26 ਅਗਸਤ (ਗਗਨਦੀਪ ਸਿੰਘ) ਫਰੀਦਕੋਟ: ਬੀਤੇ ਦਿਨੀਂ 25 ਅਗਸਤ 2024 ਦਿਨ ਐਤਵਾਰ ਨੂੰ ਸ: ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੋਸਾਇਟੀ (ਰਜਿ) ਫਰੀਦਕੋਟ ਅਤੇ ਭਾਈ ਘਨੱਈਆ ਯੂਥ ਕਲੱਬ (ਰਜਿ) ਫਰੀਦਕੋਟ ਅਤੇ ਸਵ : ਮਨਪ੍ਰੀਤ ਸਿੰਘ ਗਿੱਲ (ਮਨੀ) ਦੇ ਪਰਿਵਾਰ ਦੇ ਸਹਿਯੋਗ ਨਾਲ ਸਾਂਝ ਬਲੱਡ ਵੈਲਫੇਅਰ ਕਲੱਬ (ਰਜਿ) ਫਰੀਦਕੋਟ ਵੱਲੋਂ ਸਵ:ਸ:ਮਨਪ੍ਰੀਤ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਵਿਸ਼ਾਲ ਖੂਨਦਾਨ ਕੈਂਪ ਫਰੀਦਕੋਟ ਮੈਡੀਕਲ ਬਲੱਡ ਬੈਂਕ ਵਿੱਚ ਲਗਾਇਆ ਗਿਆ ਜਿਸ ਵਿੱਚ 80 ਵੀਰਾ ਭੈਣਾ ਨੇ ਖੂਨਦਾਨ ਕੀਤਾ ਅਸੀਂ ਮਨਪ੍ਰੀਤ ਸਿੰਘ ਗਿੱਲ (ਮਨੀ) ਦੇ ਪਰਿਵਾਰ, ਤਿੰਨਾਂ ਸੁਸਾਇਟੀ ਦੇ ਅਹੁਦੇਦਾਰਾਂ , ਮੈਬਰਾਂ ਵੱਲੋਂ ਸਾਰੇ ਖੂਨਦਾਨ ਕਰਨ ਵਾਲੇ ਵੀਰਾ ਭੈਣਾ ਦਾ ਦਿਲੋ ਧੰਨਵਾਦ ਕਰਦੇ ਹਾਂ ਜਿਨਾਂ ਨੇ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਇਸ ਕੈਪ ਵਿੱਚ ਸਹਿਯੋਗ ਦਿੱਤਾ। ਤੁਹਾਡੇ ਦਿੱਤੇ ਖ਼ੂਨ ਨਾਲ ਕਿੰਨੇ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਈ ਜਾਉ।