ਹੋਮੀਓਪੈਥੀ ਇਲਾਜ ਪ੍ਰਣਾਲੀ ਵਿਅਕਤੀ ਦੇ ਸਮੁੱਚੇ ਸ਼ਰੀਰ ਦਾ ਇਲਾਜ ਕਰਦੀ ਹੈ – ਡਾ. ਰਾਜੀਵ ਜਿੰਦੀਆ
12 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਹੋਮਿਓਪੈਥਿਕ ਵਿਭਾਗ ਵੱਲੋ ਜ਼ਿਲ੍ਹਾ ਹੋਮਿਓਪੈਥਿਕ ਅਫ਼ਸਰ ਬਰਨਾਲਾ ਡਾ. ਰਾਜੀਵ ਜਿੰਦੀਆ ਦੀ ਅਗਵਾਈ ਹੇਠ ਸਿਵਲ ਹਸਪਤਾਲ ਬਰਨਾਲਾ ਵਿਖੇ “ਵਿਸ਼ਵ ਹੈਨੀਮੈਨ ਦਿਵਸ ” ਮਨਾਇਆ ਗਿਆ।
ਇਸ ਮੌਕੇ ਡਾ. ਰਾਜੀਵ ਜਿੰਦੀਆ ਵੱਲੋਂ ਹੋਮੀਓਪੈਥੀ ਦੇ ਜਨਮਦਾਤਾ ਡਾਕਟਰ ਕ੍ਰਿਸਚੀਨ ਫੈਡਰਿਕ ਸੈਮਿਊਲ ਹੈਨੀਮੈਨ ਦੇ ਜੀਵਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੋਮਿਓਪੈਥੀ ਇਲਾਜ ਪ੍ਰਣਾਲੀ ‘ਸਿਮਿਲੀਆ ਸਿਮਿਲੀਬਸ ਕਿਊਹੈਟਰ’ ਭਾਵ ਸਮਾਨ ਅਸਰ ਰੱਖਣ ਵਾਲੀਆਂ ਦਵਾਈਆਂ ਨਾਲ ਇਲਾਜ ਹੋਮੀਓਪੈਥੀ ਦੇ ਸਿਧਾਂਤ ਅਰਥਾਤ ‘ਜ਼ਹਿਰ, ਜ਼ਹਿਰ ਨੂੰ ਕੱਟਦਾ ਹੈ ‘ਤੇ ਅਧਾਰਿਤ ਹੈ। ਉਹਨਾਂ ਕਿਹਾ ਕਿ ਹੋਮੀਓਪੈਥੀ ਇਲਾਜ ਪ੍ਰਣਾਲੀ ਵਿਅਕਤੀ ਦੇ ਸਮੁੱਚੇ ਸਰੀਰ ਦਾ ਇਲਾਜ ਕਰਦੀ ਹੈ।
ਡਾ. ਰਾਜੀਵ ਜਿੰਦੀਆ ਨੇ ਦੱਸਿਆ ਕਿ ਡਾਕਟਰ ਕ੍ਰਿਸਚੀਨ ਫੈਡਰਿਕ ਸੈਮਿਊਲ ਹੈਨੀਮੈਨ ਦਾ ਜਨਮ 10 ਅਪ੍ਰੈਲ 1755 ਨੂੰ ਜਰਮਨ ਵਿਖੇ ਹੋਇਆ ਸੀ, ਭਾਰਤ ਵਿੱਚ ਹੋਮਿਓਪੈਥੀ ਇਲਾਜ ਪ੍ਰਣਾਲੀ ਨੂੰ ਪਹਿਲੀ ਵਾਰ ਲਿਆਉਣ ਦਾ ਮਾਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਹਾਸਲ ਹੈ। ਸਾਲ 1835 ਵਿੱਚ ਜਰਮਨ ਡਾਕਟਰ ਜੋਨਿੰਗ ਬਰਗਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰੀ ਫਜੀਸਨ ਸਨ।
ਇਸ ਮੌਕੇ ਹੋਰਨਾ ਤੋਂ ਇਲਾਵਾ ਡਾ. ਪਰਮਿੰਦਰ ਪੁੰਨ, ਸ੍ਰੀ ਗੁਲਸ਼ਨ ਕੁਮਾਰ, ਗੁਰਰਨ ਸਿੰਘ ਮੱਝੂਕੇ ਅਤੇ ਸਮੂਹ ਸਟਾਫ ਹਾਜ਼ਰ ਸੀ।