ਭੀਖੀ, 28 ਅਗਸਤ ( ਕਰਨ ਸਿੰਘ ਭੀਖੀ )
ਮੁੱਖ ਮੰਤਰੀ ਭਗਵੰਤ ਮਾਨ ਅਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦਰਮਿਆਨ ਚੱਲ ਰਹੀ ਤਨਾਤਨੀ ਤੇ ਸਥਾਨਕ ਹੋਟਲ ਸ਼ੈਫਰਾਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਬੇਬਾਕ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਭੁਗੋਲਿਕ, ਧਰਮ, ਬੋਲੀ ਅਤੇ ਫਿਰਕਾਬੰਦੀ ਪੱਖੋਂ ਸੰਵੇਦਨਸ਼ੀਲ ਸੂਬਾ ਹੈ ਇੱਥੇ ਕੁਰਸੀ ਅਤੇ ਹੰਕਾਰੀ ਸਿਆਸਤ ਲਈ ਕੋਈ ਜਗ੍ਹਾ ਨਹੀ।ਉਨ੍ਹਾ ਕਿਹਾ ਕਿ ਮੁੱਖ ਮੰਤਰੀ ਰਾਜਪਾਲ ਨਾਲ ਟਕਰਾਓ ਦੇ ਬਜਾਏ ਸੰਵਿਧਾਨਿਕ ਸੰਸਥਾਵਾ ਨੂੰ ਸੰਜੀਦਗੀ ਨਾਲ ਲੈਣ।ਉਨ੍ਹਾ ਹੈਰਾਨੀ ਪ੍ਰਗਟ ਕਰਦਿਆ ਕਿਹਾ ਕਿ ਜਦੋਂ ਦੇਸ਼ ਦੀ ਮਾਨਯੋਗ ਸਰਬਉੱਚ ਅਦਾਲਤ ਇਹ ਕਹਿ ਚੁੱਕੀ ਹੈ ਕਿ ਰਾਜਪਾਲ ਨੂੰ ਸੂਬੇ ਦੇ ਮਾਮਲਿਆਂ ਅਤੇ ਕਾਨੂੰਨ ਦੇ ਪ੍ਰਸ਼ਤਾਵਾਂ ਨਾਲ ਸਬੰਧਤ ਮਾਮਲਿਆਂ ਦੀ ਧਾਰਾ 167 (ਬੀ) ਤਹਿਤ ਮੁੱਖ ਮੰਤਰੀ ਤੋਂ ਜਾਣਕਾਰੀ ਮੰਗਣ ਦਾ ਅਧਿਕਾਰ ਹੈ ਤਾਂ ਫਿਰ ਮੁੱਖ ਮੰਤਰੀ ਸੂਬੇ ਦੇ ਸੰਵੇਦਨਸ਼ੀਲ ਮੁੱਦਿਆਂ ਦੀ ਜਾਣਕਾਰੀ ਰਾਜਪਾਲ ਨੂੰ ਦੇਣ ਤੋਂ ਕਿਉ ਕਤਰਾ ਰਿਹਾ ਹੈ। ਉਨ੍ਹਾ ਕਿਹਾ ਕਿ ਦਰਅਸ਼ਲ ਮੁੱਖ ਮੰਤਰੀ ਸੂਬੇ ਦੇ ਅਹਿਮ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਜਿਹਾ ਜਾਣਬੁੱਝ ਕੇ ਕਰ ਰਿਹਾ ਹੈ, ਅਤੇ ਲੋਕਾਂ ਦੇ ਜਜ਼ਬਾਤਾ ਨਾਲ ਖੇਡਣ ਲਈ ਉਹ ਖਾੜਕੂਵਾਦ ਦੇ ਦੌਰ ਵਿੱਚ ਲੱਗੇ ਰਾਸ਼ਟਰਪਤੀ ਸ਼ਾਸਨ ਦਾ ਜਜ਼ਬਾਤੀ ਦਾਅ ਵੀ ਚੱਲ ਰਿਹਾ ਹੈ ਪ੍ਰੰਤੂ ਹੁਣ ਲੋਕ ਬਹੁੱਤ ਜਾਗਰੂਕ ਹੋ ਚੁੱਕੇ ਹਨ ਅਤੇ ਉਹ ਰਾਜ ਅਤੇ ਦੇਸ਼ਹਿੱਤ ਕਾਰਜ਼ਾ ਦੀ ਅਹਿਮੀਅਤ ਨੂੰ ਸਮਝਦੇ ਹਨ।