19 ਫਰਵਰੀ (ਕਰਨ ਭੀਖੀ) ਭੀਖੀ: ਸੜਕ ਸੁਰੱਖਿਆ ਫੋਰਸ ਦਾ ਐਲਾਨ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਗਿਆ ਸੀ ਉਹ ਗੱਡੀਆਂ ਅਤੇ ਮੁਲਾਜ਼ਮ ਵੱਖ ਵੱਖ ਸ਼ਹਿਰਾਂ ਅੰਦਰ ਆਪਣੀਆਂ ਸੇਵਾਵਾਂ ਨਿਭਾਉਣ ਲਈ ਡਿਉਟੀ ਤੇ ਤੈਨਾਤ ਹੋ ਚੁੱਕੇ ਹਨ। ਇਸੇ ਦੌਰਾਨ ਭੀਖੀ ਮਾਨਸਾ ਏਰੀਏ ਲਈ ਵੀ ਨਵੀਂ ਗੱਡੀ ਅਤੇ ਪੰਜ ਮੁਲਾਜ਼ਮਾਂ ਨੇ ਡਿਉਟੀ ਸੰਭਾਲ ਲਈ ਹੈ ਜਿਸ ਵਿੱਚ ਇੰਚਾਰਜ ਮਹਿੰਦਰਪਾਲ, ਉਹਨਾਂ ਨਾਲ ਸੰਦੀਪ ਸਿੰਘ, ਪ੍ਰਦੀਪ ਕੁਮਾਰ, ਵੀਰਪਾਲ ਕੌਰ,ਨਿੰਕੀ ਕੋਰ ਮੋਕੇ ਤੇ ਦਿਨ ਦੀ ਡਿਊਟੀ ਵਿੱਚ ਹਾਜਰ ਸਨ। ਇੰਚਾਰਜ ਮਹਿੰਦਰਪਾਲ ਨੇ ਦੱਸਿਆ ਕਿ ਉਹਨਾਂ ਕੋਲ ਚੜਦੇ ਵੱਲ ਢੈਪਈ ਤੱਕ ਢੈਪਈ ਤੋਂ ਭੀਖੀ ਮਾਨਸਾ ਤੋਂ ਲੈਕੇ ਭਾਈ ਦੇਸੇ ਤੱਕ ਦਾ ਏਰੀਆ ਹੈ।ਬਲਾਕ ਪ੍ਰਧਾਨ ਸਿਕੰਦਰ ਸਿੰਘ ਭੀਖੀ ਨੇ ਚੈਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਜ਼ਿਲ੍ਹਾ ਪ੍ਰਧਾਨ, ਚੈਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਜ਼ਿਲ੍ਹਾ ਸੈਕਟਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੜਕ ਸੁਰੱਖਿਆ ਫੋਰਸ ਦੇ ਦਸਤੇ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਕੇ ਸਵਾਗਤ ਕੀਤਾ ਉੱਥੇ ਹੀ ਆਪ ਸਰਕਾਰ ਦੇ ਇਸ ਕੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸੜਕ ਸੁਰੱਖਿਆ ਫੋਰਸ ਮੁੱਹਈਆ ਕਰਵਾਉਣ ਦਾ ਉਪਰਾਲਾ ਮਾਨ ਸਰਕਾਰ ਦਾ ਬਹੁਤ ਵੱਡਾ ਉਪਰਾਲਾ ਹੈ।ਅਸੀ ਸੁਣਿਆ ਕਰਦੇ ਸੀ ਕਿ ਵਿਦੇਸ਼ਾਂ ਦੇ ਵਿੱਚ ਜਦ ਕੋਈ ਐਕਸੀਡੈਂਟ ਹੋ ਜਾਵੇ ਤਾਂ ਉੱਥੋਂ ਦੀ ਗੋਰਮਿੰਟ ਦੀ ਸੁਰੱਖਿਆ ਵਾਲੀ ਗੱਡੀ ਪੰਜ ਮਿੰਟਾਂ ਅੰਦਰ ਹਾਦਸੇ ਵਾਲੀ ਥਾਂ ਤੇ ਪਹੁੰਚ ਜਾਂਦੀ ਹੈ ਪਰ ਅੱਜ ਅਸੀ ਸਾਡੇ ਪੰਜਾਬ ਵਿੱਚ ਸ਼ਹਿਰ ਅੰਦਰ ਇਸ ਗੱਡੀ ਨੂੰ ਵੇਖ ਪੰਜਾਬ ਸਰਕਾਰ ਤੇ ਮਾਣ ਹੋ ਰਿਹਾ ਹੈ। ਸੜਕ ਸੁਰੱਖਿਆ ਫੋਰਸ ਦੇ ਨਾਲ ਮਾਨਸਾ ਪਟਿਆਲਾ ਰੋਡ ਤੇ ਹੋਣ ਵਾਲੇ ਐਕਸੀਡੈਂਟਾ ਵਿੱਚ ਜਿੱਥੇ ਕਮੀ ਆਵੇਗੀ ਉੱਥੇ ਹੀ ਸੜਕ ਤੇ ਤੜਫ ਤੜਫ ਦਮ ਤੋੜਨ ਵਾਲੇ ਮਰੀਜ਼ ਹੁਣ ਸਹੀ ਸਮੇਂ ਹਸਪਤਾਲ ਵਿੱਚ ਪਹੁੰਚ ਜਾਇਆ ਕਰਨਗੇ। ਅਤੇ ਸੜਕ ਆਵਾਜਾਈ ਦੇ ਵਿੱਚ ਸੁਧਾਰ ਹੋਵੇਗਾ। ਇਸ ਮੋਕੇ ਬਹਾਦਰ ਸਿੰਘ, ਰਾਜਿੰਦਰ ਸਿੰਘ ਜੈਫਰੀ, ਸੁਖਦੇਵ ਸਿੰਘ ਸੁੱਖਾ, ਬੂਟਾ ਸਿੰਘ ਸੁਸਾਇਟੀ ਮੈਂਬਰ, ਇੰਦਰਜੀਤ ਸਿੰਘ, ਜਰਨੈਲ ਸਿੰਘ, ਸਵਰਨ ਸਿੰਘ,ਜਗਸੀਰ ਸਿੰਘ,ਆਦਿ ਹਾਜ਼ਰ ਸਨ।