ਬਲਜੀਤ ਸਿੰਘ
ਸਰਦੂਲਗੜ੍ਹ 9 ਸਤੰਬਰ
ਸ਼੍ਰੌਮਣੀ ਅਕਾਲੀ ਦਲ ਵੱਲੋਂ ਹਲਕਾ ਸਰਦੂਲਗੜ੍ਹ ਦੇ ਪਿੰਡ ਫੱਤਾ ਮਾਲੋਕਾ ਵਿਖੇ ਯੂਥ ਮਿਲਣੀ ਕੀਤੀ ਗਈ। ਇਸ ਮੌਕੇ ਹਲਕੇ ਦੇ ਵੱਖ-ਵੱਖ ਪਿੰਡਾਂ ਚੋ ਵੱਡੀ ਗਿਣਤੀ ਨੌਜਵਾਨ ਅਤੇ ਆਮ ਲੋਕਾਂ ਪਹੁੰਚੇ। ਭਾਰੀ ਇਕੱਠ ਨੂੰ ਸਬੋਧਨ ਕਰਦਿਆਂ ਮੈਂਬਰ ਪਾਰਲੀਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨੌਜਵਾਨ ਕਿਸੇ ਦੇਸ਼ ਦੀ ਸਭ ਤੋਂ ਵੱਡੀ ਸਕਤੀ ਹੁੰਦੇ ਹਨ। ਹੜ੍ਹਾਂ ਦੌਰਾਨ ਜਿੱਥੇ ਸਰਕਾਰਾਂ ਵੀ ਫੇਲ ਹੋ ਗਈਆਂ ਉੱਥੇ ਨੌਜਵਾਨਾਂ ਨੇ ਨਿਰਸਵਾਰਥ ਸੇਵਾ ਕਰਦਿਆਂ ਲੋੜਵੰਦਾਂ ਨੂੰ ਪਾਣੀ ਚ ਘਿਰੇ ਪਰਿਵਾਰਾਂ ਨੂੰ ਬਾਹਰ ਕੱਢਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਤੇ ਉਨ੍ਹਾਂ ਨੂੰ ਖਾਣ-ਪੀਣ ਦਾ ਸਮਾਨ ਵੀ ਪਹੁੰਚਾਇਆ। ਨੌਜਵਾਨ ਹੀ ਸਨ ਜਿੰਨ੍ਹਾਂ ਨੇ ਹੜ੍ਹ ਦੌਰਾਨ ਦਰਿਆਵਾਂ ਨੂੰ ਵੀ ਬੰਨ ਮਾਰ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਵਿਕਾਸ ਸਿਰਫ ਅਕਾਲੀ ਦਲ ਵੱਲੋਂ ਹੀ ਕੀਤਾ ਗਿਆ ਹੈ। ਬੇਸ਼ੱਕ ਉਹ ਸੜਕਾਂ ਦਾ ਨਿਰਮਾਣ ਹੋਵੇ, ਮੁੱਫਤ ਬਿਜਲੀ ਜਾਂ ਆਟਾ-ਦਾਲ ਸਕੀਮ ਹੋਵੇ, ਕਿਸਾਨਾਂ ਨੂੰ ਮੁੱਫਤ ਮੋਟਰ ਕੁਨੈਕਸ਼ਨ ਹੋਣ, ਸੂਬੇ ਦੇ ਪਿੰਡਾਂ ਜਾਂ ਸਕੂਲਾਂ ਦਾ ਵਿਕਾਸ ਹੋਵੇ ਸਭ ਅਕਾਲੀ ਦਲ ਦੀ ਸਰਕਾਰ ਦੌਰਾਨ ਹੀ ਹੋਇਆ ਹੈ। ਅਕਾਲੀ ਦਲ ਨੇ ਸੂਬੇ ਨੂੰ ਦੇਸ਼ ਚ ਨੰਬਰ ਇੱਕ ਸੂਬਾ ਬਣਾਇਆ ਸੀ ਪਰ ਕਾਂਗਰਸ ਨੇ ਪਿਛਲੇ ਪੰਜ ਸਾਲਾਂ ਤੇ ਆਪ ਨੇ ਪਿਛਲੇ ਡੇਢ ਸਾਲ ਦੌਰਾਨ ਸੂਬੇ ਨੂੰ ਫਿਰ ਸਭ ਤੋਂ ਹੇਠਾਂ ਲੈ ਆਂਦਾ। ਉਨ੍ਹਾਂ ਸੂਬਾ ਵਾਸੀਆਂ ਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਸੂਬੇ ਨੂੰ ਬਚਾਉਣ ਲਈ ਉਹ ਬਾਬੇ ਨਾਨਕ ਦੀ ਤੱਕੜੀ ਨਾਲ ਜੁੜਕੇ ਅਕਾਲੀ ਦਲ ਨੂੰ ਮਜਬੂਤ ਕਰਨ। ਇਸ ਮੌਕੇ ਅਕਾਲੀ ਦਲ ਦੇ ਸਕੱ. ਜ: ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਆਪ ਸਰਕਾਰ ਤੋਂ ਹਰ ਸੂਬਾ ਵਾਸੀ ਅੱਕ ਚੁਕਿਆ ਹੈ। ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸਤਾ ਚ ਆਈ ਆਪ ਸਰਕਾਰ ਤੋਂ ਸੁਬਾ ਵਾਸੀ ਪ੍ਰਸ਼ਾਨ ਹਨ। ਨਸ਼ਾ ਤੇ ਲੁੱਟਾ ਖੋਹਾ ਵੱਧ ਰਹੀਆ ਹਨ। ਸੂਬਾ ਦ ਪੈਸਾ ਸੂਬੇ ਤੋਂ ਬਾਹਰ ਪਾਰਟੀ ਗਤੀਵਿਧੀਆਂ ਲਈ ਵਰਤਿਆ ਜਾ ਰਿਹਾ ਹੈ। ਇਸ ਮੌਕੇ ਯੂਥ ਅਕਾਲੀ ਦਲ ਦ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਦਿਲਰਾਜ ਸਿੰਘ ਭੂੰਦੜ, ਜਤਿੰਦਰ ਸਿੰਘ ਸੋਢੀ, ਆਦਿ ਨੇ ਵੀ ਸਬੋਧਨ ਕੀਤਾ। ਇਸ ਮੌਕੇ ਸੀਨੀਅਰ ਆਗੂ ਸੁਖਦੇਵ ਸਿੰਘ ਚੈਨੇਵਾਲਾ, ਸੁਰਜੀਤ ਸਿੰਘ ਰਾਏਪੁਰ, ਗੁਰਪ੍ਰੀਤ ਸਿੰਘ ਚਹਿਲ ਜਤਿੰਦਰ ਜੈਨ ਬੌਬੀ, ਮੇਵਾ ਸਿੰਘ ਬਾਂਦਰਾ, ਨੰਬਰਦਾਰ ਗੁਰਵਿੰਦਰ ਸਿੰਘ ਝੁਨੀਰ, ਅਸ਼ੋਕ ਕੁਮਾਰ ਡਬਲੂ, ਤਰਸੇਮ ਸਿੰਘ ਝੁਨੀਰ, ਬਲਵਿੰਦਰ ਸਿੰਘ ਆਲੀਕੇ, ਮਨਦੀਪ ਸਿੰਘ ਰਾਏਪੁਰ, ਅਤੇ ਜਸਕਰਨ ਸਿੰਘ ਫੱਤਾ, ਹੇਮੰਤ ਹਨੀ, ਮੇਵਾ ਬਰਨ ਆਦਿ ਹਾਜਰ ਸਨ।
ਕੈਪਸ਼ਨ: ਫੱਤਾ ਮਾਲੋਕਾ ਵਿਖੇ ਅਕਾਲੀ ਦਲ ਦੀ ਯੂਥ ਮਿਲਣੀ ਮੌਕੇ ਦੀਆਂ ਤਸਵੀਰਾਂ।