*ਵਿਭਾਗੀ ਅਧਿਕਾਰੀਆਂ ਨੂੰ ਨਰਮੇ ਦੀ ਫਸਲ ਦਾ ਨਿਰੰਤਰ
ਨਿਰੀਖਣ ਕਰਨ ਦੇ ਆਦੇਸ਼
ਮਾਨਸਾ, 22 ਅਗਸਤ:
ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ.ਪੀ) ਪੰਜਾਬ ਡਾ: ਰਾਜ ਕੁਮਾਰ ਵੱਲੋਂ ਨਰਮੇ ਦੀ ਫਸਲ ਦੀ ਮੌਜੂਦਾ ਸਥਿਤੀ ਦਾ ਜਾਇਜਾ ਲੈਣ ਲਈ ਜਿਲ੍ਹਾ ਅਤੇ ਬਲਾਕ ਪੱਧਰੀ ਪੈਸਟ ਸਰਵੇਲੈਂਸ ਟੀਮਾਂ ਨੂੰ ਨਾਲ ਲੈ ਕੇ ਬਲਾਕ ਮਾਨਸਾ, ਝੁਨੀਰ ਅਤੇ ਸਰਦੂਲਗੜ੍ਹ ਦੇ ਪਿੰਡਾਂ ਵਿੱਚ ਨਰਮੇ ਦੀ ਫਸਲ ਦਾ ਨਿਰੀਖਣ ਕੀਤਾ।
ਉਨ੍ਹਾਂ ਖੇਤਾਂ ਦੇ ਨਿਰੀਖਣ ਸਮੇਂ ਮੌਕੇ ’ਤੇ ਹਾਜ਼ਰ ਕਿਸਾਨਾਂ ਨੂੰ ਕਿਹਾ ਕਿ ਬੇਸੱਕ ਇਸ ਸਮੇਂ ਕਿਸੇ ਵੀ ਕੀੜੇ-ਮਕੌੜੇ ਅਤੇ ਬਿਮਾਰੀ ਦਾ ਹਮਲਾ ਆਰਥਿਕ ਕਗਾਰ ਤੋਂ ਵੱਧ ਨਹੀ ਹੈ, ਪ੍ਰੰਤੂ ਫਿਰ ਵੀ ਕਿਸਾਨਾਂ ਵੱਲੋਂ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕੀਤਾ ਜਾਵੇ ਅਤੇ ਕਿਸੇ ਵੀ ਕੀੜੇ-ਮਕੌੜੇ ਅਤੇ ਬਿਮਾਰੀ ਦੇ ਹਮਲਾ ਹੋਣ ਦੀ ਸੂਰਤ ਵਿੱਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਫਸਲ ’ਤੇ ਲੋੜ ਅਨੁਸਾਰ ਸਿਫਾਰਸ਼ਸੁਦਾ ਕੀੜੇਮਾਰ ਦਵਾਈਆਂ ਦਾ ਛਿੜਕਾਅ ਕਰਕੇ ਹਮਲੇ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਅਗਲੇ 15 ਦਿਨ ਨਰਮੇ ਦੀ ਫਸਲ ਲਈ ਬਹੁਤ ਅਹਿਮ ਹਨ। ਇਸ ਲਈ ਨਰਮੇ ਦੀ ਫਸਲ ਦਾ ਨਿਰੀਖਣ ਕਰਨ ਲਈ ਖੇਤਾਂ ਦਾ ਨਿਰੰਤਰ ਦੌਰਾ ਕੀਤਾ ਜਾਵੇ ਅਤੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਵੇ।
