ਸੀ ਪੀ ਆਈ ਨੇ ਫਿਰਕਾਪ੍ਰਸਤੀ ਦੀ ਅਰਥੀ ਫੂਕ ਕੇ ਮਨੀਪੁਰ ਤੇ ਨੂੰਹ ਘਟਨਾਵਾ ਦੇ ਦੋਸੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਮਾਨਸਾ/ਸਰਦੂਲਗੜ੍ਹ 9 ਅਗਸਤ ( ਬਲਜੀਤ ਪਾਲ/ਵਿਨੋਦ ਜੈਨ )2024 ਦੀਆਂ ਆਮ ਚੋਣਾਂ ਤੇ ਵਿਧਾਨ ਸਭਾ ਚੋਣਾ ਚ ਸਿਆਸੀ ਲਾਹਾ ਲੈਣ ਲਈ ਸੰਘ ਭਾਜਪਾ ਵੱਲੋ ਸੰਘ ਪਰਿਵਾਰ ਨਾਲ ਸਬੰਧਤ ਸੰਗਠਨਾ ਵੱਲੋ ਦੇਸ਼ ਵਿੱਚ ਨਫਰਤ ਦੀ ਅੱਗ ਭਟਕਾਈ ਜਾ ਰਹੀ ਹੈ ਤੇ ਫਿਰਕੂ ਵੰਡ ਤਿੱਖੀ ਕੀਤੀ ਜਾ ਰਹੀ ਹੈ।ਜੋ ਸੰਘ ਭਾਜਪਾ ਦੇ ਫਿਰਕੂ ਕਤਾਰਬੰਦੀ ਦੇ ਕੋਝੇ ਮਨਸੂਬਿਆਂ ਦਾ ਨਤੀਜਾ ਹਨ ਮਨੀਪੁਰ ਤੇ ਨੂੰਹ ਦੀਆਂ ਘਟਨਾਵਾ ।ਉਕਤ ਸਬਦਾ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਸ਼ਲ ਮੈਂਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਅਰਥੀ ਫੂਕ ਮੁਜਹਾਰੇ ਸਮੇਂ ਜੁੜੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਕਮਿਉਨਿਸਟ ਆਗੂ ਸਾਥੀ ਅਰਸ਼ੀ ਨੇ ਕਿਹਾ ਕਿ ਸੰਘ ਪਰਿਵਾਰ ਨਾਲ ਜੁੜੇ ਕੱਟੜਵਾਦੀ ਸੰਗਠਨਾਂ ਦੇ ਖਰੂਦੀ ਕਾਰਕੁੰਨਾ ਵੱਲੋ ਪੈਦਾ ਕੀਤੀਆਂ ਭੜਕਾਹਟਾਂ ਦੇ ਨਤੀਜੇ ਵਜੋ ਅੱਗ ਲਵਾਉ ਹਿੰਸਕ ਕਾਰਵਾਈਆਂ ਨੂੰ ਸਖਤ ਨਾਲ ਕਾਬੂ ਕੀਤਾ ਜਾਵੇ ਅਤੇ 3 ਮਈ ਨੂੰ ਮਨੀਪੁਰ ਤੋ ਕਤਲੋ ਗਾਰਤ,ਇਸਤਰੀਆਂ ਦੀਆਂ ਬੇਹੁਰਮਤੀ ਦੀਆਂ ਨਮੋਸੀ ਜਨਕ ਵਾਰਦਾਤਾਂ ਅਤੇ ਵਿਆਪਕ ਸਾੜ ਫੂਕ ਤੇ ਹਜੂਮੀ ਹਿੰਸਾਂ ਤੇ ਵੀ ਸਖਤੀ ਨਾਲ ਰੋਕ ਲਾਏ ਜਾਣ ਦੀ ਮੰਗ ਕੀਤੀ।
