14 ਮਈ (ਰਾਜਦੀਪ ਜੋਸ਼ੀ) ਸੰਗਤ ਮੰਡੀ: ਅੱਜ ਸੰਗਤ ਮੰਡੀ ਵਿਖੇ ਆਮ ਆਦਮੀ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਚੋਣ ਦਫਤਰ ਦਾ ਉਦਘਾਟਨ ਉਨ੍ਹਾਂ ਦੇ ਬੇਟੇ ਅਮਿਤ ਸਿੰਘ ਖੁੱਡੀਆਂ ਵੱਲੋਂ ਕੀਤਾ ਗਿਆ। ਇਸ ਮੌਕੇ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਨੂੰ ਉਦੋਂ ਹਾਈਵੋਲਟ ਝਟਕਾ ਲੱਗਾ ਜਦੋਂ ਪਿਛਲੇ ਲੰਮੇ ਸਮੇਂ ਤੋਂ ਸਾਮਜ ਸੇਵਾ ਵਿੱਚ ਸਰਗਰਮ ਕਾਂਗਰਸੀ ਆਗੂ ਬਲਵੀਰ ਸਿੰਘ ਵੀਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਿਆ । ਇਸ ਮੌਕੇ ਅਕਾਲੀ ਦਲ ਦੇ ਸਰਗਰਮ ਵਰਕਰ ਜਗਵੰਤ ਸਿੰਘ ਸੰਗਤ ਕਲਾਂ ਵੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਇਆ। ਉਕਤ ਦੋਵੇਂ ਆਗੂਆਂ ਦਾ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁਡੀਆਂ ਦੇ ਬੇਟੇ ਅਮੀਤ ਸਿੰਘ ਖੁਡੀਆ ਅਤੇ ਜਿਲ੍ਹਾ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਆਪ ਜੁਆਇੰਨ ਕਰਨ ਤੇ ਸਵਾਗਤ ਕੀਤਾ । ਇਸ ਮੌਕੇ ਸਮਾਜ ਸੇਵੀ ਬਲਵੀਰ ਸਿੰਘ ਵੀਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਕਿਸੇ ਵਰਕਰ ਅਤੇ ਆਗੂ ਦੀ ਕੋਈ ਪੁੱਛ ਪੜਤਾਲ ਨਹੀਂ । ਕਾਂਗਰਸ ਪਾਰਟੀ ਦਿਸਾਹੀਨ ਹੋ ਚੁੱਕੀ ਹੈ । ਜਿਹੜੇ ਪਾਰਟੀ ਲਈ ਦਿਨ ਰਾਤ ਮਿਹਨਤ ਕਰਦੇ ਹਨ ਉਨ੍ਹਾਂ ਦੀ ਕੋਈ ਪੁੱਛ ਪੜਤਾਲ ਨਹੀਂ ਹੈ ਆਮ ਵਿਅਕਤੀ ਨੂੰ ਤਾਂ ਪੁੱਛਣਾ ਕਿਸ ਨੇ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕਾਂਗਰਸ ਪਾਰਟੀ ਨੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਹੈ ਉਦੋਂ ਤੋਂ ਹੀ ਉਨ੍ਹਾਂ ਦੀ ਸਰਗਰਮੀ ਨਾ ਮਾਤਰ ਹੈ । ਜਦੋਂ ਕਿ ਆਮ ਆਦਮੀ ਪਾਰਟੀ ਦੇ ਲੀਡਰਾਂ ਨੇ ਉਨ੍ਹਾਂ ਨਾਲ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਰਾਬਤਾ ਬਣਾਇਆ ਹੋਇਆ ਹੈ । ਲੋਕਾਂ ਨੂੰ ਕੰਮ ਚਾਹੀਦੇ ਹਨ। ਜਿਹੜਾ ਵੀ ਕੰਮ ਮੈਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਰਨ ਲਈ ਕਹਿੰਦਾ, ਕੰਮ ਕਹਿਣਸਾਰ ਹੋ ਜਾਂਦਾ ਹੈ । ਇਸ ਲਈ ਮੈਂ ਆਮ ਆਦਮੀ ਪਾਰਟੀ ਦੀ ਕਾਰਜਪ੍ਰਣਾਲੀ ਤੋਂ ਖੁਸ ਹੋ ਕੇ ਸਦਾ ਲਈ ਇਸ ਨੂੰ ਜੁਆਇੰਨ ਕਰ ਲਿਆ। ਮੈਂ ਸੰਗਤ ਮੰਡੀ ਅਤੇ ਇਸ ਦੇ ਨਾਲ ਲਗਦੇ ਪਿੰਡਾਂ ਢਾਣੀਆਂ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੂੰ ਵੱਡੀ ਲੀਡ ਨਾਲ ਜਿਤਾਉਣ ਲਈ ਤਨੋ-ਮਨੋ-ਧਨੋ ਪੂਰੀ ਵਾਹ ਲਾਵਾਂਗਾ। ਜ਼ਿਲ੍ਹਾ ਦਿਹਾਤੀ ਪ੍ਰਧਾਨ ਜਤਿੰਦਰ ਸਿੰਘ ਭੱਲਾ ਅਤੇ ਅਮਿਤ ਸਿੰਘ ਖੁਡੀਆਂ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੋਵੇਂ ਅਕਾਲੀ ਦਲ ਅਤੇ ਭਾਜਪਾ ਪਾਰਟੀਆਂ ਕਿਸਾਨ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਜਿੱਥੇ ਭਾਰਤੀ ਜਨਤਾ ਪਾਰਟੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਲਾਗੂ ਕੀਤਾ, ਉੱਥੇ ਹੀ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਕੋਲ ਬੈਠ ਕੇ ਇਹ ਤਿੰਨੇ ਖ਼ੇਤੀ ਕਾਨੂੰਨ ਬਣਵਾਏ ਸਨ। ਇਸ ਲਈ ਲੋਕਾਂ ਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਜੇਕਰ ਉਹ ਅਕਾਲੀ ਦਲ ਨੂੰ ਵੋਟ ਪਾਉਂਦੇ ਹਨ ਤਾ ਇਸ ਦਾ ਸਾਫ ਮਤਲਬ ਭਾਜਪਾ ਨੂੰ ਵੋਟ ਪਾਉਣਾ ਹੋਵੇਗਾ। ਪੰਜਾਬ ਸਰਕਾਰ ਨੇ ਹਰ ਘਰ ਲਈ 600 ਯੂਨਿਟ ਬਿਜਲੀ ਮੁਫ਼ਤ ਕੀਤੀ ਗਈ ਹੈ। ਜਿਸ ਨਾਲ 90 ਫੀਸ ਦੀ ਲੋਕਾਂ ਨੂੰ ਜ਼ੀਰੋ ਬਿਜਲੀ ਬਿੱਲ ਹੈ।ਸਸਤਾ ਅਤੇ ਵਧੀਆ ਇਲਾਜ ਲੋਕਾਂ ਨੂੰ ਮਿਲ ਰਿਹਾ ਹੈ।
ਇਸ ਮੌਕੇ ਪਰਮਜੀਤ ਸਿੰਘ ਢਿੱਲੋਂ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਤੇ ਸੁਰਿੰਦਰ ਕੁਮਾਰ ਸੰਗਤ ਜ਼ਿਲ੍ਹਾ ਪ੍ਰਧਾਨ ਟਰੇਡ ਵਿੰਗ ਦੱਸਿਆ ਕਿ ਕੁਦਰਤੀ ਆਫ਼ਤਾਂ ਨਾਲ ਖਰਾਬ ਹੋਈ ਕਣਕ ਦੀ ਫ਼ਸਲ ਦਾ ਮੁਆਵਜ਼ਾ ਦੇਣ ਦੇ ਪੰਜਾਬ ਸਰਕਾਰ ਦੇ ਫੈਸਲੇ ਨੂੰ ਬੂਰ ਪਿਆ ਅਤੇ ਚੋਣ ਕਮਿਸ਼ਨ ਨੇ ਬਠਿੰਡਾ ਜ਼ਿਲ੍ਹੇ ਵਿੱਚ ਗੜੇਮਾਰੀ ਨਾਲ ਨੁਕਸਾਨੀ ਕਣਕ ਦੀ ਫ਼ਸਲ ਦੇ 15 ਕਰੋੜ ਮੁਆਵਜ਼ਾ ਵੰਡਣ ਨੂੰ ਮਨਜ਼ੂਰੀ ਦਿੱਤੀ। ਪ੍ਰਧਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹਮੇਸਾ ਕਿਸਾਨਾਂ ਨਾਲ ਖੜੀ ਹੈ।