100 ਅਗਾਂਹਵਧੂ ਕਿਸਾਨਾਂ ਤੇ 10 ਸੂਬਾਈ ਖੇਤੀਬਾੜੀ ਅਧਿਕਾਰੀਆਂ ਨੇ ਸਿਖਿਆਰਥੀਆਂ ਵਜੋਂ ਲਿਆ ਭਾਗ
16 ਮਈ (ਗਗਨਦੀਪ ਸਿੰਘ) ਬਠਿੰਡਾ: ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ ਜਲੰਧਰ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਦਫ਼ਤਰ ਕੰਪਲੈਕਸ ਵਿਖੇ ਨਰਮੇ ਦੀ ਫ਼ਸਲ ਵਿੱਚ ਅਗਾਂਹਵਧੂ ਕਿਸਾਨਾਂ ਲਈ ਫੇਰੋਮੋਨ ਬੇਸ ਟ੍ਰੈਪਾਂ ਰਾਹੀਂ ਗੁਲਾਬੀ ਸੁੰਡੀ ਦੀ ਨਿਗਰਾਨੀ ‘ਤੇ ਜ਼ੋਰ ਦੇਣ ਦੇ ਨਾਲ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ 100 ਅਗਾਂਹਵਧੂ ਕਿਸਾਨਾਂ ਅਤੇ 10 ਸੂਬਾਈ ਖੇਤੀਬਾੜੀ ਅਧਿਕਾਰੀਆਂ ਨੇ ਸਿਖਿਆਰਥੀਆਂ ਵਜੋਂ ਭਾਗ ਲਿਆ।
ਇੱਕ ਦਿਨ ਦੇ ਸਿਖਲਾਈ ਪ੍ਰੋਗਰਾਮ ਚ ਸਿਖਿਆਰਥੀਆਂ ਨੂੰ ਐੱਨਪੀਐੱਸਐੱਸ ਮੋਬਾਈਲ ਐਪ ਦਾ ਪ੍ਰਦਰਸ਼ਨ, ਮਹੱਤਵ, ਐੱਨਪੀਐੱਸਐੱਸ ਐਪਲੀਕੇਸ਼ਨ ਰਾਹੀਂ ਡਾਟਾ ਇਕੱਠਾ ਕਰਨ, ਮੁੱਖ ਕੀਟਾਂ ਅਤੇ ਰੋਗਾਂ, ਆਈਪੀਐੱਮ ਅਭਿਆਸਾਂ, ਕੁਦਰਤੀ ਦੁਸ਼ਮਣਾਂ ਅਤੇ ਬਾਇਓ-ਕੰਟਰੋਲ ਏਜੰਟ, ਸਰਵੇਖਣ, ਨਿਗਰਾਨੀ ਅਤੇ ਨਮੂਨੇ, ਟ੍ਰੈਪਾਂ ਦੀ ਵਰਤੋਂ ਅਤੇ ਵਿਸ਼ੇਸ਼ ਤੌਰ ‘ਤੇ ਜਾਣਕਾਰੀ ਦਿੱਤੀ ਗਈ ਗੁਲਾਬੀ ਸੁੰਡੀ ਦੀ ਪਛਾਣ, ਜੀਵਨ ਚੱਕਰ, ਕਪਾਹ ਵਿੱਚ ਗੁਲਾਬੀ ਸੁੰਡੀ ਦੀ ਨਿਗਰਾਨੀ ਲਈ ਫੇਰੋਮੋਨ ਟ੍ਰੈਪ ਲਗਾਉਣ ਬਾਰੇ ਖੇਤਰ ਪ੍ਰਦਰਸ਼ਨ ਅਤੇ ਵੱਖ-ਵੱਖ ਮਾਹਿਰਾਂ ਵੱਲੋਂ ਲੈਕਚਰ ਰਾਹੀਂ ਲਗਾਏ ਗਏ ਫੇਰੋਮੋਨ ਟ੍ਰੈਪਾਂ ਤੋਂ ਡਾਟਾ ਇਕੱਤਰ ਕਰਨ ਅਤੇ ਖੇਤਰ ਦਾ ਦੌਰਾ ਕਰਕੇ ਪ੍ਰਦਰਸ਼ਨ ਰਾਹੀਂ ਸਿਖਲਾਈ ਦਿੱਤੀ ਗਈ।
ਡਾ. ਪੀਸੀ ਭਾਰਦਵਾਜ, ਅਫਸਰ-ਇਨ-ਚਾਰਜ, ਕੇਂਦਰੀ ਏਕੀਕ੍ਰਿਤ ਕੀਟ ਪ੍ਰਬੰਧਨ ਕੇਂਦਰ, ਜਲੰਧਰ ਨੇ ਸਿਖਿਆਰਥੀਆਂ ਨੂੰ ਆਈਪੀਐੱਮ ਦੀ ਧਾਰਨਾ ਅਤੇ ਲੋੜਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਵਾਤਾਵਰਨ ਪ੍ਰਦੂਸ਼ਣ ਅਤੇ ਕੀਟਨਾਸ਼ਕਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਸਾਰੇ ਆਈਪੀਐੱਮ ਟੂਲਾਂ ਨੂੰ ਸਹੀ ਢੰਗ ਨਾਲ ਅਪਣਾ ਕੇ ਨਰਮੇ ਦੀ ਫ਼ਸਲ ਵਿੱਚ ਕੀਟਾਂ ਅਤੇ ਰੋਗਾਂ ਦਾ ਪ੍ਰਬੰਧਨ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਡਾ.