08 ਅਗਸਤ (ਭੁਪਿੰਦਰ ਸਿੰਘ ਤੱਗੜ) ਬਠਿੰਡਾ: ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਚੱਲ ਰਹੀਆ ਜੋਨ ਪੱਧਰੀ ਸਕੂਲੀ ਖੇਡਾਂ ਬਠਿੰਡਾ 2 ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ
ਇਸ ਮੌਕੇ ਬੋਲਦਿਆਂ ਸ਼ਿਵ ਪਾਲ ਗੋਇਲ ਨੇ ਕਿਹਾ ਕਿ ਜ਼ਿੰਦਗੀ ਇਕ ਗੁੰਝਲਦਾਰ ਪਹੇਲੀ ਹੈ। ਇਸ ‘ਚ ਦੁਨੀਆ ਦੇ ਹਰੇਕ ਪ੍ਰਕਾਰ ਦੇ ਦੁੱਖ-ਸੁੱਖ ਹਨ। ਜੇਕਰ ਜਿੱਤ ਹੈ ਤਾਂ ਹਾਰ ਵੀ ਹੈ। ਇਹ ਜ਼ਰੂਰੀ ਨਹੀਂ ਕਿ ਹਮੇਸ਼ਾ ਅਸੀਂ ਜ਼ਿੰਦਗੀ ‘ਚ ਸਫਲ ਹੀ ਹੋਈਏ। ਕਈ ਵਾਰ ਅਸੀਂ ਜਿੰਦਗੀ ‘ਚ ਅਸਫ਼ਲ ਵੀ ਹੁੰਦੇ ਹਾਂ। ਪਰ ਹਾਰ ਕੇ ਕਦੇ ਵੀ ਉਦਾਸ ਨਾ ਹੋਵੇ ਕਿਉਂਕਿ ਹਾਰ ਹੀ ਸਾਨੂੰ ਜਿੱਤ ਦੀ ਅਸਲ ਕੀਮਤ ਦਾ ਅਹਿਸਾਸ ਕਰਵਾਉਂਦੀ ਹੈ।
ਅੱਜ ਹੋਏ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਜੋਨਲ ਪ੍ਰਧਾਨ ਪ੍ਰਿੰਸੀਪਲ ਜੋਗਿੰਦਰ ਸਿੰਘ ਨੇ ਦੱਸਿਆ ਕਿ ਵਾਲੀਬਾਲ ਅੰਡਰ 14 ਲੜਕੇ ਵਿੱਚ ਸਰਕਾਰੀ ਹਾਈ ਸਕੂਲ ਸਰਦਾਰਗੜ ਨੇ ਪਹਿਲਾਂ, ਗੁਰੂ ਨਾਨਕ ਪਬਲਿਕ ਸਕੂਲ ਨਹਿਰੂ ਕਲੋਨੀ ਨੇ ਦੂਜਾ,ਅੰਡਰ 17 ਵਿੱਚ ਸਰਕਾਰੀ ਹਾਈ ਸਕੂਲ ਸਰਦਾਰਗੜ ਨੇ ਪਹਿਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੁੱਘੇ ਕਲਾਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਜੇਤੂ ਖਿਡਾਰੀਆਂ ਨੂੰ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਵਲੋਂ ਸ਼ੁਭ ਕਾਮਨਾਵਾਂ ਦਿੱਤੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਜਸਦੀਪ ਕੌਰ,ਹਰਨੇਕ ਸਿੰਘ ਸਾਬਕਾ ਏ ਓ, ਸੁਖਜਿੰਦਰ ਪਾਲ ਕੌਰ ਸੁੱਖੀ,ਸਰੋਜ ਰਾਣੀ, ਗੁਰਦੀਪ ਸਿੰਘ, ਬਲਜੀਤ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ ਜੋਨਲ ਸਕੱਤਰ, ਸੁਖਮੰਦਰ ਸਿੰਘ, ਸੁਰਜੀਤ ਸਿੰਘ, ਇਕਬਾਲ ਸਿੰਘ ਹਾਜ਼ਰ ਸਨ।
ਹਾਰ ਹੀ ਜਿੱਤ ਦਾ ਅਹਿਸਾਸ ਕਰਾਉਂਦੀ ਹੈ : ਸ਼ਿਵ ਪਾਲ ਗੋਇਲ
Highlights
- #bathindanews
Leave a comment