—-ਵਰਕ ਆਊਟ ਜਾਂ ਸਰੀਰਕ ਕਸਰਤ ਸਿਹਤਮੰਦ ਜੀਵਨ ਸ਼ੈਲੀ ਦਾ ਮੁੱਖ ਹਿੱਸਾ ਹੈ। ਇਹ ਸਿਰਫ਼ ਸਰੀਰ ਨੂੰ ਮਜ਼ਬੂਤ ਹੀ ਨਹੀਂ ਕਰਦਾ, ਬਲਕਿ ਮਨੋਵਿਗਿਆਨਿਕ ਅਤੇ ਸਮਾਜਿਕ ਹਲਾਤਾਂ ਵਿੱਚ ਵੀ ਸੁਧਾਰ ਕਰਦਾ ਹੈ।
1. ਸਿਹਤਮੰਦ ਹਾਰਟ: ਨਿਯਮਤ ਵਰਕ ਆਊਟ ਦਿਲ ਦੀ ਸਿਹਤ ਨੂੰ ਸੁਧਾਰਦਾ ਹੈ ਅਤੇ ਦਿਲ ਦੇ ਰੋਗਾਂ ਦੀ ਸੰਭਾਵਨਾ ਨੂੰ ਘਟਾਉਂਦਾ ਹੈ। ਇਹ ਖੂਨ ਦੇ ਦਬਾਅ ਨੂੰ ਕੰਟਰੋਲ ਕਰਨ ਅਤੇ ਕੋਲੇਸਟਰੋਲ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
2. ਵਜ਼ਨ ਕੰਟਰੋਲ: ਵਰਕ ਆਊਟ ਨਾਲ ਸਰੀਰ ਵਿੱਚ ਜਮਾਂ ਕੈਲੋਰੀਆਂ ਖਰਚ ਹੁੰਦੀਆਂ ਹਨ, ਜਿਸ ਨਾਲ ਵਜ਼ਨ ਨੂੰ ਕੰਟਰੋਲ ਕਰਕੇ ਮੋਟਾਪੇ ਤੋਂ ਬਚਾਅ ਹੁੰਦਾ ਹੈ।
3. ਮਾਸਪੇਸ਼ੀਆਂ ਦੀ ਮਜ਼ਬੂਤੀ: ਰੋਜ਼ਾਨਾ ਕਸਰਤ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਅਤੇ ਜੋੜਾਂ ਵਿੱਚ ਲਚਕੀਲਾਪਣ ਆਉਂਦਾ ਹੈ।
4. ਊਰਜਾ: ਨਿਯਮਤ ਵਰਕ ਆਊਟ ਨਾਲ ਸਰੀਰ ਵਿੱਚ ਊਰਜਾ ਦਾ ਪੱਧਰ ਵਧਦਾ ਹੈ ਅਤੇ ਥਕਾਵਟ ਵੀ ਘੱਟ ਮਹਿਸੂਸ ਹੁੰਦੀ ਹੈ।
5. ਤਣਾਅ ਦਾ ਘਟਣਾ: ਕਸਰਤ ਕਰਨ ਨਾਲ ਸਰੀਰ ਐਂਡੋਰਫਿਨ ਹਾਰਮੋਨ ਛੱਡਦਾ ਹੈ, ਜੋ ਮਾਨਸਿਕ ਤਣਾਅ ਅਤੇ ਉਦਾਸੀ ਨੂੰ ਘਟਾਉਂਦਾ ਹੈ ਅਤੇ ਮੂਡ ਨੂੰ ਬਿਹਤਰ ਬਣਾਉਂਦਾ ਹੈ।
6. ਬਿਹਤਰ ਨੀਂਦ: ਨਿਯਮਤ ਵਰਕ ਆਊਟ ਕਰਨ ਨਾਲ ਨੀਂਦ ਦੀ ਗੁਣਵੱਤਾ ਵੱਧਦੀ ਹੈ।
7. ਸਕਰੀਨ ਟਾਈਮ ਵਿੱਚ ਕਟੌਤੀ: ਰੋਜ਼ਾਨਾ ਵਰਕ ਆਊਟ ਕਰਨ ਨਾਲ ਮੋਬਾਇਲ, ਟੀ.ਵੀ. ਅਤੇ ਕੰਪਿਊਟਰ ਦੀ ਸਕਰੀਨ ਦੇਖਣ ਦੇ ਸਮੇਂ ਵਿੱਚ ਕਮੀ ਆਉਂਦੀ ਹੈ।
ਹਰ ਰੋਜ਼ ਵਰਕ ਆਊਟ ਕਰਨ ਦੀਆਂ ਆਦਤਾਂ ਅਪਣਾਉਣ ਨਾਲ ਤੁਸੀਂ ਆਪਣੇ ਸਰੀਰ ਅਤੇ ਮਨ ਦੋਹਾਂ ਨੂੰ ਸਿਹਤਮੰਦ ਰੱਖ ਸਕਦੇ ਹੋ ਅਤੇ ਚੰਗਾ ਜੀਵਨ ਜਿਉਣ ਦੀ ਕਲਾ ਸਿੱਖ ਸਕਦੇ ਹੋ।
ਗੁਰਮੀਤ ਸਿੰਘ ਸਿੱਧੂ
98761-56677