ਗੁਰਲੀਨ ਚੋਪੜਾ ਨਾਮ ਦੀ ਕੁੜੀ ਹੈ ਜਿਸਦਾ claim to fame ਰੰਗਮੰਚ ਦੀ ਦੁਨੀਆਂ ਚ ਮਰਹੂਮ ਸੁਰਜੀਤ ਬਿੰਦਰੱਖੀਆ ਦੇ ਗੀਤ ‘ਗਲੀ ਸਰਕਾਰੀ ਐ’ ਤੇ ਬੱਬੂ ਮਾਨ ਦੀ ਇੱਕੋ ਇੱਕ ਸਫਲ ਫਿਲਮ ‘ਹਸ਼ਰ’ ਚ female main lead ਵਜੋਂ ਕੰਮ ਕਰਨਾ ਹੈ । ਕੱਲ ਮੈਂ ਉਹਦੀ ਇੱਕ ਇੰਟਰਵਿਊ ਦੇਖੀ ਜਿਸ ਵਿੱਚ ਐਚਆਈਵੀ ਏਡਜ਼ (HIV AIDS) ਦਾ ਬੜਾ ਗੰਭੀਰ ਮੁੱਦਾ ਛੋਹਿਆ ਗਿਆ ਸੀ । ਇਹ ਗੱਲ ਸਹੀ ਹੈ ਕਿ ਜੇ ਕਿਸੇ ਬੰਦੇ ਦਾ ਸੈਂਟਰਾਂ ਜਾਂ ਨਸ਼ਈਆਂ ਦੀ ਦੁਨੀਆਂ ਚ ਕੋਈ ਬਾਹਲਾ ਵਾਹ ਵਾਸਤਾ ਹੈਨੀ ਉਹ ਨਹੀ ਜਾਣਦੇ ਕਿ ਐਚਆਈਵੀ ਕਿੰਨਾ ਭਿਆਨਕ ਮਸਲਾ ਬਣ ਚੁੱਕਿਆ ਤੇ ਇਸਦਾ ਫੈਲਾਅ ਮਹਾਂਮਾਰੀ ਵਾਂਗ ਹੋ ਰਿਹਾ ।
ਬਹੁਤ ਸਾਲ ਪਹਿਲਾਂ ਇਸ ਬੀਮਾਰੀ ਨੂੰ ਸਿਰਫ ਟਰੱਕਾਂ ਵਾਲਿਆਂ ਜਾਂ ਗੇਅ ਕਮਿਊਨਿਟੀ ਨਾਲ ਜੋੜਕੇ ਦੇਖਿਆ ਜਾਂਦਾ ਰਿਹਾ । ਦੂਰਦਰਸ਼ਨ ਤੇ ਇੱਕ ਜਾਸੂਸੀ ਸੀਰੀਅਲ ਸ਼ੁਰੂ ਹੋਇਆ ਸੀ ‘ਜਾਸੂਸ ਵਿਜੇ’ ਜਿਸਦਾ ਪ੍ਰਸਾਰਨ ਸ਼ਨੀਵਾਰ ਦੀ ਰਾਤ ਹੁੰਦਾ ਸੀ । ਉਸ ਸੀਰੀਅਲ ਨੂੰ ਮਨੋਰੰਜਨ ਦੇ ਨਾਲ ਨਾਲ ਭਾਰਤ ਸਰਕਾਰ ਦੁਆਰਾ ਇਸ ਬੀਮਾਰੀ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵਰਤਿਆ ਗਿਆ ਤੇ ਉਹਦੇ ਚ ਐਚਆਈਵੀ ਪੀੜਤਾਂ ਵਜੋਂ ਹਮੇਸ਼ਾ ਟਰੱਕ ਡਰਾਈਵਰ ਹੀ ਕੇਂਦਰ ਬਿੰਦੂ ਚ ਹੁੰਦੇ ਸੀ । ਜਿਹੜੇ ਸਮਿਆਂ ਚ ਇਸ ਬੀਮਾਰੀ ਪ੍ਰਤੀ ਪ੍ਰਚਾਰ ਕਰ ਦਿੱਤਾ ਗਿਆ ਉਦੋਂ ਤਾਂ ਹਾਲੇ ਖਤਰਾ ਹੀ ਕੋਈ ਨਹੀਂ ਸੀ ।