ਉਨ੍ਹਾ ਕਿਹਾ ਕਿ ਹੜ੍ਹਾ ਕਾਰਨ ਸੂਬੇ ਦੀ ਕਿਸਾਨੀ ਹਾਸੀਏ ਤੇ ਹੈ ਪ੍ਰੰਤੂ ਮੁੱਖ ਮੰਤਰੀ ਆਪਣੇ ਸਿਆਸੀ ਆਕਾ ਨੂੰ ਖੁਸ਼ ਕਰਨ ਲਈ ਦੇਸ਼ ਵਿੱਚ ਚੋਣਾਵੀ ਦੌਰਾ ਕਰ ਰਹੇ ਹਨ, ਤੇ ਸਰਕਾਰ ਇਤਨੀ ਵੀ ਗੰਭੀਰ ਨਹੀ ਕਿ ਉਹ ਹੜ ਮਾਰੀਆਂ ਲਈ ਕੇਂਦਰੀ ਸਹਾਇਤਾ ਨੂੰ ਪੀੜਤਾਂ ਤੱਕ ਸਹੀ ਢੰਗ ਨਾਲ ਪੁੱਜਦੀ ਕਰਨ।ਉਨ੍ਹਾ ਨਸ਼ੇ ਤੇ ਚਿੰਤਾਂ ਜ਼ਾਹਰ ਕਰਦਿਆ ਕਿਹਾ ਕਿ ਹੁਣ ਸੂਬੇ ਵਿੱਚ ਚਿੱਟਾ ਵਿਕਵਾਉਣ ਵਿੱਚ ਆਮ ਆਦਮੀ ਪਾਰਟੀ ਦੇ ਕਾਰਕੁੰਨਾਂ ਤੇ ਆਗੂਆਂ ਦੀ ਮਿਲੀਭੁੱਗਤ ਸ਼ਾਹਮਣੇ ਆ ਰਹੀ ਹੈ ਸਰਕਾਰ ਨਸ਼ਾ ਰੋਕਣ ਵਿੱਚ ਬੂਰੀ ਤਰ੍ਹਾਂ ਅਸ਼ਫਲ ਰਹੀ ਹੈ।ਉਨ੍ਹਾ ਕਿਹਾ ਕਿ ਸੂਬੇ ਦੀ ਨੋਜ਼ਵਾਨੀ ਨੂੰ ਨਸ਼ੇ ਤੋਂ ਬਚਾਉਣ ਲਈ ਗੈਗਸ਼ਟਰਾਂ, ਸਮੱਗਲਰਾਂ, ਸਿਆਸੀ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਦਾ ਗੰਠਜੋੜ ਤੋੜਨ ਪਈ ਲੋਕਾਂ ਨੂੰ ਆਪਣੇ ਪੱਧਰ ਤੇ ਅੱਗੇ ਆਉਣਾ ਪਵੇਗਾ, ਪ੍ਰੰਤੂ ਸ਼ਰਮ ਦੀ ਗੱਲ ਇਹ ਹੈ ਕਿ ਸਰਕਾਰ ਨਸ਼ੇ ਦਾ ਵਿਰੋਧ ਕਰਨ ਵਾਲੇ ਲੋਕਾਂ ਦੇ ਮੁਕੱਦਮੇ ਹੀ ਨਹੀ ਬਲਕਿ ਗੋਲੀਆਂ ਵੀ ਮਰਵਾ ਰਹੀ ਹੈ।ਸਰਦਾਰ ਗਰੇਵਾਲ ਨੇ ਕਿਹਾ ਕਿ ਸਾਨੂੰ ਸਭ ਨੂੰ ਤਕੜੇ ਹੋ ਕੇ ਇੰਨ੍ਹਾ ਨਾਪਾਕ ਇਰਾਦੇ ਵਾਲੇ ਲੋਕਾਂ ਦਾ ਵਿਰੋਧ ਕਰਨਾ ਪਵੇਗਾ।
