05 ਸਤੰਬਰ (ਗਗਨਦੀਪ ਸਿੰਘ) ਮਾਨਸਾ/ਦਲੇਲ ਸਿੰਘ ਵਾਲਾ: ਪਿੰਡ ਦਲੇਲ ਸਿੰਘ ਵਾਲਾ ਵਿਖੇ ਸ਼ਹੀਦ ਬਦਨ ਸਿੰਘ ਟਰੱਸਟ ਦੇ ਸਹਿਯੋਗ ਨਾਲ ਸਮੁੱਚੇ ਪਿੰਡ ਦੁਆਰਾ ਸੰਤ ਗੁਰਮੁਖ ਸਿੰਘ ਜੀ ਅਤੇ ਸ਼ਹੀਦ ਬਦਨ ਸਿੰਘ ਜੀ ਦੀ ਬਰਸੀ ਗੁਰਦੁਆਰਾ ਸਾਹਿਬ ਵਿਚ ਮਨਾਈ ਗਈ।ਇਸ ਦੌਰਾਨ ਰੱਖੇ ਗਏ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਕਥਾਵਾਚਕ ਡਿੰਪਲ ਸਿੰਘ ਵੱਲੋਂ ਸੰਤ ਗੁਰਮੁਖ ਸਿੰਘ ਜੀ ਦਾ ਇਤਿਹਾਸ ਸੁਣਾਇਆ ਗਿਆ। ਉਪਰੰਤ ਸੰਤ ਗੁਰਮੁੱਖ ਸਿੰਘ ਵੈਲਫੇਅਰ ਕਲੱਬ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦਾ ਸਨਮਾਨ ਕੀਤਾ ਗਿਆ ਅਤੇ ਸੰਤ ਗੁਰਮੁਖ ਸਿੰਘ ਜੀ ਦੀ ਜੀਵਨੀ ਤੇ ਅਧਾਰਿਤ ਕਿਤਾਬ ਕਥਾਵਾਚਕ ਡਿੰਪਲ ਸਿੰਘ ਵੱਲੋਂ ਸ਼ਹੀਦ ਬਦਨ ਸਿੰਘ ਟਰੱਸਟ ਨੂੰ ਭੇਂਟ ਕੀਤੀ ਗਈ। ਇਸ ਮੌਕੇ ਤੇ ਸ਼ਹੀਦ ਬਦਨ ਸਿੰਘ ਟਰੱਸਟ ਦੇ ਪ੍ਰਧਾਨ ਅਤੇ ਮੈਂਬਰਾਂ ਤੋਂ ਇਲਾਵਾ ਸੰਤ ਗੁਰਮੁਖ ਸਿੰਘ ਵੈਲਫੇਅਰ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਗੋਲਡੀ ਸੈਕਟਰੀ ਬਲਵੀਰ ਸਿੰਘ ਸਕੱਤਰ ਗੁਰਦਿੱਤ ਸਿੰਘ ਸੇਖੋਂ ਸਰਪ੍ਰਸਤ ਹਰਦੀਪ ਸਿੰਘ ਖਜਾਨਚੀ ਕੁਲਦੀਪ ਸਿੰਘ ਮੀਤ ਪ੍ਰਧਾਨ ਗੁਰਮੇਲ ਸਿੰਘ ਮੈਂਬਰ ਸਨੀ ਸਿੰਘ ਪ੍ਰਦੀਪ ਸਿੰਘ ਆਦਿ ਹਾਜ਼ਰ ਸਨ।