31 ਦਸੰਬਰ (ਕਰਨ ਭੀਖੀ) ਭੀਖੀ: ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਿੰਡ ਹਮੀਰਗੜ੍ਹ ਢੈਪਈ ਦੇ ਬੰਦ ਪਏ ਟੋਲ ਪਲਾਜੇ ਤੇ ਮੀਟਿੰਗ ਕੀਤੀ ਇਸ ਮੀਟਿੰਗ ਦੇ ਵਿੱਚ ਜ਼ਿਲ੍ਹੇ ਅਤੇ ਬਲਾਕਾਂ ਅਤੇ ਪਿੰਡਾਂ ਦੀ ਇਕਾਈਆਂ ਦੇ ਆਗੂ ਸ਼ਾਮਿਲ ਰਹੇ , ਅੱਜ 31ਦਸੰਬਰ ਨੂੰ ਮੀਟਿੰਗ ਕਰਕੇ ਆਉਣ ਵਾਲੀ 2 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਆਉਣ ਦੀ ਕੀਤੀ ਅਪੀਲ , ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਇਸ ਚੱਲ ਰਹੇ ਸੰਘਰਸ਼ ਦੇ ਵਿੱਚ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਜਾਂ ਵੱਖ ਵੱਖ ਪਾਰਟੀਆਂ ਦੇ ਕਿਸੇ ਵੀ ਆਗੂ ਨੇ ਆਪਣਾ ਜਿਹੜਾ ਉੱਥੇ ਚਿਹਰਾ ਨਹੀਂ ਦਿਖਾਇਆ , ਇਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਇਹ ਵੋਟਾਂ ਬਟੇਰੂ ਟੋਲਾ ਲੋਕਾਂ ਦੇ ਪੱਖ ਦੇ ਵਿੱਚ ਨਹੀਂ ਆ ਰਿਹਾ ਅਤੇ 2 ਜਨਵਰੀ ਨੂੰ ਪਿੰਡ ਹਮੀਰਗੜ੍ਹ ਢੈਪਈ ਦੇ ਟੋਲ ਪਲਾਜੇ ਤੇ ਜਿਲੇ ਦਾ ਵੱਡਾ ਇਕੱਠ ਕਰਕੇ ਅਗਲਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਪਿੰਡ ਕਾਈ ਦੇ ਪ੍ਰਧਾਨ ਦਰਸ਼ਨ ਸਿੰਘ, ਸਾਬਕਾ ਸਰਪੰਚ ਧਨਜੀਤ ਸਿੰਘ, ਅਜੈਬ ਢੈਪਈ,ਹਾਕਮ ਢੈਪਈ, ਅਜ਼ੈਬ ਸਿੰਘ ਪ੍ਰਧਾਨ, ਕੁਲਦੀਪ ਜੱਸੜਵਾਲ, ਨਾਜ਼ਰ ਬੁਰਜ ਰਾਠੀ, ਗੁਰਬਖਸ਼ ਸਿੰਘ ਅਲੀਸ਼ੇਰ,ਮੀਤ ਪ੍ਰਧਾਨ ਕੁੱਲਦੀਪ ਸਮਾਓ , ਬਲਾਕ ਪ੍ਰਧਾਨ ਸੁਖਦੇਵ ਸਿੰਘ ਸਮਾਓਂ, ਮਨਜੀਤ ਸਿੰਘ ਪੱਪੀ , ਸੀਨੀਅਰ ਮੀਤ ਪ੍ਰਧਾਨ ਰਾਜ ਪਾਲ ਅਲੀਸ਼ੇਰ
ਤੋਂ ਇਲਾਵਾ ਹੋਰ ਵੀ ਲੋਕ ਸ਼ਾਮਲ ਸਨ
ਹਮੀਰਗੜ੍ਹ ਢੈਪਈ ਦੇ ਟੋਲ ਪਲਾਜੇ ਤੇ ਬੀਕੇਯੂ ਡਕੌਂਦਾ ਨੇ ਕੀਤੀ ਮੀਟਿੰਗ, 2 ਜਨਵਰੀ ਨੂੰ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਪਹੁੰਚਣ ਦੀ ਕੀਤੀ ਅਪੀਲ
Leave a comment