ਸੀ ਪੀ ਆਈ ਆਗੂਆਂ ਕ੍ਰਿਸ਼ਨ ਚੋਹਾਨ,ਐਡਵੋਕੇਟ ਕੁਲਵਿੰਦਰ ਉੱਡਤ,ਵੇਦ ਪ੍ਰਕਾਸ਼ ,ਸੀਤਾ ਰਾਮ ਗੋਬਿੰਦਪੁਰਾ ਤੇ ਰੂਪ ਫਿੱਲੋ ਨੇ ਉਕਤ ਮਾਮਲਿਆ ਵਿੱਚ ਪ੍ਰਧਾਨ ਮੰਤਰੀ ਦੀ ਸਰਮਨਾਕ ਤੇ ਮੁਜਰਨਾਮਾ ਚੁੱਪੀ ਅਤੇ ਧਾਰਮਿਕ ਤੇ ਨਸ਼ਲੀ ਘੱਟ ਗਿਣਤੀਆਂ ਦੀਆਂ ਜਿੰਦਗੀਆ,ਜਾਇਦਾਦਾਂਤੇ ਧਾਰਮਿਕ ਸਥਾਨਾ ਤੇ ਪ੍ਰਸਾਸ਼ਨਿਕ ਢਾਂਚੇ ਅਤੇ ਸੂਬਾਈ ਭਾਜਪਾ ਸਰਕਾਰਾ ਦੀ ਗੁੱਝੀ ਸਹਿਮਤੀ ਨਾਲ ਕੀਤੇ ਜਾ ਰਹੇ ਹਮਲਿਆ ਦਾ ਨੋਟਿਸ ਲੈਦਿਆ ਤਿੱਖੀ ਤੇ ਲਾਮਿਸਾਲ ਲਾਮੰਦੀ ਦਾ ਹੋਕਾ ਦਿੱਤਾ।
ਸੈਕੜੇ ਵਰਕਰਾਂ ਵੱਲੋ ਭਾਜਪਾ ਖਿਲਾਫ ਰੋਹ ਭਰਪੂਰ ਮੁਜਾਹਰਾ ਕਰਕੇ ਠੀਕਰੀ ਵਾਲਾ ਚੋਂਕ ਵਿਖੇ ਮੋਦੀ ਤੇ ਫਿਰਕਾਪ੍ਰਸਤੀ ਦੀ ਅਰਥੀ ਫੂਕੀ ਜੋਰਦਾਰ ਨਾਹਰੇਬਾਜੀ ਕਰਕੇ ਪ੍ਰਦਰਸਨ ਕੀਤਾ।
ਇਸ ਮੌਕੇ ਹੋਰਨਾ ਤੋ ਇਲਾਵਾ ਰਤਨ ਭੋਲਾ,ਮਾਸਟਰ ਰਘੂ ਸਿੰਗਲਾ,ਚਿਮਨ ਲਾਲ ਕਾਕਾ,ਕਰਨੈਲ ਭੀਖੀ,ਮਨਜੀਤ ਗਾਮੀਵਾਲਾ,ਮਲਕੀਤ ਮੰਦਰਾਂ,ਹਰਮੀਤ ਬੋੜਾਵਾਲ,ਦਲਜੀਤ ਮਾਨਸਾਹੀਆਂ,ਸੁਖਦੇਵ ਪੰਧੇਰ,ਸੁਖਦੇਵ ਮਾਨਸਾ,ਰਜਿੰਦਰ ਹੀਰੇਵਾਲਾ, ਜਗਤਾਰ ਕਾਲਾ ,ਬੰਬੂ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ।
ਸੰਘ ਭਾਜਪਾ ਦੇ ਫਿਰਕੂ ਕਤਾਰਬੰਦੀ ਦੇ ਕੋਝੇ ਮਨਸੂਬਿਆਂ ਦਾ ਨਤੀਜਾ ਹਨ ਮਨੀਪੁਰ ਤੇ ਨੂੰਹ ਦੀਆਂ ਘਟਨਾਵਾ:-ਅਰਸ਼ੀ
Leave a comment