ਭੀਖੀ 10 ਫਰਬਰੀ, ਦੇਸ ਪੰਜਾਬ ਬਿਊਰੋ: ਸਥਾਨਿਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਵਿੱਚ ਮਿਤੀ 10 ਫਰਬਰੀ, 2024 ਨੂੰ ਬਾਹਰਵਹੀਂ ਕਲਾਸ ਦੇ ਬੱਚਿਆਂ ਦੀ ਵਿਦਾਇਗੀ ਪਾਰਟੀ ਹੋਈ । ਜਿਸ ਵਿੱਚ ਗਿਆਰਵੀਂ ਕਲਾਸ ਦੇ ਵਿਿਦਆਰਥੀਆਂ ਨੇ ਬਾਹਰਵੀਂ ਕਲਾਸ ਦੇ ਵਿਿਦਆਰਥੀਆਂ ਨੂੰ ਪਾਰਟੀ ਕੀਤੀ। ਜਿਸ ਸਬੰਧ ਵਿੱਚ ਇੱਕ ਸੱਭਿਆਚਾਰ ਪ੍ਰੋਗਰਾਮ ਪੇਸ਼ ਕੀਤਾ ਗਿਆ। ਜਿਸ ਵਿੱਚ ਬਾਹਰਵੀਂ ਕਲਾਸ ਦੇ ਵਿਿਦਆਰਥੀਆਂ ਨੇ ਆਪਣੀ ਜਿੰਦਗੀ ਦੇ ਸੁਹਾਵਣੇ ਪਲ ਜੋਂ ਕਿ ਸਕੂਲ ਵਿੱਚ ਬਿਤਾਏ, ਉਸ ਨੂੰ ਯਾਦ ਕੀਤਾ ਗਿਆ। ਬਾਹਰਵੀਂ ਕਲਾਸ ਦੇ ਵਿਿਦਆਰਥੀਆਂ ਨੇ ਇੱਕ ਵਿਿਦਆ ਦੀ ਜੋਤ ਗਿਆਰਵੀਂ ਕਲਾਸ ਦੇ ਵਿਿਦਆਰਥੀਆਂ ਨੂੰ ਦਿੱਤੀ ਤਾ ਜੋਂ ਵਿਿਦਆ ਦਾ ਚਾਨਣ ਸਕੂਲ ਵਿੱਚ ਫੈਲਦਾ ਰਹੇ। ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਨੇ ਬੱਚਿਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਸਾਰੇ ਬੱਚੇ ਇੱਕੇ ਚੰਗੇ ਮੁਕਾਮ ਦੇ ਪਹੁੰਚਣ ਕੇ ਸਕੂਲ ਦਾ ਨਾਮ ਰੌਸ਼ਨ ਕਰਨ।