ਖਿਆਲਾ ਕਲਾਂ, 19 ਅਗਸਤ (ਰਵਿੰਦਰ ਸਿੰਘ ਖਿਆਲਾ) ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਜਿਲ੍ਰਾ ਪੱਧਰ ਤੇ ਮਨਾਏ ਗਏ ਸੁਤੰਤਰਤਾ ਦਿਵਸ ਸਮਾਗਮ ਮੌਕੇ ਸੱਭਿਆਚਾਰਕ ਪ੍ਰੋਗਰਾਮ ਵਿਚ ਸਰਕਾਰੀ ਪ੍ਰ੍ਇਮਰੀ ਸਕੂਲ ਅਤਲਾ ਕਲਾਂ ਦੇ ਬੱਚਿਆਂ ਨੇ ਭੰਗੜਾ ਪਾ ਕੇ ਸਭ ਦਾ ਦਿਲ ਮੋਹ ਲਿਆ। ਸਕੂਲ ਮੁਖੀ ਬਲਜਿੰਦਰ ਸਿਂਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਕੂਲ ਸਟਾਫ ਅਸ਼ਵਿੰਦਰ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ, ਅਵਤਾਰ ਸਿੰਘ, ਸੰਦੀਪ ਮਾਥੁਰ ਦੀਪ ਭੰਗੜਾ ਅਕੈਡਮੀ ਮਾਨਸਾ, ਬੱਚਿਆ ਅਤੇ ਮਾਪਿਆਂ ਦੀ ਮਿਹਨਤ ਰੰਗ ਲਿਆਈ। ਜਿਸ ਦੇ ਨਤੀਜੇ ਵਜੋਂ ਸਕੂਲ ਦੇ 35 ਬੱਚਆਂ ਨੇ ਭੰਗੜੇ ਵਿਚ ਭਾਗ ਲਿਆ। ਸਕੂਲ ਦੀ ਇਸ ਪ੍ਰਾਪਤੀ ਤੋਂ ਖੁਸ਼ ਹੁੰਦਿਆਂ ਸ਼੍ਰੀਮਤੀ ਰੂਬੀ ਬਾਂਸਲ ਜਿਲਾ ਪ੍ਰਾਇਮਰੀ ਸਿੱਖਿਆ ਅਫਸਰ ਮਾਨਸਾ, ਸ੍ਰ ਗੁਰਲਾਭ ਸਿੰਘ ਉਪ ਜਿਲਾ ਪ੍ਰਾਇਮਰੀ ਸਿੱਖਿਆ ਅਫਸਰ ਮਾਨਸਾ ਨੇ ਕਿਹਾ ਕਿ ਉਹ ਸਕੂਲ ਵਿਚ ਉਚੇਚੇ ਤੌਰ ਤੇ ਪਹੁੰਚ ਕੇ ਬੱਚਿਆਂ ਦੀ ਹੌਸਲਾ ਅਫਜਾਈ ਕਰਨਗੇ। ਸ੍ਰ. ਅਮਨਦੀਪ ਸਿੰਘ ਔਲਖ ਬਲਾਕ ਪ੍ਰਾਇਮਰੀ ਸਿੱਖਿਆਂ ਅਫਸਰ ਮਾਨਸਾ ਅਤੇ ਸ੍ਰੀਮਤੀ ਸੁਖਬੀਰ ਕੌਰ ਸੈਂਟਰ ਹੈਡ ਨੇ ਵਧਾਈ ਸੰਦੇਸ਼ ਭੇਜਦਿਆਂ ਕਿਹਾ ਕਿ ਅਤਲਾ ਕਲਾਂ ਹਰ ਕੰਮ ਵਿਚ ਮੋਹਰੀ ਭੂਮਿਕਾ ਨਿਭਾਉਂਦਾ ਹੈ ਸਕੂਲ ਮੁਖੀ ਸਟਾਫ ਦੀ ਮਿਹਨਤ ਅਤੇ ਬੱਚਿਆਂ ਦੀਆਂ ਪ੍ਰਾਪਤੀਆਂ ਤੇ ਵਿਭਾਗ ਨੂੰ ਹਮੇਸ਼ਾ ਮਾਣ ਰਹਿੰਦਾ ਹੈ। ਵਧਾਈ ਦੇਣ ਵਾਲਿਆਂ ਵਿਚ ਗੁਰਮੇਲ ਸਿੰਘ ਫੌਜੀ, ਚੇਅਰਮੈਨ ਗੁਰਸੇਵਕ ਸਿੰਘ, ਸਰਪੰਚ ਭੂਰਾ ਸਿੰਘ, ਸਮਾਜ ਸੇਵੀ ਸੁਖਦੀਪ ਕੌਰ, ਹਰਭਜਨ ਸਿੰਘ ਕ੍ਰਿਕਟਰ, ਗ੍ਰੰਥੀ ਰਾਮ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਆਖੰਡ ਪਾਠ ਕਮੇਟੀ ਅਤਲਾ ਕਲਾਂ ,ਕੁਲਦੀਪ ਕੌਰ, ਮੈਡਮ ਅੰਮ੍ਰਿਤਪਾਲ ਕੌਰ ਆਂਗਣਵਾੜੀ ਸਟਾਫ, ਗੁਰਪ੍ਰੀਤ ਸਿੰਘ ਚਹਿਲ, ਹਰਦੇਵ ਸਿੰਘ, ਮਿਸਤਰੀ ਤਾਰੀ ਸਿੰਘ, ਗੁਰਪ੍ਰੀਤ ਸਿੰਘ ਖਾਲਸਾ, ਬਘੇਰਾ ਸਿੰਘ ਆਦਿ ਸ਼ਾਮਲ ਸਨ।