ਮੁੱਖ ਖੇਤੀਬਾੜੀ ਅਫਸਰ ਡਾ. ਦਿਲਬਾਗ ਸਿੰਘ ਨੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਨਰਮੇ ਦੀ ਫਸਲ ਤੇ 13:0:45 ਦੀਆਂ ਸਪਰੇਆਂ ਕਰਨ ਦਾ ਢੁੱਕਵਾਂ ਸਮਾਂ ਹੈ ਅਤੇ ਕਿਸਾਨਾਂ ਨੂੰ ਇੱਕ ਹਫਤੇ ਦੇ ਵਕਫੇ ਨਾਲ 3-4 ਸਪਰੇਆਂ ਕਰਨ ਦੀ ਸਲਾਹ ਦਿੱਤੀ ਤਾਂ ਜੋ ਫਸਲ ਤੋਂ ਵੱਧ ਝਾੜ ਪ੍ਰਾਪਤ ਕੀਤਾ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸੇ ਦੇ ਝਾਂਸੇ ਵਿੱਚ ਆ ਕੇ ਬੇਲੋੜੀਆਂ ਸਪਰੇਆਂ ਨਾ ਕੀਤੀਆ ਜਾਣ ਅਤੇ ਲੋੜ ਅਨੁਸਾਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਅ ਦੀ ਸਲਾਹ ਅਨੁਸਾਰ ਹੀ ਸਪਰੇਆਂ ਕੀਤੀਆ ਜਾਣ ਤਾਂ ਜੋ ਬੇਲੋੜੇ ਖਰਚਿਆ ਨੂੰ ਘਟਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਬਲਾਕ ਮਾਨਸਾ ਦੇ ਪਿੰਡ ਨੰਗਲ ਕਲਾਂ ਪਿੰਡ 2 ਖੇਤਾਂ ਦੇ ਨਿਰੀਖਣ ਦੌਰਾਨ ਪਾਇਆ ਗਿਆ ਕਿ ਇਨ੍ਹਾਂ ਖੇਤਾਂ ਵਿੱਚ ਚਿੱਟੀ ਮੱਖੀ, ਹਰਾ ਤੇਲਾ ਅਤੇ ਗੁਲਾਬੀ ਸੁੰਡੀ ਨਹੀ ਸੀ। ਇਸ ਉਪਰੰਤ ਟੀਮ ਵੱਲੋਂ ਬਲਾਕ ਝੁਨੀਰ ਦੇ ਕਿਸਾਨ ਸ੍ਰੀ ਇਕਬਾਲ ਸਿੰਘ, ਦੇ ਖੇਤ ਦਾ ਨਿਰੀਖਣ ਕੀਤਾ ਗਿਆ। ਇਸ ਦੌਰਾਨ ਖੇਤ ਵਿੱਚ ਚਿੱਟੀ ਮੱਖੀ 3 ਪ੍ਰਤੀ ਪੱਤਾ ਪਾਈ ਗਈ, ਜੋ ਕਿ ਆਰਥਿਕ ਕਗਾਰ ਤੋਂ ਘੱਟ ਹੈ ਅਤੇ ਇਸ ਖੇਤ ਵਿੱਚ ਗੁਲਾਬੀ ਸੁੰਡੀ ਦਾ ਹਮਲਾ ਨਹੀ ਵੇਖਿਆ ਗਿਆ। ਬਲਾਕ ਝੁਨੀਰ ਵਿਖੇ ਦੂਜਾ ਖੇਤ ਪਿੰਡ ਖਿਆਲੀ ਚਹਿਲਾਂ ਵਾਲੀ ਦੇ ਕਿਸਾਨ ਸ੍ਰੀ ਲਾਲ ਸਿੰਘ ਪੁੱਤਰ ਸ੍ਰੀ ਹਰਨੇਕ ਸਿੰਘ ਦਾ ਵੇਖਿਆ ਗਿਆ। ਇਸ ਖੇਤ ਵਿੱਚ ਨਰਮੇ ਦੀ ਹਾਲਤ ਬਹੁਤ ਵਧੀਆਂ ਸੀ ਅਤੇ ਫਸਲ ਵਿੱਚ ਕੀੜੇ-ਮਕੌੜੇ ਦਾ ਹਮਲਾ ਨਾਮਾਤਰ ਪਾਇਆ ਗਿਆ।