ਮੈਂ ਇੱਕ ਜਗਾ ਦੇਖਿਆ ਕਿ ਉਸ ਸੈਂਟਰ ਚ 60 ਅਗਵਾ ਕੀਤੇ ਹੋਏ ਬੰਦਿਆਂ ਚੋਂ 45 ਐਚਆਈਵੀ ਪੀੜਤ ਸੀ । ਗੁਰਲੀਨ ਚੋਪੜਾ ਸਹੀ ਗੱਲ ਆਖਦੀ ਹੈ ਜਦੋਂ ਉਹਨੂੰ ਇਸ ਗੱਲ ਤੇ ਗੁੱਸਾ ਆਉਂਦਾ ਵੀ ਆਵਦੇ ਜੀਵਨ ਸਾਥੀ ਨੂੰ ਇਹ ਬੀਮਾਰੀ ਦੇਕੇ ਕੁਛ ਲੋਕਾਂ ਨੇਂ ਬੇਕਸੂਰਾਂ ਦੀ ਜਿੰਦਗੀ ਖਤਮ ਕਰਤੀ । ਪਰ ਗੱਲ ਇੱਥੇ ਦੂਸ਼ਣਬਾਜੀ ਦੀ ਬਜਾਏ ਇਹਦੇ ਨਾਲ ਨਜਿੱਠਣ ਲਈ ਜਰੂਰੀ course of action ਬਾਰੇ ਹੋਣੀ ਚਾਹੀਦੀ ਹੈ । ਜੇ blame game ਹੀ ਖੇਡਣੀ ਹੈ ਤਾਂ ਮੈਂ ਇੱਕ ਅਜਿਹੇ ਸੈਂਟਰ ਦੇ ਐਮਡੀ ਬਾਰੇ ਜਾਣਦਾਂ ਜਿਸਨੂੰ HIV ਹੈ ਤੇ ਉਹ ਬਾਰਾਂ ਤੇਰਾਂ ਕੁੜੀਆਂ ਨਾਲ relation ਚ ਹੈ । ਗਲਤੀ ਨਹੀ ਗੁਨਾਹ ਤਾਂ ਖੈਰ ਇੱਥੇ ਮੁੰਡੇ ਦਾ ਹੈ ਜਿਹੜਾ ਸਮਾਜ ਚ ਇਸ ਜਾਨਲੇਵਾ ਬੀਮਾਰੀ ਨੂ ਬਦਾਨੇ ਵਾਂਗ ਵੰਡਦਾ ਫਿਰਦਾ । ਜੇ ਉਹਨੇ ਵਿਆਹ ਕਰਾਇਆ ਵੀ ਤਾਂ ਸਿਰਫ ਇੱਕ ਨਾਲ ਹੀ ਹੋ ਸਕਦਾ ਤੇ ਬਾਕੀ ਬਾਰਾਂ ਤੇਰਾਂ ਕੁੜੀਆਂ ਨੂੰਹਾਂ ਬਣਕੇ ਹੋਰ ਲੋਕਾਂ ਦੇ ਘਰਾਂ ਚ ਜਾਣਗੀਆਂ । ਉਹਨਾਂ ਰਾਹੀਂ ਇਹ ਬੀਮਾਰੀ ਆਪੋ ਆਪਣੇ ਪਤੀ ਨੂੰ ਹੋਵੇਗੀ । ਜਦੋਂ ਇਹ ਜੋੜਾ ਕੁਛ ਸਾਲਾਂ ਬਾਦ ਰਹੱਸਮਈ ਬੀਮਾਰੀਆਂ ਨਾਲ ਜੂਝ ਰਿਹਾ ਹੋਵੇਗਾ ਤਾਂ ਡਾਕਟਰ ਨੇਂ ਕਹਿਣਾ ਵੀ ਕੋਈ ਤਾਂ ਵਜਾ ਹੈ ਜਿਸ ਕਰਕੇ ਇਹ ਦਵਾਈ ਉਸ ਬੀਮਾਰੀ ਦੀ ਕਾਟ ਨਹੀਂ ਕਰ ਰਹੀ । ਸੋ ਮਸਲੇ ਦੀ ਜੜ ਤੱਕ ਪਹੁੰਚਣ ਲਈ ਲੈਬ ਚ ਖੂਨ ਦਾ ਸੈਂਪਲ ਦੇਕੇ ਜਦੋਂ full body ਟੈਸਟ ਕੀਤੇ ਗਏ ਤਾਂ ਉਦੋਂ ਪਤਾ ਲੱਗਣਾ ਵੀ ਇਹ ਜੋੜਾ ਤਾਂ HIV ਪੀੜਤ ਹੈ । ਮੈਂ ਦਾਅਵੇ ਨਾਲ ਕਹਿਣਾ ਵੀ ਇਸ ਗੱਲ ਮਗਰੋਂ ਕਿਸੇ ਨੇਂ ਵੀ ਕੁੜੀ ਦੇ ਪਹਿਲਾਂ ਪੀੜਤ ਹੋਣ ਬਾਰੇ ਗੱਲ ਨਹੀ ਕਰਨੀ । ਇਸਤੋਂ ਉਲਟ ਮੁੰਡੇ ਤੇ ਇਲਜ਼ਾਮ ਲੱਗਣਗੇ ਵੀ ਇਹ ਬੰਦਾ physical intimacy ਜਾਂ ਨਸ਼ੇ ਰਾਹੀਂ ਇਸ ਬੀਮਾਰੀ ਦੇ ਸੰਪਰਕ ਚ ਆਇਆ ਹੋਣਾ ਤੇ ਉਹਨੇਂ ਇਹ ਬੀਮਾਰੀ ਅੱਗੇ ਜਾਕੇ ਆਵਦੀ ਪਤਨੀ ਨੂੰ transmit ਕਰਤੀ ।
