28 ਸਤੰਬਰ (ਨਾਨਕ ਸਿੰਘ ਖੁਰਮੀ) ਮਾਨਸਾ: ਅੱਜ ਇੱਥੇ ਜ਼ਿਲ੍ਹਾ ਕਚਹਿਰੀਆਂ ਵਿਖੇ ਸੰਯੁਕਤ ਕਿਸਾਨ ਮੋਰਚਾ ਮਾਨਸਾ ਵੱਲੋਂ ਸ਼ਹੀਦ -ਏ ਆਜ਼ਮ,ਸਰਦਾਰ ਭਗਤ ਸਿੰਘ ਦਾ 117 ਵਾਂ ਜਨਮ ਦਿਵਸ ਮਨਾਇਆ ਗਿਆ ਜਿਸ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਜਿਲਾ ਮਾਨਸਾ ਦੇ ਵਰਕਰ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰੁਲਦੂ ਸਿੰਘ ਮਾਨਸਾ, ਅਮਰੀਕ ਸਿੰਘ ਫਫੜੇ ਭਾਈਕੇ, ਲਛਮਣ ਸਿੰਘ ਚੱਕ ਅਲੀਸੇਰ, ਰੂਪ ਸਿੰਘ ਢਿੱਲੋਂ, ਦੀ ਪ੍ਰਧਾਨਗੀ ਹੇਠ ਹੋਈ ਰੈਲੀ ਨੂੰ ਮਾਸਟਰ ਛੱਜੂ ਰਾਮ ਰਿਸ਼ੀ ਰਾਮਫਲ ਚੱਕ ਅਲੀਸ਼ੇਰ, ਕਰਨੈਲ ਸਿੰਘ ਭੀਖੀ, ਡਾ ਧੰਨਾ ਮੱਲ ਗੋਇਲ, ਰੁਲਦੂ ਸਿੰਘ ਮਾਨਸਾ ਤਾਰਾ ਚੰਦ ਭਾਵਾ ਅਤੇ ਸੰਬੋਧਨ ਕੀਤਾ। ਬੁਲਾਰਿਆਂ ਨੇ ਸਰਦਾਰ ਭਗਤ ਸਿੰਘ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਤੇ ਚਾਨਣਾ ਪਾਉਂਦੇ ਹੋਏ ਦੱਸਿਆਂ ਕਿ ਭਗਤ ਸਿੰਘ ਦਾ ਸਾਰਾ ਪਰਿਵਾਰ ਹੀ ਦੇਸ਼ਭਗਤੀ ਦੇ ਰੰਗ ਵਿੱਚ ਰੰਗਿਆ ਹੋਇਆ ਸੀ।ਉਨ੍ਹਾਂ ਦੇ ਪਿਤਾ ਸਰਦਾਰ ਕਿਸ਼ਨ ਸਿੰਘ ਕਾਂਗਰਸ ਦੇ,ਬਾਲ ਗੰਗਾਧਰ ਤਿਲਕ ਦੇ ਗਰਮ ਧੜੇ ਦੇ ਸਰਗਰਮ ਮੈਂਬਰ ਸਨ,ਉਨ੍ਹਾਂ ਨੇ ਜੇਲ੍ਹਾਂ ਵੀ ਕੱਟੀਆਂ,ਚਾਚਾ ਅਜੀਤ ਸਿੰਘ,ਕਿਸਾਨ ਲਹਿਰ,ਪਗੜੀ ਸੰਭਾਲ ਜੱਟਾ ਦੀ ਅਗਵਾਈ ਕਰਦੇ ਹੋਏ,ਬਰਮਾ ਦੀ ਮਾਂਡਲੇ ਜੇਲ ਵਿੱਚ ਆਜ਼ਾਦੀ ਆਉਣ ਤੱਕ ਜਲਾਵਤਨ ਰਹੇ,।ਛੋਟੇ ਚਾਚਾ ਸਵਰਨ ਸਿੰਘ,ਤਸ਼ੱਸਦ ਦੀ ਤਾਬ ਨਾ ਝੱਲਦੇ ਹੋਏ,ਬੀਮਾਰੀ ਨਾਲ ਚੱਲ ਵਸੇ।ਦਾਦਾ ਸਰਦਾਰ ਅਰਜਣ ਸਿੰਘ ਨੇ,ਖੁਦ,ਗੁੜ੍ਹਤੀ ਦਿੰਦੇ ਹੋਏ,ਭਗਤ ਸਿੰਘ ਨੂੰ,ਦੇਸ਼ ਦੇ ਸਮਰਪਿਤ ਕੀਤਾ।ਭਗਤ ਸਿੰਘ ਹੋਰ ਲਹਿਰਾਂ ਦੇ ਨਾਲ ਨਾਲ,ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਕੁਰਬਾਨੀ ਤੋਂ ਵੀ ਬਹੁਤ ਪ੍ਰਭਾਵਤ ਸਨ ਅਤੇ ਉਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ।ਉਹ ਚਾਹੁੰਦੇ ਸਨ ਕਿ ਦੇਸ਼ ਵਿੱਚ,ਸਾਮਰਾਜ ਨੂੰ ਕੱਢ ਕੇ,ਮਿਹਨਤਕਸ਼ ਲੋਕਾਂ ਦਾ,ਲੁੱਟ, ਰਹਿਤ,ਜਬਰ ਰਹਿਤ,ਸਾਂਝੀਵਾਲਤਾ ,ਸਮਾਜਵਾਦੀ ਲੋਕ ਜਮਹੂਰੀ ਨਿਜ਼ਾਮ ਸਥਾਪਤ ਕੀਤਾ ਜਾਵੇ।ਭਗਤ ਸਿੰਘ ਫਿਰਕੂ ਦੰਗਿਆਂ ਤੋਂ ਬਹੁਤ ਚਿੰਤਤ ਸਨ ਅਤੇ ਜਾਤਪਾਤ ਦੇ ਵੀ ਵਿਰੋਧੀ ਸਨ। ਭਾਈਚਾਰਕ ਏਕਤਾ ਦੇ ਕੱਟੜ ਹਮਾਇਤੀ ਸਨ।ਉਹ ਕਹਿੰਦੇ ਸਨ ਮੈਂ ਨਾ ਕਦੇ ਦਹਿਸ਼ਤਗਰਦ ਸੀ ਅਤੇ ਨਾ ਹਾਂਅਤੇ ਮੈਂ ਪੜ੍ਹ ਕੇ,ਸੋਚ ਸਮਝ ਕੇ,ਇੰਨਕਲਾਬੀ ਰਾਹ ਚੁਣਿਆ ਹੈ।ਇੰਨਕਲਾਬ ਤੋਂ ਸਾਡਾ ਮਤਲਬ,ਸਿਸਟਮ ਦੀ ਤਬਦੀਲੀ ਹੈ ਨਾ ਕਿ ਬੰਦਿਆਂ ਜਾਂ,ਪਾਰਟੀਆਂ ਦੀ।ਸਾਢੇ ਤੇਰਾਂ ਸਾਲ ਦੀ ਉਮਰ ਵਿੱਚ,ਫਾਂਸੀ ਦਾ ਰੱਸਾ ਚੁੰਮ ਕੇ,ਦੇਸ਼ ਤੋਂ ਕੁਰਬਾਨ ਹੋ ਕੇ,ਮਹਾਂਨਾਇਕ ਅਤੇ ਸੰਘਰਸ਼ਸ਼ੀਲ ਲੋਕਾਂ ਦਾ ਆਦਰਸ਼ ਬਣ ਗਿਆ ਹੈ।ਬੁਲਾਰਿਆਂ ਨੇ ਕਿਹਾ ਕਿ ਭਗਤ ਸਿੰਘ ਵੱਲੋਂ ਛੇੜੀ ਲੜਾਈ ਅਜੇ ਵੀ ਜਾਰੀ ਹੈ ਅਤੇ ਅਸੀਂ ਸਾਰੇ ਲੋਕ,ਮਿਲ ਕੇ,ਉਸਨੂੰ ਅੰਜਾਮ ਤੱਕ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗੇ।ਇਸ ਸਮੇਂ ਜਿਲਾ ਪ੍ਰਧਾਨ ਮੈਡੀਕਲ ਪ੍ਰੈਕਟੀਸ਼ਨਰ ਜਾਂ ਐਸੋਸੀਏਸ਼ਨ ਮਾਨਸਾ ਡਾ. ਸੱਤਪਾਲ ਰਿਸ਼ੀ ਸਕੱਤਰ ਸਿਮਰਜੀਤ ਗਾਗੋਵਾਲ ਚੇਅਰਮੈਨ ਰਘਵੀਰ ਚੰਦ ਸ਼ਰਮਾ ਸਤਵੰਤ ਸਿੰਘ ਅੰਗਰੇਜ਼ ਸਿੰਘ ਸੁਖਪਾਲ ਸਿੰਘ ਗੁਰਜੰਟ ਸਿੰਘ ਨਰਿੰਦਰ ਕੌਰ ਬੁਰਜ ਹਮੀਰਾ ਸੁਖਚਰਨ ਦਾਨੇਵਾਲੀਆ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਵੱਡੀ ਗਿਣਤੀ ਵਿੱਚ ਮੈਡੀਕਲ ਪ੍ਰੈਕਟੀਸ਼ਨਰਾਂ ਅਤੇ ਭਰਾਤਰੀ ਜਥੇਬੰਦੀਆਂ ਦੇ ਕਾਰਕੁਨਾਂ ਨੇ ਵੀ ਸਮੂਲੀਅਤ ਕੀਤੀ ਅਤੇ ਆਕਾਸ਼ ਗੰਜਾਊ ਨਾਅਰਿਆਂ ਨਾਲ ਬੱਸ ਅੱਡੇ ਤੱਕ ਮਾਰਚ ਵੀ ਕੀਤਾ ਗਿਆ । ਸਟੇਜ ਸਕੱਤਰ ਦੀ ਭੂਮਿਕਾ ਦਰਸ਼ਨ ਸਿੰਘ ਜਟਾਣਾਂ ਨੇ ਬਾਖੂਬੀ ਨਿਭਾਈ ।