲ ਕੌਰ, ਦੀਪਕ ਧਲੇਵਾਂ ਅਨੂ ਬਾਲਾ, ਪਾਲੀ ਖ਼ਾਦਿਮ ਅਤੇ ਰੂਹੀ ਸਿੰਘ। ਇਸ ਮੌਕੇ ਮੈਗਜ਼ੀਨ ਕੌਮਾਂਤਰੀ ਚਰਚਾ ਰਿਲੀਜ਼ ਕੀਤਾ ਜਾਵੇਗਾ।
Email satpalbhikhi@gmail.com