09 ਸਤੰਬਰ (ਗਗਨਦੀਪ ਸਿੰਘ) ਬਠਿੰਡਾ: ਪਿਛਲੇ ਦਿਨੀਂ ਮਾਨਵ ਸਹਾਰਾ ਕਲੱਬ ਰਜਿ: ਫੂਲ ਟਾਊਨ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਹਲਕਾ ਰਾਮਪੁਰਾ ਫੂਲ ਦੇ ਐੱਮ.ਐੱਲ.ਏ ਸ. ਬਲਕਾਰ ਸਿੰਘ ਸਿੱਧੂ ਜੀ ਨਾਲ ਹੋਈ। ਜਿਸ ਵਿੱਚ ਕਲੱਬ ਮੈਂਬਰਾਂ ਵੱਲੋਂ ਐੱਮ.ਐੱਲ.ਏ ਸਾਬ੍ਹ ਨੂੰ ਕਲੱਬ ਦੇ ਪੱਕੇ ਦਫ਼ਤਰ ਲਈ ਮੰਗ ਪੱਤਰ ਦਿੱਤਾ ਗਿਆ। ਕਲੱਬ ਦੀਆਂ ਵਧਦੀਆਂ ਜਿੰਮੇਵਾਰੀਆਂ ਅਤੇ ਕਾਰਜਾਂ ਨੂੰ ਵੇਖਦੇ ਹੋਏ ਹਲਕਾ ਵਿਧਾਇਕ ਸ. ਬਲਕਾਰ ਸਿੰਘ ਸਿੱਧੂ ਵੱਲੋਂ ਕਲੱਬ ਨੂੰ ਪੂਰਨ ਸਹਿਯੋਗ ਦੇਣ ਲਈ ਪੂਰਾ ਭਰੋਸਾ ਦਿੱਤਾ ਗਿਆ। ਜਿਵੇਂ ਮਾਨਵ ਸਹਾਰਾ ਕਲੱਬ ਵੱਲੋਂ ਪਿਛਲੇ ਇੱਕ ਸਾਲ ਦੇ ਸਮੇਂ ਤੋਂ ਆਪਣੀਆਂ ਸੇਵਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਹਨਾਂ ਸੇਵਾਵਾਂ ਵਿੱਚ ਜਿਵੇਂ ਮੁਫ਼ਤ ਐਮਬੂਲੈਂਸ ਸਹਾਇਤਾ ਡਲਿਵਰੀ ਕੇਸਾਂ ਤੇ ਰੋਡ ਐਕਸੀਡੈਂਟਾਂ ਲਈ 24 ਘੰਟੇ ਸਰਵਿਸ ਦਿੱਤੀ ਜਾ ਰਹੀ ਹੈ ਤੇ ਹੁਣ ਤੱਕ ਤਕਰੀਬਨ ਸੌ ਦੇ ਕਰੀਬ ਰੋਡ ਐਕਸੀਡੈਂਟਾਂ ਵਿੱਚ ਸਹਾਇਤਾ ਦਿੱਤੀ ਗਈ ਅਤੇ ਨਾਲ ਹੀ ਨਾਲ ਖ਼ੂਨਦਾਨ ਕੈਂਪ, ਵਾਤਾਵਰਨ ਦੀ ਸ਼ੁੱਧਤਾ ਲਈ ਵੱਖ-ਵੱਖ ਪਿੰਡਾਂ ਵਿੱਚ ਅਤੇ ਪ੍ਰੋਗਰਾਮਾਂ ਉੱਪਰ ਬੂਟਿਆਂ ਦਾ ਲੰਗਰ ਲਗਾ ਕੇ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਤੇ ਕਲੱਬ ਵੱਲੋਂ ਤਕਰੀਬਨ ਦੋ ਹਜ਼ਾਰ ਪੌਦੇ ਲਗਾਏ ਜਾ ਚੁੱਕੇ ਹਨ। ਉਸੇ ਪ੍ਰਕਾਰ ਹੁਣ ਅਗਲੀ ਸੁਵਿਧਾ ਲਈ ਮਾਨਵ ਸਹਾਰਾ ਕਲੱਬ ਰਜਿ: ਫੂਲ ਟਾਊਨ ਤਤਪਰ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਲੱਬ ਵੱਲੋਂ ਅੰਤਿਮ ਯਾਤਰਾ ਵਾਹਨ ਇਲਾਕੇ ਵਿੱਚ ਲਿਆਂਦਾ ਜਾ ਰਿਹਾ ਹੈ। ਮੀਟਿੰਗ ਦੌਰਾਨ ਗੱਲਾਂ ਕਰਦਿਆਂ ਇਹ ਵੀ ਹਲਕਾ ਵਿਧਾਇਕ ਦੇ ਧਿਆਨ ਵਿੱਚ ਕਰਵਾਇਆ ਗਿਆ ਅਤੇ ਸਮੁੱਚੇ ਮੈਂਬਰਾਂ ਵੱਲੋਂ ਧੰਨਵਾਦ ਕੀਤਾ ਗਿਆ।