ਮਨਮਿੰਦਰ ਸਿੰਘ ਹੋਏ ਭਾਜਪਾ ਵਿੱਚ ਸ਼ਾਮਲ:ਪੱਤਰਕਾਰਤਾ ਵਾਰਤਾ ਉਪਰੰਤ ਆਮ ਆਦਮੀ ਪਾਰਟੀ ਛੱਡ ਕੇ ਆਏ ਮਨਮਿੰਦਰ ਸਿੰਘ ਬੀਰੇਵਾਲਾ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਸਮੇ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅੱਜ ਦੇਸ਼ ਦਾ ਹਰ ਨਾਗਰਿਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਵਿੱਚ ਭਰੋਸ਼ਾ ਪ੍ਰਗਟ ਕਰ ਰਿਹਾ ਹੈ ਅਤੇ ਇਸੇ ਸਦਕਾ ਹੀ ਵੱਡੀ ਗਿਣਤੀ ਵਿੱਚ ਜਾਗਰੂਕ ਲੋਕ ਭਾਜਪਾ ਦਾ ਸਾਥ ਦੇਣ ਲਈ ਅੱਗੇ ਆ ਰਹੇ ਹਨ।ਉਨ੍ਹਾ ਕਿਹਾ ਕਿ ਪਾਰਟੀ ਵਿੱਚ ਹਰ ਇਮਾਨਦਾਰ ਅਤੇ ਮਿਹਨਤੀ ਵਰਕਰ ਨੂੰ ਬੇਹੱਦ ਸਨਮਾਨ ਪ੍ਰਾਪਤ ਹੈ।ਇਸ ਮੋਕੇ ਮਨਮਿੰਦਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਲ ਬਦਲੂਆਂ ਦੀ ਪਾਰਟੀ ਬਣ ਚੁੱਕਾ ਹੈ ਅਤੇ ਹੁਣ ਸੰਗਠਨ ਅਤੇ ਸਰਕਾਰ ਵਿੱਚ ਟਕਸਾਲੀ ਅਤੇ ਇਮਾਨਦਾਰ ਵਰਕਰਾਂ ਨੂੰ ਖੁਜ਼ੇ ਲਾਇਆ ਜਾ ਰਿਹਾ ਹੈ ਅਤੇ ਪਾਰਟੀ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਵੱਧ ਰਿਹਾ ਹੈ।ਇਸ ਮੋਕੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਜੈਨ ਨੇ ਮਨਮਿੰਦਰ ਸਿੰਘ ਨੂੰ ਭਾਜਪਾ ਕਿਸਾਨ ਮੋਰਚਾ ਦਾ ਜਿਲ੍ਹਾ ਜਰਨਲ ਸ਼ੈਕਟਰੀ ਬਣਾਉਣ ਦਾ ਅੇਲਾਣ ਵੀ ਕੀਤਾ।ਇਸ ਅਵਸਰ ਤੇ ਹੋਰਨਾਂ ਤੋਂ ਇਲਾਵਾ ਅਮਨਦੀਪ ਪੂਨੀਆਂ, ਜਿਲ੍ਹਾ ਉਪ ਪ੍ਰਧਾਨ ਰਜਿੰਦਰ ਰਾਜੀ, ਯਾਦਵਿੰਦਰ ਬਰਨਾਲਾ, ਜਿਲ੍ਹਾ ਜਰਨਲ ਸਕੱਤਰ ਭੋਲਾ ਸਿੰਘ, ਗੋਮਾ ਰਾਮ ਕਰੰਡੀ, ਪਵਨ ਜੈਨ ਸਰਦੂਲਗੜ੍ਹ, ਦਲਜੀਤ ਦਰਸੀ, ਰਵਿੰਦਰ ਸ਼ਰਮਾ, ਵਿਜੈ ਕੁਮਾਰੀ ਪੰਸਾਰੀ, ਜੈਪਾਲ ਖਹਿਰਾ, ਆਦਿ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੋਜੂਦ ਸਨ।