ਇਸ ਉਪਰੰਤ ਟੀਮ ਵੱਲੋਂ ਬਲਾਕ ਸਰਦੂਲਗੜ੍ਹ ਦੇ ਪਿੰਡਾਂ ਵਿੱਚ ਖੇਤਾਂ ਦਾ ਨਿਰੀਖਨ ਕਰਨ ਸਮੇਂ ਪਿੰਡ ਫੱਤਾ ਮਾਲੋਕਾ ਦੇ ਕਿਸਾਨ ਸ੍ਰੀ ਉਤਮਪਾਲ ਸਿੰਘ ਪੁੱਤਰ ਗੁਰਚਰਨ ਸਿੰਘ ਦੇ ਖੇਤ ਦਾ ਮੁਆਇਨਾ ਕੀਤਾ ਗਿਆ ਹੈ ਅਤੇ ਫਸਲ ਦੀ ਹਾਲਤ ਵਧੀਆ ਪਾਈ ਗਈ ਹੈ। ਖੇਤ ਵਿੱਚ ਚਿੱਟੀ ਮੱਖੀ, ਹਰਾ ਤੇਲਾ ਅਤੇ ਗੁਲਾਬੀ ਸੁੰਡੀ ਦਾ ਹਮਲਾ ਆਰਥਿਕ ਕਗਾਰ ਤੋਂ ਘੱਟ ਪਾਇਆ ਗਿਆ। ਟੀਮ ਵੱਲੋਂ ਅੱਗੇ ਸਰਵੇਖਣ ਕਰਦਿਆਂ ਪਿੰਡ ਫੱਤਾ ਮਾਲੋਕਾ ਦੇ ਹੀ ਕਿਸਾਨ ਸ੍ਰੀ ਸਿਕੰਦਰ ਸਿੰਘ ਪੁੱਤਰ ਗੁਰਮੀਤ ਸਿੰਘ ਦੇ ਖੇਤ ਵਿੱਚ ਵੀ ਕਿਸੇ ਕੀੜੇ-ਮਕੌੜੇ/ਬਿਮਾਰੀ ਦਾ ਹਮਲਾ ਨਹੀ ਵੇਖਿਆ ਗਿਆ।
ਇਸ ਮੌਕੇ ਜਿਲ੍ਹਾ ਪੱਧਰੀ ਟੀਮ ਦੇ ਮੈਂਬਰ ਡਾ. ਸੁਰੇਸ ਕੁਮਾਰ, ਜ਼ਿਲ੍ਹਾ ਸਿਖਲਾਈ ਅਫਸਰ, ਮਾਨਸਾ, ਡਾ. ਚਮਨਦੀਪ ਸਿੰਘ, ਡੀ.ਪੀ.ਡੀ (ਆਤਮਾ), ਡਾ: ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਪੀ.ਪੀ) ਡਾ: ਹਰਮਨਦੀਪ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਲੈਬ) ਮਾਨਸਾ, ਡਾ: ਸ਼ਗਨਦੀਪ ਕੌਰ, ਖੇਤੀਬਾੜੀ ਵਿਕਾਸ ਅਫਸਰ (ਇੰਨਫੋ:) ਮਾਨਸਾ, ਅਤੇ ਬਲਾਕ ਪੱਧਰੀ ਟੀਮਾਂ ਵੱਲੋਂ ਸ੍ਰੀ ਗੁਰਿੰਦਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਬਲਾਕ ਸਰਦੂਲਗੜ੍ਹ, ਡਾ. ਸੁਲੇਖ ਅਮਨ ਕੁਮਾਰ ਮਹਿਲਾ, ਖੇਤੀਬਾੜੀ ਵਿਕਾਸ ਅਫਸਰ, ਬਲਾਕ ਸਰਦੂਲਗੜ੍ਹ, ਸ੍ਰੀ ਅਮਰਿੰਦਰ ਸਿੰਘ, ਬੀ.ਟੀ.ਐਮ. ਬਲਾਕ ਸਰਦੂਲਗੜ੍ਹ, ਸ੍ਰੀ ਕਮਲਪ੍ਰੀਤ ਸਿੰਘ, ਏ.ਟੀ.ਐਮ, ਬਲਾਕ ਝੁਨੀਰ ਆਦਿ ਹਾਜਰ ਸਨ।