ਆਪਣੇ ਸਮਾਜ ਚ ਹਾਲੇ ਵੀ ਵੱਡੀ ਗਿਣਤੀ ਚ ਵਿਆਹ arrange marriage ਤਹਿਤ ਹੀ ਹੁੰਦੇ ਆ ਜਦੋਂ ਦੋ ਪਰਿਵਾਰ ਆਪਸੀ ਸਹਿਮਤੀ ਨਾਲ ਰਿਸ਼ਤਾ ਜੋੜਣ ਦਾ ਫੈਸਲਾ ਕਰਦੇ ਆ । ਜਿਵੇਂ ਜਿਵੇਂ ਦੌਰ ਬਦਲ ਰਿਹਾ, ਸਮਾਂ ਬਦਲ ਰਿਹਾ, ਉਵੇਂ ਹੀ ਬਹੁਤ ਜਰੂਰੀ ਹੈ ਆਪਣੀਆਂ priorities ਨੂੰ ਬਦਲਣਾ । ਇਹ ਗੱਲ ਜਰੂਰੀ ਨਹੀ ਕਿ ਕੁੜੀ ਵਾਲੇ ਮੁੰਡੇ ਨੂੰ ਆਉਂਦੀ ਜਮੀਨ ਬਾਰੇ ਉਸ ਪਿੰਡ ਤੇ ਇਲਾਕੇ ਚੋਂ ਪਤਾ ਕਰਾਉਣ, ਗੱਲ ਇਹ ਵੀ ਜਰੂਰੀ ਨਹੀ ਕਿ ਰਿਸ਼ਤਾ ਪੱਕਾ ਹੋਣ ਮਗਰੋਂ ਕੁੜੀ ਦੇ ਪਿੰਡ, ਸ਼ਹਿਰ, ਸਕੂਲ, ਕਾਲਜ ਚੋਂ ਉਹਦੇ ਕਿਰਦਾਰ ਪ੍ਰਤੀ ਛਾਣਬੀਣ ਕੀਤੀ ਜਾਵੇ । ਸਗੋਂ ਸਭਤੋਂ ਜਰੂਰੀ ਗੱਲ ਇਹ ਹੈ ਕਿ ਵਿਆਹ ਕਰਾਉਣ ਜਾ ਰਹੇ ਉਸ couple ਦਾ ਦੋਵੇਂ ਪਰਿਵਾਰਾਂ ਦੀ ਮੌਜੂਦਗੀ ਚ HIV ਟੈਸਟ ਕੀਤਾ ਜਾਵੇ । ਖੈਰ ਹੁਣ ਤਾਂ ਇਹ ਬੀਮਾਰੀ ਪਹਿਲਾਂ ਜਿੰਨੀਂ ਜਾਨਲੇਵਾ ਨਹੀਂ ਰਹੀ ਕਿਉਂਕਿ ਇਹੋ ਜੀਆਂ ਦਵਾਈਆਂ ਬਣ ਚੁੱਕੀਆਂ ਵੀ HIV ਤੋਂ ਪੀੜਤ ਉਹ ਬੰਦਾ ਜੇ ਸਿਹਤਮੰਦ ਜਿੰਦਗੀ ਜਿਉਂਦਾ ਤਾਂ ਆਮ ਲੋਕਾਂ ਜਿੰਨੀਂ ਉਮਰ ਭੋਗ ਜਾਵੇਗਾ । ਖਤਰੇ ਵਾਲੀ ਗੱਲ ਇਹ ਹੈ ਕਿ ਉਹ ਬੰਦਾ ਜੇ ਬਦੀ ਤੇ ਆ ਗਿਆ ਤਾਂ ਕਿੰਨਿਆਂ ਦਾ ਇਹ ਬੀਮਾਰੀ ਦੇਕੇ ਨੁਕਸਾਨ ਕਰ ਜਾਵੇਗਾ ।
ਕਾਫੀ ਸਾਲ ਪਹਿਲਾਂ ਦੀ ਗੱਲ ਹੈ ਜਦ ਉੱਤਰ ਪ੍ਰਦੇਸ਼ ਦਾ ਮਾਮਲਾ ਸਾਹਮਣੇ ਆਇਆ ਸੀ ਕਿ ਇੱਕੋ ਇਲਾਕੇ ਦੇ ਪੰਜ ਸੱਤ ਪਿੰਡਾਂ ਦੇ cluster ਚ ਚਾਰ ਪੰਜ ਸੌ ਬੰਦਾ HIV ਪੀੜਤ ਪਾਇਆ ਗਿਆ । ਬਾਦ ਚ investigation ਰਾਹੀਂ ਪਤਾ ਲੱਗਿਆ ਕਿ ਇਸਦਾ ਕਾਰਨ ਪਿੰਡ ਪਿੰਡ ਫਿਰਦਾ ਦੰਦਾਂ ਦਾ ਇੱਕ ਝੋਲਾਸ਼ਾਪ ਡਾਕਟਰ ਹੈ । ਕਿਸੇ HIV ਆਲੇ ਬੰਦੇ ਦਾ ਇਲਾਜ ਕਰਨ ਮਗਰੋਂ ਵਾਇਰਸ ਦੇ ਸੰਪਰਕ ਚ ਆਏ ਉਸਦੇ dental equipment ਨੂੰ ਹਰ ਵਾਰ ਬਦਲਨਾ ਤਾਂ ਕੀ ਉਸਨੂੰ disinfect ਤੱਕ ਨਹੀਂ ਕੀਤਾ ਜਾਂਦਾ ਸੀ । ਉਸ ਮਗਰੋਂ ਜਿੰਨੇ ਵੀ ਮਰੀਜਾਂ ਦਾ ਉਸਨੇ ਇਲਾਜ ਕੀਤਾ ਹਰੇਕ ਤੋਂ ਦੰਦਾਂ ਦੀ ਸਮੱਸਿਆ ਲੈਕੇ ਉਹਦੇ ਬਦਲੇ HIV ਦੇ ਦਿੱਤਾ ।
ਹਿੰਦੁਸਤਾਨ ਚ ਅਜਿਹੀ ਘਟਨਾ ਨੂੰ ਨੌਰਮਲ ਹੀ ਸਮਝਿਆ ਜਾਂਦਾ ਕਿਉਂਕਿ ਲੋਕਾਂ ਨੂੰ ਆਦਤ ਹੈ ਇਹੋ ਜਿਹੇ blunders ਦਾ ਸਾਹਮਣਾ ਕਰਨ ਦੀ । ਪਰ ਅਮਰੀਕਾ ਵਰਗੇ ਅਮੀਰ ਤੇ ਵਿਕਸਤ first world country ਚ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਦੋਂ ਇੱਕ ਡੈਂਟਿਸਟ ਨੇਂ ਉਸ ਕੋਲੋਂ ਇਲਾਜ ਕਰਾਕੇ ਗਏ 591 ਬੰਦਿਆਂ ਨੂੰ Florida Department of Health and Rehabilitative Services (HRS) ਤੋਂ HIV ਟੈਸਟ ਕਰਾਉਣ ਲਈ ਈਮੇਲ ਭੇਜੀ ਸੀ ।
ਲੋਕਾਂ ਨੂੰ ਇਹ ਵੀ ਲੱਗਦਾ ਕਿ ਅਸੀਂ ਕਿਵੇਂ ਕਿਸੇ ਨੂੰ ਆਖੀਏ ਟੈਸਟ ਕਰਾਉਣ ਲਈ । ਕਿਤੇ ਅਗਲਾ ਰਿਸ਼ਤੇ ਨੂੰ ਹੀ ਜਵਾਬ ਨਾ ਦੇਦੇ । ਇਸ ਮਸਲੇ ਦਾ ਹੱਲ ਹੈ ਗੱਲ ਪੰਚਾਇਤ ਤੇ ਸਿੱਟ ਦਿਉ ਵੀ ਸਾਡੇ ਪਿੰਡ ਦੀ ਪੰਚਾਇਤ ਦਾ ਫੈਸਲਾ ਹੈ ਕਿ ਵਿਆਹ ਤੋਂ ਪਹਿਲਾਂ ਮੁੰਡੇ ਕੁੜੀ ਦਾ HIV ਟੈਸਟ ਕਰਾਉਣਾ ਲਾਜਮੀ ਹੈ । ਜੇ ਪੰਚਾਇਤ ਅਸਲ ਚ ਹੀ ਮਤਾ ਪਾ ਦੇਵੇ ਇਸ ਗੱਲ ਦਾ ਤਾਂ ਹੋਰ ਵੀ ਵਧੀਆ ਹੈ ।
ਅਖੌਤੀ ਨਸ਼ਾ ਛੁਡਾਊ ਸੈਂਟਰਾਂ ਚ ਭਿਆਨਕ, ਜਾਨਲੇਵਾ ਤੇ contagious ਬਿਮਾਰੀਆਂ ਦੇ ਹਾਲਾਤ-ਗੁਰਲੀਨ ਚੋਪੜਾ

Leave a comment