ਗੁਰਮੀਤ ਸਿੰਘ ਪ੍ਰੋਫੈਸਰ ਪਸਾਰ ਸਿੱਖਿਆ ਪੀਏਯੂ, ਕੇਵੀਕੇ ਬਠਿੰਡਾ ਨੇ ਸਿਖਿਆਰਥੀਆਂ ਨੂੰ ਕਪਾਹ ਦੀ ਬਿਜਾਈ ਸਮੇਂ ਰੱਖਣ ਵਾਲੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ।
ਡਾ. ਵਿਨੈ ਪਠਾਨੀਆ, ਸਹਾਇਕ ਪ੍ਰੋਫੈਸਰ ਪੀਏਯੂ, ਕੇਵੀਕੇ ਬਠਿੰਡਾ ਪਲਾਂਟ ਪ੍ਰੋਟੈਕਸ਼ਨ ਨੇ ਮੁੱਖ ਕੀੜਿਆਂ, ਨਰਮੇ ਦੀ ਫਸਲ ਦੀਆਂ ਬਿਮਾਰੀਆਂ ਅਤੇ ਈਟੀਐੱਲ ਬਾਰੇ ਜਾਣਕਾਰੀ, ਕਪਾਹ ਦੀ ਫਸਲ ਵਿੱਚ ਗੁਲਾਬੀ ਸੁੰਡੀ ਦੇ ਨੁਕਸਾਨ ਦੇ ਲੱਛਣ ਅਤੇ ਪ੍ਰਬੰਧਨ ਬਾਰੇ ਲੈਕਚਰ ਦਿੱਤਾ। ਸ਼੍ਰੀ ਪਵਨ ਕੁਮਾਰ ਪੀਪੀਓਸੀਆਈਪੀਐੱਮਸੀ ਜਲੰਧਰ ਨੇ ਸਿਖਿਆਰਥੀਆਂ ਨੂੰ ਸਰਵੇਖਣ ਅਤੇ ਨਿਗਰਾਨੀ ਅਤੇ ਨਮੂਨੇ ਲੈਣ ਦੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਚੇਤਨ ਜਨਵਾਦ ਏਪੀਪੀਓ ਨੇ ਸਿਖਿਆਰਥੀਆਂ ਨੂੰ ਪੀਬੀਡਬਲਯੂ ਅਤੇ ਉਨ੍ਹਾਂ ਦੇ ਜੀਵਨ ਚੱਕਰ ਦੀ ਪਛਾਣ ਕਰਨ ਬਾਰੇ ਲੈਕਚਰ ਦਿੱਤਾ। ਡਾ. ਅੰਕਿਤ ਕੁਮਾਰ ਏਪੀਪੀਓ ਨੇ ਆਈਪੀਐੱਮ ਅਭਿਆਸਾਂ, ਕੁਦਰਤੀ ਦੁਸ਼ਮਣਾਂ ਅਤੇ ਬਾਇਓਕੰਟਰੋਲ ਏਜੰਟਾਂ ਦੀ ਜਾਣ-ਪਛਾਣ ਬਾਰੇ ਲੈਕਚਰ ਦਿੱਤਾ। ਸ੍ਰੀ ਚੰਦਰਭਾਨ ਏਪੀਪੀਓ ਸੀਆਈਪੀਐੱਮਸੀ ਜਲੰਧਰ ਨੇ ਸਿਖਿਆਰਥੀਆਂ ਨੂੰ ਐੱਨਪੀਐੱਸਐੱਸ ਦੀ ਮਹੱਤਤਾ, ਐੱਨਪੀਐੱਸਐੱਸ ਐਪ ਦਾ ਪ੍ਰਦਰਸ਼ਨ, ਐਪ ਰਾਹੀਂ ਡਾਟਾ ਇਕੱਠਾ ਕਰਨ ਅਤੇ ਨਰਮੇ ਵਿੱਚ ਗੁਲਾਬੀ ਸੁੰਡੀ ਦੀ ਨਿਗਰਾਨੀ ਲਈ ਫੇਰੋਮੋਨ ਟ੍ਰੈਪ ਲਗਾਉਣ ਅਤੇ ਲਗਾਏ ਗਏ ਫੇਰੋਮੋਨ ਟ੍ਰੈਪਾਂ ਰਾਹੀਂ ਡਾਟਾ ਇਕੱਠਾ ਕਰਨ ਬਾਰੇ ਜਾਗਰੂਕ ਕੀਤਾ।
ਸਿਖਲਾਈ ਪ੍ਰੋਗਰਾਮ ਵਿੱਚ ਸੀਆਈਪੀਐੱਮਸੀ ਟੀਮ ਦੇ ਨਾਲ ਡਾ: ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫ਼ਸਰ ਬਠਿੰਡਾ, ਡਾ: ਮੁਖਤਿਆਰ ਸਿੰਘ ਏਪੀਪੀਓ ਬਠਿੰਡਾ, ਡਾ: ਅਸਮਾਨਪ੍ਰੀਤ ਸਿੰਘ ਏਡੀਓ ਅਤੇ ਨੋਡਲ ਅਫ਼ਸਰ ਐੱਨਪੀਐੱਸਐੱਸ ਬਠਿੰਡਾ, ਡਾ: ਜਸਕਰਨ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਨਥਾਣਾ ਨੇ ਵੀ ਸ਼ਿਰਕਤ ਕੀਤੀ।