ਚੋਣ ਜ਼ਾਬਤੇ ਲੱਗਣ ਕਾਰਨ ਮੁਆਵਜ਼ਾ ਦੇਣ ਵਿਚ ਅੜਚਨ ਆ ਗਿਆ ਸੀ। ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਹੁਣ ਉਨ੍ਹਾਂ ਦੁਆਰਾ ਆਪ ਦੇ ਲੋਕ ਸਭਾ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਚੋਣ ਪ੍ਰਚਾਰ ਵਿੱਚ ਕੋਈ ਵਿਗਣ ਨਾਂ ਪਾਇਆ ਜਾਵੇ ਕਿਉਕਿ ਖੁੱਡੀਆਂ ਸਾਹਿਬ ਦੇ ਯਤਨਾਂ ਸਦਕਾ ਇਹ ਸੰਭਵ ਹੋਇਆ ਹੈ । ਇਸ ਮੌਕੇ ਪ੍ਰਧਾਨ ਹਰਦੇਵ ਸਿੰਘ ਫੁੱਲੋ ਮਿੱਠੀ, ਲਖਵੀਰ ਸਿੰਘ ਜੈ ਸਿੰਘ ਵਾਲਾ,ਗੁਰਵਿੰਦਰ ਸਿੰਘ ਡੂੰਮਵਾਲੀ, ਕਰਤਾਰ ਸਿੰਘ ਢਿੱਲੋਂ, ਜਗਜੀਤ ਸਿੰਘ, ਜਸਕਰਨ ਸਿੰਘ, ਕਿੰਦਰਪਾਲ ਕੌਰ, ਨਿਰੇਸ਼ ਕੁਮਾਰ ਹਲਕਾ ਕੋਆਰਡੀਨੇਟਰ ਟਰੇਡ ਵਿੰਗ, ਬਿੱਕਰ ਸਿੰਘ ਖਾਲਸਾ ਸੰਗਤ ਕਲਾਂ, ਦੀਪ ਡੂੰਮਵਾਲੀ ਜਿਲ੍ਹਾ ਪ੍ਰਧਾਨ ਯੂਥ, ਗਾਇਕ ਹਰਪ੍ਰੀਤ ਸਿੰਘ ਢਿੱਲੋਂ, ਸੁਖਪਾਲ ਕੌਰ ਹਲਕਾ ਕੋਆਰਡੀਨੇਟਰ, ਚਰਨਜੀਤ ਸਿੰਘ ਸੰਗਤ ਕਲਾ ਸੈਕਟਰੀ, ਪਰਮਜੀਤ ਸਿੰਘ ਕੋਟ ਫੱਤਾ ਜਿਲ੍ਹਾ ਪ੍ਰਧਾਨ ਕਿਸਾਨ ਵਿੰਗ, ਜਸਵਿੰਦਰ ਸਿੰਘ ਸਿੰਦਾ ਸਟੇਟ ਸੈਕਟਰੀ ਸਪੋਰਟਸ ਵਿੰਗ, ਗੁਰਦੀਪ ਸਿੰਘ, ਹਰਦੀਪ ਸਿੰਘ ਅਤੇ ਗੁਰਤੇਜ ਸਿੰਘ ਕੋਟਲੀ , ਬਲਜਿੰਦਰ ਸਿੰਘ ਸੰਗਤ ਮੰਡੀ, ਬਹਾਦਰ ਸਿੰਘ ਫੁੱਲੋ ਮਿੱਠੀ, ਅਮਿਤ ਕੁਮਾਰ ਸੰਗਤ, ਜਗਤ ਸਿੰਘ ਟੇਲਰ, ਭੋਲਾ ਸਿੰਘ ਫੁੱਲੋ ਮਿੱਠੀ, ਜਗਸੀਰ ਸਿੰਘ ਫੁੱਲੋ ਮਿੱਠੀ, ਦੀਪਕ ਬਾਂਸਲ ਸੰਗਤ ਮੰਡੀ, ਇੰਦਰਜੀਤ ਸਿੰਘ ਗਹਿਰੀ ਬੁੱਟਰ, ਰਵੀ ਗੋਇਲ ਸੰਗਤ ਮੰਡੀ,ਉਮ ਪ੍ਰਕਾਸ਼ ਸੰਗਤ ਮੰਡੀ, ਰੇਸ਼ਮ ਸਿੰਘ ਸੰਗਤ, ਗੁਰਜੀਤ ਸਿੰਘ ਖਾਲਸਾ ਸੰਗਤ, ਸੁਖਜਿੰਦਰ ਸਿੰਘ ਰੋਮਾਣਾ, ਹਰਦੀਪ ਸਿੰਘ ਪਥਾਰਲ ਆਦਿ ਵਰਕਰ ਮੌਜੂਦ ਸਨ ।
ਸੰਗਤ ਮੰਡੀ ਵਿਖੇ ਕਾਂਗਰਸ ਅਤੇ ਅਕਾਲੀ ਦਲ ਨੂੰ ਲੱਗਾ ਹਾਈਵੋਲਟ ਝਟਕਾ, ਬਲਵੀਰ ਵੀਰਾ ਅਤੇ ਜਗਵੰਤ ਸਿੰਘ ਆਪ ਵਿੱਚ ਹੋਏ ਸ਼ਾਮਿਲ
Leave a comment