16 ਜਨਵਰੀ (ਗਗਨਦੀਪ ਸਿੰਘ) ਬਰਨਾਲਾ: ਮਾਨਯੋਗ ਕੈਬਨਿਟ ਮੰਤਰੀ ਸ.ਗੁਰਮੀਤ ਸਿੰਘ ਖੁੱਡੀਆਂ, ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ (ਲੱਖਾ), ਸ੍ਰੀ ਲਾਭ ਸਿੰਘ ਉਗੋਕੇ ਵਿਧਾਇਕ ਹਲਕਾ ਭਦੌੜ ਦੇ ਯਤਨਾਂ ਸਦਕਾ ਸ੍ਰੀ ਨਿਰਾਲੇ ਬਾਬਾ ਗਊਸ਼ਾਲਾ ਅਲਕੜ੍ਹਾ ਰੋਡ, ਭਦੌੜ ਵਿਖੇ ਅੱਜ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗਊ ਭਲਾਈ ਕੈਂਪ ਲਗਾਇਆ ਗਿਆ।
ਇਸ ਮੌਕੇ ਡਾ. ਲਖਬੀਰ ਸਿੰਘ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਰਨਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿੱਚ ਪਸ਼ੂ ਪਾਲਣ ਵਿਭਾਗ ਵੱਲੋਂ ਸ੍ਰੀ ਨਿਰਾਲੇ ਬਾਬਾ ਗਊਸ਼ਾਲਾ ਅਲਕੜ੍ਹਾ ਰੋਡ, ਭਦੌੜ ਨੂੰ 25000/- ਰੁਪਏ ਦੀਆਂ ਮੁਫਤ ਦਵਾਈਆਂ ਅਤੇ ਟੌਨਿਕ ਦਿੱਤੇ ਗਏ ਅਤੇ ਨਾਲ ਹੀ ਬਿਮਾਰ ਪਸ਼ੂਆਂ ਦਾ ਚੈੱਕ-ਅੱਪ ਕਰਕੇ ਇਲਾਜ ਕੀਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ਸਿਰ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਬਾਰੇ ਚਾਨਣਾ ਪਾਉਦਿਆਂ ਗਊਸ਼ਾਲਾ ਦੀ ਮੈਨੇਜਮੈਂਟ ਕਮੇਟੀ ਨਾਲ ਗਊਸ਼ਾਲਾ ਵਿਖੇ ਰੱਖੇ ਗਏ ਗਊਵੰਸ਼ ਦੀ ਨਸਲ ਸੁਧਾਰ ਸਬੰਧੀ ਵਿਚਾਰ ਸਾਂਝੇ ਕੀਤੇ।
ਕੈਂਪ ਦੌਰਾਨ ਡਾ. ਮਿਸ਼ਰ ਸਿੰਘ, ਸੀਨੀਅਰ ਵੈਟਨਰੀ ਅਫ਼ਸਰ ਤਪਾ ਨੇ ਪਸ਼ੂਆਂ ਵਿੱਚ ਬਾਂਝਪਨ ਸਬੰਧੀ ਆਉਂਦੀਆਂ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ ਅਤੇ ਡਾ. ਰਮਨਦੀਪ ਕੌਰ ਵੈਟਨਰੀ ਅਫ਼ਸਰ ਵੈਟਨਰੀ ਪੌਲੀਕਲੀਨਿਕ ਬਰਨਾਲਾ ਨੇ ਗਊਆਂ ਵਿੱਚ ਮੈਸਟਾਇਟਸ ਦੀ ਬਿਮਾਰੀ ਲਈ ਐਲੋਪੈਥਿਕ ਅਤੇ ਆਯੁਰਵੈਦਿਕ ਦਵਾਈਆਂ ਸਬੰਧੀ ਚਾਨਣਾ ਪਾਇਆ। ਡਾ. ਅਰੁਨਦੀਪ ਸਿੰਘ ਵੈਟਨਰੀ ਅਫ਼ਸਰ ਪੱਖੋ ਕੇ ਨੇ ਮਨੁੱਖਾਂ ਅਤੇ ਪਸ਼ੂਆਂ ਵਿੱਚ ਪਰਾਲੀ ਦੇ ਧੂੰਏਂ ਕਾਰਨ ਆ ਰਹੀਆਂ ਭਿਆਨਕ ਬਿਮਾਰੀਆਂ ਤੋ ਸੁਚੇਤ ਕਰਦਿਆਂ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਯੂਰੀਆ ਟ੍ਰੀਟਮੈਂਟ ਕਰਕੇ ਪਸ਼ੂਆਂ ਲਈ ਸਸਤੇ ਸੁੱਕੇ ਚਾਰੇ ਵਜੋਂ ਵਰਤਣ ਅਤੇ ਸਰਦੀਆਂ ਵਿੱਚ ਠੰਡ ਤੋਂ ਬਚਾਉਣ ਸਬੰਧੀ ਪ੍ਰੇਰਿਆ। ਡਾ. ਅੰਕੁਸ਼ ਗੁਪਤਾ, ਵੈਟਨਰੀ ਅਫ਼ਸਰ ਭਦੌੜ ਵੱਲੋਂ ਗਊਸ਼ਾਲਾ ਵਿੱਚ ਗਊਆਂ ਵਿੱਚ ਬਰੂਸੀਲੋਸਿਸ ਬਿਮਾਰੀ ਬਾਰੇ ਚਾਨਣਾ ਪਾਇਆ। ਗਊਸ਼ਾਲਾ ਦੀ ਪ੍ਰਧਾਨਗੀ ਮੰਡਲ ਵਿੱਚ ਪ੍ਰਧਾਨ ਅਤੇ ਚੇਅਰਮੈਨ ਸ੍ਰੀ ਵਿਜੇ ਕੁਮਾਰ, ਸੈਕਟਰੀ ਸ੍ਰੀ ਰੱਘੂਜੈਨ, ਸ੍ਰੀ ਦੀਪਕ ਬਜਾਜ, ਸ੍ਰੀ ਸਤੀਸ਼ ਕੁਮਾਰ ,ਸ੍ਰੀ ਵਿਨੋਦ ਕੁਮਾਰ, ਸ੍ਰੀ ਹਰੀ ਸਿੰਘ ਬਾਵਾ, ਸ੍ਰੀ ਪ੍ਰਿੰਸ ਗੁਪਤਾ ਆਦਿ ਹਾਜ਼ਰ ਸਨ। ਕੈਂਪ ਦੌਰਾਨ ਪ੍ਰੈੱਸ ਵੱਲੋਂ ਆਏ ਰਿਪੋਰਟਰਾਂ ਨੇ ਪਸ਼ੂ ਪਾਲਣ ਵਿਭਾਗ ਦੇ ਅਫ਼ਸਰਾਂ ਨਾਲ ਪਸ਼ੂਆਂ ਦੇ ਰੱਖ ਰਖਾਵ ਅਤੇ ਬਿਮਾਰੀਆਂ ਸਬੰਧੀ ਬਹੁਤ ਹੀ ਸੁਚਾਰੂ ਢੰਗ ਨਾਲ ਵਾਰਤਾਲਾਪ ਕੀਤੀ। ਇਸ ਮੌਕੇ ਸ੍ਰੀ ਗਗਨਦੀਪ ਸਿੰਘ, ਵੈਟਨਰੀ ਇੰਸਪੈਕਟਰ ਤਲਵੰਡੀ, ਸ੍ਰੀ ਰਾਜਨ ਗਰਗ ਵੈਟਨਰੀ ਇੰਸਪੈਕਟਰ ਨੈਣੇਵਾਲਾ, ਸ੍ਰੀ ਮੁਕੁਲ ਸਰਮਾਂ ਵੈਟਨਰੀ ਇੰਸਪੈਕਟਰ ਭਦੌੜ, ਸ੍ਰੀ ਦਰਸਨ ਸਿੰਘ ਦਰਜਾ ਚਾਰ ਹਾਜਰ ਸਨ। ਸ੍ਰੀ ਮੇਵਾ ਸਿੰਘ ਦਰਜਾ ਚਾਰ ਭਦੌੜ ਵੱਲੋਂ ਗਊਸ਼ਾਲਾ ਵਿੱਚ ਕੀਤੀ ਗਈ ਸੇਵਾ ਦੀ ਸਮੂਹ ਮੈਨੇਜਮੈਂਟ ਵੱਲੋਂ ਭਰਪੂਰ ਸਲਾਘਾ ਕੀਤੀ ਗਈ।